ਬਾਦਸ਼ਾਹਪੁਰ/ਘੱਗਾ, 8 ਫ਼ਰਵਰੀ (ਗੁਰਪ੍ਰਕਾਸ਼ ਸਿੰਘ ਧੰਜੂ)- ਹਲਕਾ ਸ਼ੁਤਰਾਣਾ ਦੇ ਪਾਤੜਾ ਸ਼ਹਿਰੀ, ਪਾਤੜਾ, ਦਿਹਾਤੀ, ਬਾਦਸ਼ਾਹਪੁਰ, ਸ਼ੁਤਰਾਣਾ, ਠਰੂਆਂ, ਕੁਲਾਰਾ, ਧਨੇਠਾ, ਮਵੀਕਲਾਂ, ਘੱਗਾ ਸ਼ਹਿਰੀ ਦਿਹਾਤੀ ਅਕਾਲੀ ਵਰਕਰਾ ਦੀ ਮਿਲਣੀ ਮੋਕੇ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਅੱਜ ਬਾਦਸ਼ਾਹਪੁਰ ਮੰਡੀ ਵਿਖੇ ਵਿਸ਼ੇਸ਼ ਤੋਰ ਤੇ ਪਹੁੰਚੇ। ਆਉਣ ਵਾਲੀਆ ਲੋਕ ਸਭਾ ਚੋਣਾ ਦੇ ਮੱਦੇਨਜਰ ਇਹ ਵਰਕਰ ਮਿਲਣੀ ਰੱਖੀ ਗਈ। ਸ. ਬਾਦਲ ਦੇ ਸਟੇਜ ਤੇ ਆਉਣ ਤੋ ਪਹਿਲਾ ਸਾਬਕਾ ਹਲਕਾ ਸ਼ੁਤਰਾਣਾ ਵਿਧਾਇਕ ਬੀਬੀ ਵਨਿੰਦਰ ਕੋਰ ਲੂੰਬਾ ਨੇ ਹਰ ਇੱਕ ਵਰਕਰ ਨੂੰ ਸ. ਬਾਦਲ ਨਾਲ ਮਿਲਾਉਣ ਅਤੇ ਉਹਨਾ ਨੂੰ ਇਸ ਸਮੇ ਆਉਣ ਵਾਲੀਆ ਸਮੱਸਿਆਵਾ ਸ਼੍ਰ;ਬਾਦਲ ਅੱਗੇ ਰੱਖਣ ਦਾ ਮੋਕਾ ਮਿਲੇਗਾ। ਸ. ਬਾਦਲ ਨੇ ਸਟੇਜ ਤੇ ਪਹੁੰਚਦਿਆ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਵਰਦਿਆ ਕਿਹਾ ਕਿ ਕਾਂਗਰਸ ਸਰਕਾਰ ਨੂੰ ਬਣਿਆ ਤਕਰੀਬਨ 2 ਸਾਲ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਪੰਜਾਬ ਨੇ ਇਸ ਹਲਕੇ ਦੀ ਸਾਰ ਤੱਕ ਵੀ ਨਹੀ ਲਈ।ਉਹਨਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਨਿੱਜੀ ਜਿਲੇ ਦੇ ਹੋਣ ਦੇ ਬਾਵਜੂਦ ਵੀ ਸੜਕਾ ਦੀ ਹਾਲਤ ਕਾਫੀ ਜਿਆਦਾ ਮਾੜੀ ਹੈ।ਸ੍ਰ;ਬਾਦਲ ਨੇ ਕਿਹਾ ਕਿ ਹੁਣ ਤੱਕ ਮੈਂ ਤਕਰੀਬਨ 50ਹਲਕਿਆ ਚ ਵਰਕਰ ਮਿਲਣੀਆ ਕਰ ਚੁੱਕਿਆ ਹਾਂ।ਉਹਨਾ ਨੇ ਕਿਹਾ ਕਿ ਜਿਹੜੀ ਅਫਰਸ਼ਾਹੀ ਵੱਲੋ ਇਸ ਸਮੇਂ ਅਕਾਲੀ ਵਰਕਰਾ ਤੇ ਨਜਾਇਜ ਪਰਚੇ ਕੀਤੇ ਜਾ ਰਹੇ ਹਨ ਸਰਕਾਰ ਆਉਣ ਤੇ ਉਹਨਾ ਅਫਸਰਾ ਨੂੰ ਨੋਕਰੀ ਤੋ ਬਰਖਾਸਤ ਕੀਤਾ ਜਾਵੇਗਾ। ਇਸ ਸਮੇ ਕਾਂਗਰਸ ਸਰਕਾਰ ਦੇ ਰਾਜ ਅੰਦਰ ਕਿਸਾਨ ਦੁੱਖੀ ਹਨ। ਮੁਲਾਜਮ ਵਰਗ ਵੀ ਦੁੱਖੀ ਦਿਸ ਰਿਹਾ ਹੈ ਅੰਤ ਚ ਮੁੱਖ ਮੰਤਰੀ ਪੰਜਾਬ ਤੇ ਵਰਦਿਆ ਕਿਹਾ ਕਿ ਇਸ ਪਾਰਲੀਮੈਂਟ ਚੋਣਾ ਮੋਕੇ ਵਕਤ ਹੈ ਕਿ ਇਸ ਹੰਕਾਰੀ ਰਾਜੇ ਦਾ ਹੰਕਾਰ ਤੋੜਿਆ ਜਾਵੇ।
ਪਟਿਆਲਾ ਲੋਕ ਸਭਾ ਹਲਕੇ ਚ ਕਾਂਗਰਸ ਨੂੰ ਕਰਾਰੀ ਟੱਕਰ ਦਿੱਤੀ ਜਾਵੇ।ਇਸ ਤੋ ਬਾਅਦ ਸ੍ਰ;ਬਾਦਲ ਪਹੁੰਚੇ ਅਕਾਲੀ ਵਰਕਰ ਨਾਲ ਮਿਲਣੀ ਕਰਨ ਲਈ ਅੰਦਰ ਚਲੇ ਗਏ।ਇਸ ਮੋਕੇ;-ਸੁਰਜੀਤ ਸਿੰਘ ਰੱਖੜਾ,ਸਾਬਕਾ ਵਿਧਾਇਕ ਸੈਕਟਰੀ ਗੁਰਸੇਵਕ ਸਿੰਘ ਧੂਹੜ,ਹਰਵਿੰਦਰ ਸਿੰਘ ਕੰਗ,ਦੇਸ ਰਾਜ ਕਮੀਸ਼ਨ ਏਜੰਟ ਸਮਾਨਾ,ਰਾਜਵੀਰ ਸਿੰਘ ਸੰਧਾ ਪੰਚਾਇਤ ਮੈਂਬਰ ਬਾਦਸ਼ਾਹਪੁਰ,ਗੁਰਮੁੱਖ ਸਿਂੰਘ ਤੋ ਇਲਾਵਾ ਹੋਰ ਮੋਜੂਦ ਸਨ ।