ਮੌੜ ਮੰਡੀ, 12 ਅਪ੍ਰੈਲ (ਮਨਦੀਪ ਸਿੰਘ ਘੁੰਮਣ, ਕਰਮਜੀਤ ਧਾਲੀਵਾਲ)-ਹਲਕਾ ਬਠਿੰਡਾ ਦੇ ਪਿੰਡ ਘੁੰਮਣ ਕਲਾਂ ਵਿਖੇ ਅੱਜ ਸਰਪੰਚ ਕਰਨੈਲ ਕੌਰ , ਅਜਮੇਰ ਸਿੰਘ ਦੀ ਆਗਵਾਹੀ ਵਿੱਚ ਨਾਇਬ ਸਿੰਘ ਪੰਚ, ਭੋਲਾ ਸਿੰਘ ਪੰਚ, ਪ੍ਰਿਤਪਾਲ ਸਿੰਘ ਪੰਚ, ਸਾਧੂ ਸਿੰਘ ਸੈਕਟਰੀ, ਕਰਮਜੀਤ ਮਾਨ ਯੂਥ ਅਕਾਲੀ ਆਗੂ, ਜਸਵੰਤ ਸਿੰਘ ਮਾਨ, ਧਰਮਵੀਰ ਜੈਲਦਾਰ,ਨਰੰਜਨ ਸਿੰਘ ਸਾਬਕਾ ਪੰਚ, ਗੁਰਜੰਟ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਬਾਬਾ ਜੀਵਨ ਰਤਨ, ਨਾਹਰ ਸਿੰਘ ਗਿੱਲ, ਸਕੰਦਰ ਸਿੰਘ ਮਾਨ, ਸਾਬਕਾ ਸਰਪੰਚ ਨਾਹਰ ਸਿੰਘ ਗੁਰਚਰਨ ਸਿੰਘ ਚਰਨਾ, ਅਮਰਜੀਤ ਸਿੰਘ ਧਾਲੀਵਾਲ , ਗੁਰਦੀਪ ਸਿੰਘ, ਡਾ: ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ , ਮੇਜਰ ਸਿੰਘ, ਬੋਘਾ ਸਿੰਘ , ਲਾਲ ਸਿੰਘ ਮਾਨ ਸਾਬਾਕਮੈਬਰ, ਰਾਕੇਸ ਸਿੰਘ , ਗੁਰਮੇਲ ਸਿੰਘ ਗੇਲੀ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਘਰ ਘਰ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੀਤੇ ਵਿਕਾਸ ਦੇ ਨਾਮ ਤੇ ਵੋਟਾ ਪਾਉਣ ਲਈ ਬੇਨਤੀ ਕੀਤੀ ਅਤੇ ਉਹਨਾ ਵੱਲੋ ਆਖਿਆ ਕਿ ਬੀਬਾ ਹਰਸਿਮਰਤ ਕੌਰ ਬਾਦਲ ਵੱਲੋ ਸਕੂਲ ਲਈ ਗਰਾਂਟ, ਵਾਟਰਵਰਕਸ, ਗਲੀਆ ਨਾਲੀਆਂ ਪੱਕੀਆਂ ਕੀਤੀਆਂ ਹਨ ਅਤੇ ਬੀਬਾ ਵੱਲੋ ਪਿੰਡ ਵਾਸੀਆ ਦੀਆ ਸਾਰੀਆ ਮੰਗਾ ਪੂਰੀਆ ਕੀਤੀਆ ਹਨ ਅਤੇ ਉਹਨਾ ਵੱਲੋ ਆਖਿਆ ਕਿ ਜੇਕਰ ਤੁਸੀ ਪਿੰਡ ਦਾ ਵਿਕਾਸ ਇਸੇ ਤਰ੍ਹਾਂ ਹੀ ਚਾਹੁੰਦੇ ਹੋ ਤਾ ਆਪਣੀ ਵੋਟ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪਾਉ ਅਤੇ ਹੋਰ ਕਿਸੇ ਪਾਰਟੀ ਨੁੰ ਪਾ ਕੇ ਆਪਣੀਆ ਵੋਟਾ ਖਰਾਬ ਨਾ ਕਰੋ, ਕਿਉਕਿ ਕੁੱਝ ਅਜਿਹੀਆ ਪਾਰਟੀਆ ਵੀ ਚੋਣ ਮੈਦਾਨ ਵਿੱਚ ਹਨ ਜਿੰਨਾ ਦਾ ਜਿੱਤ ਕੇ ਵੀ ਕੋਈ ਅਧਾਰ ਨਹੀ ਬਣ ਸਕਦਾ। ਇਸ ਲਈ ਉਕੱਤ ਵਿਅਕਤੀਆ ਵੱਲੋ ਪਿੰਡ ਵਾਸੀਆ ਨੂੰ ਘਰ ਘਰ ਜਾ ਕੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੋਟਾ ਪਾਉਣ ਲਈ ਪ੍ਰੇਰਤ ਕੀਤਾ ਅਤੇ ਪਿੰਡ ਵਾਸੀ ਇਸ ਨਾਲ ਕਾਫੀ ਪ੍ਰਭਾਵਿਤ ਹੋਏ।
ਪਿੰਡ ਵਾਸੀਆਂ ਨੇ ਮੰਗੀਆਂ ਘਰ-ਘਰ ਜਾ ਕੇ ਬੀਬਾ ਹਰਸਿਮਰਤ ਬਾਦਲ ਦੇ ਹੱਕ ’ਚ ਵੋਟਾਂ



