May 12, 2026 8:20 pm

ਪਿੰਡ ਰਾਮਪੁਰਾ ਵਾਸੀਆਂ ਨੇ ਥਾਣਾ ਸਿਟੀ ਅੱਗੇ ਲਗਾਇਆ ਰੋਸ ਧਰਨਾ

ਕਥਿਤ ਦੋਸ਼ੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ : ਮਾਨ

ਰਾਮਪੁਰਾ ਫੂਲ, 8 ਫ਼ਰਵਰੀ (ਕੁਲਜੀਤ ਢੀਂਗਰਾ, ਲੱਖਾ ਹਰੀ, ਸੁਖਮੰਦਰ ਰਾਮਪੁਰਾ)- ਪਿੰਡ ਰਾਮਪੁਰਾ ਵਾਸੀਆਂ ਵੱਲੋ ਭਾਰਤੀ ਕਿਸਾਨ ਯੁਨੀਆਂ ਡਕੌਦਾ ਅਤੇ ਉਗਰਾਹਾਂ ਦੀ ਅਗਵਾਈ ਵਿਚ ਪੁਲਿਸ ਥਾਨਾ ਸਿਟੀ ਰਾਮਪੁਰਾ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਦੇ ਗੁਰਦੀਪ ਸਿੰਘ, ਅਜੈਬ ਸਿੰਘ, ਇੰਨਕਲਾਬੀ ਕੇਂਦਰ ਦੇ ਰਮੇਸ਼ ਕੁਮਾਰ ਮਜਦੂਰ ਆਗੂ ਜਸਵੀਰ ਸਿੰਘ ਨੇ ਕਿਹਾ ਕਿ ਰਾਮਪੁਰਾ ਪਿੰਡ ਨਿਵਾਸੀ ਕਿਰਨਪਾਲ ਕੌਰ ਅਤੇ ਰੰਜੀਤ ਸਿੰਘ ਰਾਣਾ ਦੇ ਘਰ ਨੇੜੇ ਕੁਝ ਵਿਅਕਤੀਆਂ ਵੱਲੋ ਗਲੇ ਸੜੇ ਆਲੂ ਸੁੱਟੇ ਜਾਂਦੇ ਸਨ ਜਿਹਨਾਂ ਤੋ ਆਉਣ ਵਾਲੀ ਬਦਬੂ ਕਾਰਨ ਉਥੇ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ। ਇਸ ਸਬੰਧ ਵਿੱਚ 5 ਫਰਵਰੀ ਨੂੰ ਕਿਰਨਪਾਲ ਕੌਰ ਪਤਨੀ ਹਰਜ਼ੀਤ ਸਿੰਘ ਅਤੇ ਰੰਜੀਤ ਸਿੰਘ ਪੁਲਿਸ ਥਾਨਾ ਰਾਮਪੁਰਾ ਫੂਲ ਵਿਖੇ ਇਹ ਸਿਕਾਇਤ ਕਰਕੇ ਵਾਪਿਸ ਆ ਰਹੇ ਸਨ। ਇਸ ਦੌਰਾਨ ਰਾਜਸਥਾਨ ਤੋ ਆਏ ਕੁੱਝ ਵਿਅਕਤੀਆ ਵੱਲੋ ਉਹਨਾਂ ਦੇ ਘਰਾਂ ਵਿੱਚ ਵੜ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ। ਜਿਸਦੇ ਚੱਲਦਿਆਂ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਦੀ ਸਿਕਾਇਤ ਪੁਲਿਸ ਥਾਨਾ ਰਾਮਪੁਰਾ ਵਿਖੇ ਕਰਨ ਦੇ ਬਾਵਜੂਦ ਪਿਛਲੇ ਦੋ ਦਿਨਾਂ ਤੋ ਪੁਲਿਸ ਵੱਲੋ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ। ਜਿਸ ਦੇ ਚਲਦਿਆਂ ਉਨਾਂ ਨੂੰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ। ਧਰਨਾਕਾਰੀਆਂ ਨੇ ਕਿਹਾ ਕਿ ਜੇਕਰ ਜਲਦ ਹੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀ ਕੀਤੀ ਗਈ ਤਾਂ ਉਹ ਸੰਘਰਸ਼ ਤੇਜ਼ ਕਰਨਗੇ ਲਈ ਮਜਬੂਰ ਹੋਣਗੇ। ਇਸ ਸੰਬੰਧ ਵਿਚ ਥਾਣਾ ਸਿਟੀ ਦੀ ਇੰਚਾਰਜ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਪੁਲਸ ਉਕਤ ਕਥਿੱਤ ਦੋਸੀਆਂ ਦੀ ਭਾਲ ਲਈ ਛਾਪੇਮਾਰੀ ਕਰ ਰਹੀ ਹੈ ਅਤੇ ਇਸ ਵਾਰਦਾਤ ਨੁੰ ਅੰਜਾਮ ਦੇਣ ਵਾਲੇ ਵਿਅਕਤੀ ਜਲਦ ਹੀ ਸਲਾਖਾਂ ਪਿੱਛੇ ਹੋਣਗੇ।

Send this to a friend