Skip to content
Independent perspectives. Global stories.
BREAKING

ਸਾਡੀ ਸਰਕਾਰ ਆਉਣ ’ਤੇ ਮਜੀਠੀਆ ਨੂੰ ਪੁੱਠਾ ਟੰਗਾਂਗੇ : ਕੈਪਟਨ

Share this story

image ਅੰਮ੍ਰਿਤਸਰ, 12 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮਜੀਠਾ ਕਸਬੇ ਵਿੱਚ ਇੱਕ ਵਿਸ਼ਾਲ ਰੈਲੀ ਕਰਕੇ ਬਿਕਰਮ ਸਿੰਘ ਮਜੀਠੀਆ ਤੇ ਬਾਦਲਾਂ ਤੇ ਵਰਦਿਆਂ ਕਿਹਾ ਹੈ ਕਿ ਉਸ ਅਤੇ ਬਾਦਲਾਂ ਵਲੋਂ ਕੀਤੇ ਗਏ ਧੱਕਿਆਂ ਦਾ ਸਮਾ ਆਉਣ ਤੇ ਹਿਸਾਬ ਲਿਆ ਜਾਵੇਗਾ ਅਤੇ ਕਾਂਗਰਸ ਸਰਕਾਰ ਆਉਣ ਤੇ ਮਜੀਠੀਆ ਨੂੰ ਪੁੱਠਾ ਟੰਗਿਆ ਜਾਵੇਗਾ ਤੇ ਭੱਜਣ ਨਹੀਂ ਦੇਵਾਗਾ।ਅੱਜ ਕਸਬਾ ਮਜੀਠਾ ਵਿਖੇ ਕਾਂਗਰਸ ਵਲੋਂ ਕੀਤੀ ਗਈ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਬਿਕਰਮਮਜੀਠੀਆ ਤੇ ਬਾਦਲਾਂ ਵਿਰੁੱਧ ਭਾਰੀ ਨਾਅਰੇਬਾਜ਼ੀ ਕੀਤੀ। ਲੋਕਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹਨਾਂ ਨੇ ਆਪਣੀ ਪਿਛਲੀ ਸਰਕਾਰ ਵਿੱਚ ਮਾ

ੜੇ ਕੰਮ ਕਰਨ ਦੇ ਦੋਸ਼ਾਂ ਹੇਠ ਦੋਵਾਂ ਬਾਦਲਾਂ ਨੂੰ ਜੇਲ੍ਰ ਵਿੱਚ ਬੰਦ ਕੀਤਾ ਸੀ ਤੇ ਭੱਜਣ ਹੁਣ ਮੈਂ ਮਜੀਠੀਏ ਨੂੰ ਵੀ ਨਹੀਂ ਦੇਣਾ। ਉਹਨਾਂ ਕਿਹਾ ਕਿ ਮਜੀਠੇ ਤੇ ਹੋਰ ਅਕਾਲੀ ਆਗੂਆਂ ਦੀ ਸ਼ਹਿ ਤੇ ਪਿੰਡਾਂ ਵਿੱਚ ਸਮੈਕ, ਹੈਰੋਇਨ ਤੇ ਹੋਰ ਸਿੰਥੇਟਿਕ ਦਵਾਈਆਂ ਸ਼ਰੇਆਮ ਵਿਕਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਦਾ ਜਗਦੀਸ਼ ਸਿੰਘ ਭੋਲਾ ਨੇ ਬਿਕਰਮ ਸਿੰਘ ਮਜੀਠੀਆ ਦਾ ਨਾਂ ਤਸਕਰਾਂ ਦੇ ਮੁਖੀਆਂ ਵਿ¤ਚ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ, ਉਸ ਦਿਨ ਤੋਂ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗ ਗਿਆ ਹੈ। ਉਹਨਾਂ ਕਿਹਾ ਕਿ ਮਜੀਠੀਆ ਦੇ ਹੋਰ ਅਕਾਲੀ ਪੰਜਾਬ ਵਿੱਚ ਹੀ ਸੰਥੈਟਿਕ ਨਸ਼ੇ ਤਿਆਰ ਕਰ ਰਹੇ ਹਨ ਅਤੇ ਅੱਜ ਪੰਜਾਬ ਦੀ ਜਵਾਨੀ ਖਤਮ ਕਰ ਕੇ ਰੱਖ ਦਿੱਤੀ ਹੈ। ਉਹਨਾਂ ਕਿਹਾ ਕਿ ਮਜੀਠੀਆ ਤੇ ਅਕਾਲੀ ਦਲ ਹੀ ਪੰਜਾਬ ਵਿੱਚ ਨਸ਼ਿਆਂ ਦੇ ਵੱਡੇ ਵਪਾਰੀ ਹਨ ਅਤੇ ਨੌਜਵਾਨਾਂ ਦੀ ਜਵਾਨੀ ਦੀ ਬਰਬਾਦੀ ਲਈ ਮੁੱਖ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਮਜੀਠੀਆ ਤੇ ਬਾਦਲਾਂ ਵਲੋਂ ਸ੍ਰਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜਦੋ ਉਹ ਸੱਤਾ ਵਿੱਚ ਆਏ ਤਾਂ ਮਜੀਠੀਏ ਤੇ ਬਾਦਲਾਂ ਨੂੰ ਵੇਖਣਗੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ‘ਤੇ ਵਰ੍ਹਦਿਆਂ ਕੈਪਟਨ ਨੇ ਕਿਹਾ ਕਿ ਅਕਾਲੀਆਂ ਨੇ ਚੋਣਾਂ ਦੌਰਾਨ ਕੀਤੇ ਲੋਕ ਲੁਭਾਉਣੇ ਵਾਅਦੇ 7 ਸਾਲਾਂ ਦੇ ਸਮੇਂ ‘ਚ ਪੂਰੇ ਨਹੀਂ ਕੀਤੇ।  ਉਨ੍ਹਾਂ ਕਿਹਾ ਕਿ ਮਾਝੇ ਦੇ ਅਕਾਲੀ ਲੀਡਰ ਪੈਸਾ ਇਕ¤ਠਾ ਕਰਨ ਦੀ ਖਾਤਰ ਨਸ਼ਿਆਂ ਰਾਹੀਂ ਪੰਜਾਬ ਦੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਦੇਣ ਵਾਲਿਆਂ ‘ਤੇ ਧਾਰਾ-302 ਲ¤ਗਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਸਿ¤ਖਿਆ ਦੇਣ ਲਈ ਵਧੇਰੇ ਕਾਲਜਾਂ ਦੀ ਲੋੜ ਹੈ ਅਤੇ ਰੁਜ਼ਗਾਰ ਮੁਹ¤ਈਆ ਕਰਵਾਉਣ ਲਈ ਇੰਡਸਟਰੀ ਅਤੇ ਫੈਕਟਰੀਆਂ ਦਾ ਜਾਲ ਵਿਛਾਉਣਾ ਪਵੇਗਾ ਪਰ ਪੰਜਾਬ ਦੀ ਅਕਾਲੀ ਸਰਕਾਰ ਕੋਲ ਪੈਸੇ ਨਹੀਂ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਆਪਣੇ ਸ਼ਾਸਨਕਾਲ ਦੌਰਾਨ ਗੋਧਰਾ ਵਿਚ ਹਜ਼ਾਰਾਂ ਮੁਸਲਮਾਨਾਂ ਦੇ ਕਤਲ ਹੋਏ। ਗੁਜਰਾਤ ਵਿ¤ਚ ਇਸਾਈਆਂ ਨੂੰ ਦੂਜੇ ਦਰਜੇ ਦੇ ਨਾਗਰਿਕ ਮੰਨਿਆ ਜਾਂਦਾ ਹੈ। ਗੁਜਰਾਤ ਸੂਬੇ ਤੋਂ ਚਾਰ ਵਾਰ ਰਾਜ ਸਭਾ ਮੈਂਬਰ ਬਣਨ ਵਾਲੇ ਅਰੁਣ ਜੇਤਲੀ ਕ¤ਛ ਖੇਤਰ ਵਿ¤ਚ ਮੋਦੀ ਸਰਕਾਰ ਵ¤ਲੋਂ ਉ¤ਥੇ ਜ਼ਮੀਨਾਂ ਆਬਾਦ ਕਰਨ ਵਾਲੇ ਪੰਜਾਬੀ ਕਿਸਾਨਾਂ ਦਾ ਬਚਾਅ ਨਹੀਂ ਕਰ ਸਕੇ, ਉਨ੍ਹਾਂ ਨੂੰ ਉਥੋਂ ਬਾਹਰ ਕ¤ਢਿਆ ਜਾ ਰਿਹਾ ਹੈ। ਕੈਪਟਨ ਨੇ ਲੋਕਾਂ ਨੂੰ ਕਿਹਾ ਕਿ ਉਹ ਬਿਨਾਂ ਕਿਸੇ ਡਰ-ਭੈਅ ਦੇ 30 ਅਪਰੈਲ ਨੂੰ ਵੋਟਾਂ ਪਾਉਣ ਕਿਉਂਕਿ ਇਹ ਚੋਣਾਂ ਹੀ ਅਕਾਲੀ ਸਰਕਾਰ ਦਾ ਅੰਤ ਸਾਬਤ ਕਰਨਗੀਆਂ। ਇਸ ਮੌਕੇ ਤੇ ਬੋਲਦਿਆਂ ਪਾਰਟੀ ਸੂਬਾ ਜਨਰਲ ਸਕੱਤਰ ਸੁੱਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੈਦਾਨ ਵਿੱਚ ਆਉਣ ਨਾਲ ਅਕਾਲੀ ਭਾਜਪਾਈਆਂ ਨੂੰ ਭਾਜੜਾਂ ਪੇ ਗਈਆਂ ਹਲ ਅਤੇ ਲੋਕਾਂ ਨੇ ਇਹਨਾਂ ਭ੍ਰਿਸ਼ਟ ਪਾਰਟੀਆਂ ਨੂੰ ਚੱਲਦਾ ਕਰਲ ਦਾ ਮਨ ਬਣਾ ਲਿਆ ਹੈ ਅਤੇ ਜੇਤਲੀ ਦੀ ਜਿੱਤ ਤਾਂ ਦੂਰ ਹੁਣ ਜ਼ਮਾਨਤ ਬਚਾਉਣ ਲਈ ਹੱਥ ਪੈਰ ਮਾਰ ਰਹੇ ਹਨ। ਉਹਨਾਂ ਕਿਹਾ ਕਿ ਮਜੀਠਾ ਹਲਕੇ ਤੇ ਲੋਕ ਹੁਣ ਬਿਕਰਮ ਦੀਆਂ ਧਮਕੀਆਂ ਤੋਂ ਡਰਲ ਵਾਲੇ ਨਹੀ ਹਨ ਅਤੇ ਖੁੱਲਕੇ ਵਿਰੋਧ ਵਿੱਚ ਆ ਗਏ ਹਨ।ਉਹਨਾਂ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਲੋਕ ਕੈਪਟਨ ਅਮਰਿੰਦਰ ਦਾ ਬੇਸਬਰੀ ਨਾਲ ਇੰਜ਼ਜਾਰ ਕਰ ਰਹੇ ਹਨ ਅਤੇ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜਣ ਨੂੰ ਕਾਹਲੇ ਹਨ।ਉਹਨਾ ਕਿਹਾ ਕਿ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਤੇ ਭਾਜਪਾ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ ਹੈ ਅਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਲ ਅੱਜ ਹਰ ਵਰਗ ਤੰਗ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਕੱਜੁਟਤਾ ਨੂੰ ਵੇਖ ਕੇ ਸ੍ਰੋਮਣੀ ਅਕਾਲੀ ਅਤੇ ਭਾਜਪਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ । ਅਕਾਲੀ ਦਲ ਹੁਣ ਆਪਣੇ ਉਮੀਦਵਾਰ ਦੀਆਂ ਜਮਾਨਤਾਂ ਜਬਤ ਹੋਣ ਤੋਂ ਬਚਾਉਣ ਲਈ ਸੋਚੀ ਪੈ ਗਿਆ ਹੈ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਪੰਜਾਬ ਦੇ ਵਿਕਾਸ ਹੋਇਆ ਸੀ ਅਤੇ ਅਤੇ ਹੁਣ ਅਕਾਲੀ ਭਾਜਪਾ ਸਰਕਾਰ ਵੇਲੇ ਸੂਬੇ ਦੇ ਵਿਨਾਸ਼ ਹੋਇਆ ਹੈ । ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇੱਕਜੁਟਤਾ ਨੇ ਪੰਜਾਬ ਦੀ ਸਾਰੀ ਸਿਆਸੀ ਹਵਾ ਦਾ ਰੁਖ ਬਦਲ ਦਿੱਤਾ ਹੈ ਜਿਸ ਕਰਕੇ ਅਸੀ ਹੁਣ ਕਾਂਗਰਸ ਨੂੰ ਮੂਹ ਤੋੜਵਾਂ ਜਵਾਬ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀ ਸਾਰੇ ਕਿਸੇ ਦੇ ਕਹਿਣ ਤੇ ਇਕੱਠੇ ਨਹੀਂ ਹੋਏ ਸਗੋਂ ਦਿਲੋ!ਦੂਰੀਆਂ ਖਤਮ ਕਰਕੇ ਮੈਦਾਨ ਵਿੱਚ ਉਤਰੇ ਹਾਂ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਹਾ ਹੈ ਉਹ ਕਰਕੇ ਵਿਖਾਇਆ ਹੈ ਇਸ ਲਈ ਹੀ ਅੱਜ ਹਲਕੇ ਦੇ ਲੋਕ ਆਪਣੇ ਇਸ ਲੀਡਰ ਨੂੰ ਹੱਥੀ ਛਾਂਵਾ ਕਰਨ ਲਈ ਉਤਾਵਲੇ ਹੋਏ ਹਨ। ਇਸ ਮੌਕੇ ਤੇ ਸਾਬਕਾ ਵਿਧਾਇਕ ਸਵਿੰਦਰ ਸਿੰਘ ਕੱਥੂਨੰਗਲ, ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਸਮੇਤ ਕਈ ਹੋਰ ਆਗੁ ਵੀ ਹਾਜ਼ਰ ਸਨ।

WRITTEN BY