ਸ੍ਰੀਨਗਰ, 24 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)- ਜੰਮੂ ਕਸ਼ਮੀਰ ਦੇ ਕੁਲਗਾਮ ਦੇ ਤੂਰੀਗਾਮ ਵਿਚ ਸੁਰਖਿਆ ਬਲਾਂ ਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਮੁਕਾਬਲੇ ਦੌਰਾਨ ਸੁਰਖਿਆ ਬਲਾਂ ਨੇ ਇਕ ਅਤਵਾਦੀ ਨੂੰ ਮਾਰ ਮੁਕਾਇਆ।ਇਸੇ ਦੌਰਾਨ ਜੰਮੂ ਕਸ਼ਮੀਰ ਪੁਲਿਸ ਦੇ ਡੀਐਸਪੀ ਆਪਰੇਸ਼ਨਜ ਵੀ ਸ਼ਹੀਦ ਹੋ ਗਏ। ਇਲਾਕੇ ਵਿਚ ਦੋ ਤਿੰਨ ਅਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਹੈ।ਸ਼ਹੀਦ ਡੀਐਸਪੀ ਦਾ ਨਾਂ ਅਮਨ ਠਾਕੁਰ ਹੈ।
ਉਨ੍ਹਾਂ ਨੂੰ ਸਿਰ ਵਿਚ ਗੋਲ਼ੀ ਲਗੀ ਸੀ। ਇਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉਥੇ ਉਨ੍ਹਾਂ ਦੀ ਮੌਤ ਹੋ ਗਈ। ਮੁਕਾਬਲੇ ਵਿਚ ਇਕ ਮੇਜਰ ਸਮੇਤ ਦੋ ਜਵਾਨ ਵੀ ਜ਼ਖ਼ਮੀ ਹੋਏ ਹਨ।ਦਸ ਦੇਈਏ ਕਿ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅਤਵਾਦੀ ਹਮਲੇ ਪਿਛੋਂ ਫੌਜ ਅਤਵਾਦੀਆਂ ਖਿਲਾਫ ਵਡੇ ਪਧਰ ‘ਤੇ ਆਪਰੇਸ਼ਨ ਚਲਾ ਰਹੀ ਹੈ।
18 ਫਰਵਰੀ ਨੂੰ ਫੌਜ ਨੇ ਮੁਕਾਬਲੇ ਦੌਰਾਨ ਤਿੰਨ ਅਤਵਾਦੀਆਂ ਦਾ ਖ਼ਾਤਮਾ ਕੀਤਾ ਸੀ ਜਿਨ੍ਹਾਂ ਵਿਚ ਪੁਲਵਾਮਾ ਹਮਲੇ ਦੇ ਸਾਜ਼ਿਸ਼ਘਾੜੇ ਵੀ ਸ਼ਾਮਲ ਸਨ। ਉਨ੍ਹਾਂ ਦੀ ਪਛਾਣ ਕਾਮਰਾਨ ਤੇ ਅਬਦੁਲ ਰਸ਼ੀਦ ਉਰਫ ਗਾਜੀ ਵਜੋਂ ਹੋਈ ਸੀ।