ਸ਼ਾਹਕੋਟ 20 ਫਰਵਰੀ (ਸੁਰਿੰਦਰ ਸਿੰਘ ਖਾਲਸਾ)- ਸਬ ਡਵੀਜ਼ਨ ਸ਼ਾਹਕੋਟ ਦੇ ਐਸ.ਡੀ.ਐਮ. ਸ੍ਰੀਮਤੀ ਨਵਨੀਤ ਕੌਰ ਬੱਲ ਦਾ ਤਬਾਦਲਾ ਹੋ ਜਾਣ ਤੇ ਸੁਲਤਾਨਪੁਰ ਲੋਧੀ ਤੋ ਬਦਲ ਕੇ ਆਏ ਡਾ ਸ੍ਰੀਮਤੀ ਚਾਰੂਮਿਤਾ ਪੀ.ਸੀ.ਐਸ ਨੇ ਐਸ ਡੀ ਐਮ ਸ਼ਾਹਕੋਟ ਦਾ ਚਾਰਜ ਸੰਭਾਲਣ ਤੋ ਬਾਅਦ ਬਕਾਇਦਾ ਕੰਮ ਕਰਨਾ ਸੁਰੂ ਕਰ ਦਿੱਤਾ ਹੈ। ਆਪਣੇ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨ੍ਹਾਂ ਕਿਹਾ ਕਿ ਉਹ ਸਭ ਡਵੀਜ਼ਨ ਸ਼ਾਹਕੋਟ ਦੇ ਲੋਕਾਂ ਨੂੰ ਵਧੀਆ ਸੇਵਾਵਾ ਦੇਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਅਗਰ ਕਿਸੇ ਵਿਅਕਤੀ ਨੂੰ ਦਫਤਰੀ ਕੰਮ ਕਰਵਾਉਣ ਵਿਚ ਮੁਸ਼ਕਲ ਪੇਸ ਆਉਦੀ ਹੈ ਤਾਂ ਉਹ ਉਨ੍ਹਾਂ ਨੂੰ ਦਫਤਰੀ ਟਾਈਮ ‘ਚ ਕਦੇ ਵੀ ਮਿਲ ਕੇ ਆਪਣੀ ਸਮੱਸਿਆ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਕਰਨ ਨੂੰ ਪ੍ਰਾਥਮਿਕਤਾ ਦੇਣਗੇ ਅਤੇ ਬਿਨ੍ਹਾਂ ਕਿਸੇ ਭੇਦ ਭਾਵ ਤੋ ਉਹ ਹਰ ਇਕ ਨਾਲ ਇਨਸਾਫ ਕਰਨਗੇ। ਇਸ ਮੌਕੇ ਮੈਡਮ ਮੀਰਾਬਾਈ, ਮੈਡਮ ਜ਼ਗਦੀਸ਼ ਕੌਰ, ਮੁਖਤਿਆਰ ਸਿੰਘ,ਦਲਜੀਤ ਸਿੰਘ ਤੇਜੀ, ਨਾਇਬ ਤਹਿਸੀਲਦਾਰ ਵਰਿੰਦਰ ਭਾਟੀਆ,ਗੁਰਦੀਪ ਸਿੰਘ ਮੀਤ ਪ੍ਰਧਾਨ ਪਟਵਾਰ ਯੂਨੀਅਨ ਜਿਲ੍ਹਾ ਜਲੰਧਰ, ਨਵਦੀਪ ਆਦਿ ਹਾਜ਼ਰ ਸਨ।