ਮੌਹਾਲੀ – ਆਉਣ ਵਾਲੀ ਪੰਜਾਬੀ ਫਿਲਮ ‘‘ ਕਾਲਾ ਸ਼ਾਹ ਕਾਲਾ’’ ਦੇ ਕਲਾਕਾਰ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਜਾਰਡਨ ਸੰਧੂ ਆਦਿ ਇੱਕ ਅਭਿਵਾਦਨ ਸਤਰ ਦੇ ਦੌਰਾਨ 13 ਫਰਵਰੀ (ਕੱਲ) ਨੂੰ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਵਿੱਚ ਵਿਜ਼ਿਟ ਕਰਨਗੇ। ਮੰਨੇ-ਪ੍ਰਮੰਨੇ ਟੀਵੀ ਕਲਾਕਾਰ ਰਵੀ ਦੁਬੇ, ਪੰਜਾਬੀ ਕਲਾਕਾਰ ਨਵਜੀਤ ਸਿੰਘ, ਰਾਇਜ਼ਿੰਗ ਸਟਾਰ ਕੌਂਟੈਸਟ ਅਫਸਾਨਾ ਖਾਨ ਆਦਿ ਵੀ ਆਰੀਅਨਜ਼ ਕੈਂਪਸ ਵਿੱਚ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ।