ਮੂਣਕ, 8 ਫ਼ਰਵਰੀ (ਕੁਲਵੰਤ ਸਿੰਘ ਦੇਹਲਾ)-2019 ਦੀਆਂ ਲੋਕਸਭਾ ਚੋਣਾਂ ਨੂੰ ਮਦੇਨਜ਼ਰ ਰਖਦੇ ਹੋਏ ਕਾਂਗਰਸ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵਲੋਂ ਵਖ ਵਖ ਸੂਬਿਆਂ ਵਿਚ ਅਹਿਮ ਅਹੁਦਿਆਂ ਤੇ ਨੌਜਵਾਨ ਆਗੂਆਂ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਕਾਂਗਰਸ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਇਆ ਜਾ ਸਕੇਂ। ਇਸੇ ਕੜੀ ਤਹਿਤ ਨੈਸ਼ਨਲ ਰਾਜੀਵ ਗਾਂਧੀ ਬ੍ਰਿਗੇਡ ਪੰਜਾਬ ਦੇ ਚੇਅਰਮੈਨ ਅਮਰਿੰਦਰ ਸਿੰਘ ਗਿਲ ਵਲੋਂ ਸੰਗਰੂਰ ਜਿਲੇ ਦੇ ਨੌਜਵਾਨ ਕਾਂਗਰਸੀ ਆਗੂ ਜਗਦੀਸ਼ ਪਾਪੜਾ ਨੂੰ ਨੈਸ਼ਨਲ ਰਾਜੀਵ ਗਾਂਧੀ ਬਿ?ਗੇਡ ਕਮੇਟੀ ਦੇ ਜਿਲ੍ਹਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਮੂਣਕ ਵਿਖੇ ਇਸ ਸਮਾਗਮ ਦੌਰਾਨ ਭਗਵਾਨ ਦਾਸ ਜਨਰਲ ਸੈਕਟਰੀ, ਬਲਜੀਤ ਸਿੰਘ ਕੁੰਡੂ ਸੈਕਟਰੀ, ਅਤੇ ਤਰਸੇਮ ਅਰੋੜਾ ਨੂੰ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਇਸ ਸਮਾਗਮ ਵਿਚ ਬੀਬੀ ਰਜਿੰਦਰ ਕੌਰ ਭਠਲ ਦੇ ਮੀਡੀਆ ਸਲਾਹਕਾਰ ਸਨਮੀਕ ਹੈਨਰੀ,ਗੋਲਡੀ ਚੀਮਾਂ, ਮਹਾ ਮੰਤਰੀ ਬਲਵੀਰ ਸਿੰਘ ਸੰਗਠਨ ਮੰਤਰੀ ਗੁਰਚਰਨ ਸਿੰਘ, ਵਾਈਸ ਚੇਅਰਮੈਨ ਸੁਖਦਰਸ਼ਨ ਸਿੰਘ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਹੈ ਇਸ ਸਮੇਂ ਜਗਦੀਸ਼ ਪਾਪੜਾ ਨੇ ਹਾਈਕਮਾਨ ਦਾ ਧੰਨਵਾਦ ਕਰਦੇ ਹੋਏ ਵਿਸ਼ਵਾਸ਼ ਦਿਵਾਇਆ ਕਿ ਪਾਰਟੀ ਵਲੋਂ ਜੋ ਉਨਾਂ ਨੂੰ ਜਿੰਮੇਵਾਰੀ ਸੌਪੀ ਗਈ ਹੈ ਉਹ ਉਸ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਨਗੇ।ਇਸ ਮੌਕੇ ਕੁਲਦੀਪ ਸਿੰਘ ਚੂਲੜ, ਸੁਖਜਿੰਦਰ ਸਿੰਘ ਜਿਲ੍ਹਾ ਪ੍ਰੀਸ਼ਦ ਮੈਂਬਰ, ਜੋਗਿੰਦਰ ਸਿੰਘ ਪਾਪੜਾ, ਕੁਲਵਿੰਦਰ ਸਿੰਘ ਪਾਪੜਾ, ਨਿਰਭੈ ਸਿੰਘ, ਦਰਸ਼ਨ ਸਿੰਘ ਵੈਦ, ਗੁਰਚੇਤ ਸਿੰਘ ਪਾਪੜਾ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਨਾਥਾ ਸਿੰਘ ਦੇਹਲਾ ਆਦਿ ਪਾਰਟੀ ਵਰਕਰ ਹਾਜ਼ਰ ਸਨ।