May 13, 2026 2:23 pm

ਲੋਕ ਸਭਾ ਚੋਣਾਂ ਦੀ ਤਿਆਰੀ ਲਈ ਸਾਬਕਾ ਵਿਧਾਇਕ ਬੀਬੀ ਲੂੰਬਾ ਵੱਲੋਂ ਪਿੰਡਾਂ ਦੇ ਤੁਫਾਨੀ ਦੌਰੇ

ਬਾਦਸ਼ਾਹ ਪੁਰ/ਘਗਾ, 14 ਫਰਵਰੀ (ਗੁਰਪ੍ਰਕਾਸ਼ ਸਿੰਘ ਧੰਜੂ)- ਲੋਕ ਸਭਾ ਚੋਣਾਂ ਦਾ ਸਮਾਂ ਨੇੜੇ ਆਉਣ ਤੇ ਜਿਥੇ ਸਮੁਹ ਸਿਆਸੀ ਪਾਰਟੀਆਂ ਦੇ ਵਰਕਰਾਂ ਅਤੇ ਲੀਡਰਾਂ ਨੇ ਕਮਰਕਸੇ ਕਸਣੇ ਸ਼ੁਰੂ ਕਰ ਦਿਤੇ ਹਨ। ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਸ੍ਰੋਮਣੀ ਅਕਾਲੀ ਦਲ ਵਲੋਂ ਪਿੰਡਾਂ ਵਿਚ ਤੁਫਾਨੀ ਦੋਰੇ ਕੀਤੇ ਜਾ ਰਹੇ ਹਨ। ਦਰਸ਼ਨ ਸਿੰਘ ਦੀ ਅਗਵਾਈ ਵਿਚ ਦਰਜਨ ਤੋਂ ਵਧ ਲੋਕਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ੍ਰੋਮਣੀ ਅਕਾਲੀ ਦਾ ਪਲਾ ਫੜਿਆ, ਕਾਂਗਰਸ ਵਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਅਨੇਕਾਂ ਝੁਠੇ ਵਾਅਦੇ ਕਾਂਗਰਸ ਲਈ ਭਾਰੀ ਪੈਣ ਦੀ ਸੰਭਾਵਨਾ। ਇਸ ਮੌਕੇ ਬੀਬੀ ਲੂੰਬਾ ਤੋਂ ਇਲਾਵਾ ਬੀਬੀ ਲੂੰਬਾ ਦੇ ਸਿਆਸੀ ਸਕਤਰ ਗੁਰਸੇਵਕ ਸਿੰਘ ਧੁਹੜ, ਜਥੇਦਾਰ ਗੁਰਮੁਖ ਸਿੰਘ ਬਾਦਸ਼ਾਹ ਪੁਰ, ਡਾਕਟਰ ਰਾਜਵੀਰ ਸਿੰਘ ਸੰਧਾ, ਦਰਸਨ ਸਿੰਘ ਮਰਦਾਂਹੇੜੀ, ਜਰਨੈਲ ਸਿੰਘ ਹਰਚੰਦ ਪੁਰਾ, ਗੁਲਜਾਰ ਸਿੰਘ ਮਰਦਾਂਹੇੜੀ, ਕੇਵਲ ਸਿੰਘ ਜੋੜਾਮਾਜਰਾ, ਦਲਵੀਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

Send this to a friend