ਸਮਾਣਾ, 17 ਫਰਵਰੀ (ਪ੍ਰੇਮ ਵਧਵਾ, ਰਿਸ਼ਵ ਮਿਤੱਲ)- ਸਥਾਨਕ ਬੁੱਢਾ ਦਲ ਪਬਲਿਕ ਸਕੂਲ ਦੀ ਬੱਸ ਬੀਤੀ ਸਵੇਰ ਸਮੇਂ ਸਮਾਣਾ ਕੁਤਬਨਪੁਰ ਰੋੜ ਤੇ ਪਲਟ ਗਈ ਪ੍ਰੰਤੂ ਇਸ ਹਾਦਸੇ ਦੌਰਾਨ ਬੱਸ ਵਿਚ 2 ਹੀ ਵਿੱਦਿਆਰਥੀ ਸਵਾਰ ਸਨ ਜੋ ਵਾਲ- ਵਾਲ ਬਚ ਗਏ ਬੱਸ ਦੇ ਬੇਕਾਬੂ ਹੋ ਕੇ ਪਲਟਣ ਪਿੱਛੇ ਕਾਰਨ ਬੱਸ ਨੂੰ ਡਰਾਇਵਰ ਦੀ ਥਾਂ ਕੰਡਕਟਰ ਵੱਲੋ ਚਲਾਇਆ ਜਾਣਾ ਮੰਨਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਹਰ ਰੋਜ ਦੀ ਤਰ੍ਹਾਂ ਬੀਤੀ ਸਵੇਰ ਸਮੇਂ ਬੁੱਢਾ ਦਲ ਪਬਲਿਕ ਸਕੂਲ ਦੀ ਬੱਸ ਨੰਬਰ ਪੀਬੀ -11 ਟੀ 1098 ਪਿੰਡ ਕੁਤਬਨਪੁਰ ਤੋਂ ਬੱਚੇ ਲੈਕੇ ਚੱਲੀ ਹੀ ਸੀ ਕਿ ਕੁੱਝ ਦੂਰੀ ਤੇ ਬੱਸ ਬੇਕਾਬੂ ਹੋ ਕੇ ਖੇਤਾ ਵਿੱਚ ਪਲਟ ਗਈ। ਬੱਚਿਆਂ ਨੂੰ ਮਾਮੂਲੀ ਖਰੋਚਾ ਹੀ ਆਈਆਂ। ਸਕੂਲ਼ ਪ੍ਰਬੰਧਨ ਦੀ ਲਾਪ੍ਰਵਾਹੀ ਬਾਰੇ ਜਦੋਂ ਸਕੂਲ ਦੇ ਪ੍ਰਿਸੀਪਲ ਮੈਡਮ ਹਰਪ੍ਰੀਤ ਕੌਰ ਨਾਲ ਫੋਨ ਤੇ ਗੱਲ ਕਰਨ ਦਾ ਯਤਨ ਕੀਤਾ ਗਿਆ ਤਾ ਉਨ੍ਹਾਂ ਆਂਪਣਾ ਫੋਨ ਨਹੀ ਚੁੱਕਿਆ ਜਦੋਕਿ ਸਕੂਲ਼ ਦੇ ਸੁਪਰਵਾਇਜਰ ਸੁਖਦੇਵ ਸਿੰਘ ਨੇ ਦੱਸਿਆ ਕਿ ਮੈ ਦੋ ਤਿੰਨ ਨੂੰ ਜਾਣਕਾਰੀ ਦੇ ਚੁੱਕਾ ਹਾਂ ਤੁਸੀ ਕੱਲ ਨੂੰ ਸਕੂਲ ਵਿੱਚ ਆ ਜਾਇਓ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ।