May 13, 2026 3:19 pm

ਡਿੰਪਾ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੇਣ ਦੀ ਮੰਗ : ਸੋਨੀ

ਜੰਡਿਆਲਾ ਗੁਰੂ, 14 ਫਰਵਰੀ (ਵਰੁਣ ਸੋਨੀ)- ਮਾਝੇ ਵਿਚ ਕਾਂਗਰਸ ਪਾਰਟੀ ਦੇ ਜਰਨੈਲ ਵਜੋਂ ਜਾਣੇ ਜਾਂਦੇ ਜਸਬੀਰ ਸਿੰਘ ਡਿੰਪਾ ਸਾਬਕਾ ਵਿਧਾਇਕ ਅਤੇ ਸਾਬਕਾ ਚੇਅਰਮੈਨ ਸੀਵਰੇਜ ਬੋਰਡ ਨੂੰ ਇਕ ਵਾਰ ਫਿਰ ਮਾਝੇ ਦੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੇਣ ਦੀ ਮੰਗ ਵਧਣ ਲਗੀ ਹੈ ਮਨੀਸ਼ ਸੋਨੀ ਜੰਡਿਆਲਾ ਕਾਂਗਰਸੀ ਆਗੂ ਨੇ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਖਡੂਰ ਸਾਹਿਬ ਲੋਕ ਸਭਾ ਸੀਟ ਲਈ ਇਕੋ ਇਕ ਚਿਹਰਾ ਜੋ ਹਰ ਦਿਲ ਅਜੀਜ ਸ੍ਰ ਜਸਬੀਰ ਸਿੰਘ ਡਿੰਪਾ ਵਾਹਿਗੁਰੂ ਦੇ ਭਾਣੇ ਵਿਚ ਰਹਿਣ ਵਾਲੇ ਅਤੇ ਹਰ ਕਿਸੇ ਨੂੰ ਨਾਲ ਲੈ ਕੇ ਚਲਣ ਵਾਲੇ ਕਾਂਗਰਸੀ ਆਗੂ ਹਨ । ਉਹਨਾਂ ਕਿਹਾ ਕਿ ਸ੍ਰ ਡਿੰਪਾ ਇਹਨੇ ਜਿਆਦਾ ਜ਼ਮੀਨੀ ਪਧਰ ਤੇ ਕਾਂਗਰਸੀ ਵਰਕਰਾਂ ਨਾਲ ਜੁੜੇ ਹਨ ਕਿ ਉਹਨਾਂ ਵਿਚ ਇਕ ਰਤੀ ਵੀ ਹੰਕਾਰ ਨਹੀਂ ਹੈ । ਉਹਨਾਂ ਨੇ ਕਾਂਗਰਸ ਹਾਈਕਮਾਨ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਜਸਬੀਰ ਸਿੰਘ ਡਿੰਪਾ ਵਰਗੇ ਹੀਰੇ ਨੂੰ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ਦਿਤੀ ਜਾਵੇ । ਜਿਤਾਉਣ ਦਾ ਕੰਮ ਹਲਕਾ ਖਡੂਰ ਸਾਹਿਬ ਦੀ ਸੰਗਤ ਨੇ ਆਪੇ ਹੀ ਕਰ ਲੈਣਾ ਹੈ।

Send this to a friend