ਨਥਾਣਾ, 8 ਫ਼ਰਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਦਲਿਤ ਆਗੂ, ਨੈਸ਼ਨਲ ਜੰਥੇਬੰਦਕ ਸਕੱਤਰ ਅਤੇ ਮੈਬਰ ਪੀਏਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਡਾ:ਹਰਜਿੰਦਰ ਸਿੰਘ ਜੱਖੂ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼੍ਰ ਸੁਖਬੀਰ ਸਿੰਘ ਬਾਦਲ ਵੱਲੋ ਪਾਰਟੀ ਦੇ ਪੁਲੀਟੀਕਲ ਅਫੇਅਰ ਕਮੇਟੀ ਚ’ ਨਿਯੁਕਤ ਕੀਤਾ ਹੈ।ਇਸ ਦੋਰਾਨ ਹਲਕਾ ਭੁੱਚੋ ਦੀਆ ਮੰਡੀਆ ਦੇ ਪ੍ਰਧਾਨ ਗੁਰਭੇਜ ਸਿੰਘ,ਸਰਕਲ ਪ੍ਰਧਾਨ ਹਰਨੇਕ ਸਿੰਘ ਨਾਥਪੁਰਾ,ਗੁਰਲਾਭ ਸਿੰਘ ਢੇਲਵਾ,ਸਵਰਨ ਸਿੰਘ ਅਕਲੀਆ,ਐਮਸੀ ਹਰਵਿੰਦਰ ਸਿੰਘ,ਐੇਮਸੀ ਕਿਰਪਾਲ ਸਿੰਘ,ਜਿਲ੍ਹਾ ਜਰਨਲ ਸਕੱਤਰ ਜਗਸੀਰ ਸਿੰਘ ਸੀਰਾ,ਐਮਸੀ ਬਲੋਰ ਸਿੰਘ,ਐੈਮਸੀ ਸੁਰਜੀਤ ਸਿੰਘ,ਸ਼ਹਿਰੀ ਪ੍ਰਧਾਨ ਕੁਲਦੀਪ ਕੁਮਾਰ ਅਤੇ ਲੰਬੜਦਾਰ ਦਰਸ਼ਨ ਸਿੰਘ ਨੇ ਆਖਿਆ ਕਿ ਸ਼੍ਰ ਪ੍ਰਕਾਸ਼ ਬਾਦਲ ਜੀ,ਸ਼੍ਰ ਸੁਖਵੀਰ ਸਿੰਘ ਬਾਦਲ ਜੀ,ਬੀਬਾ ਹਰਸਿਮਰਤ ਕੋਰ ਬਾਦਲ ਅਤੇ ਸ਼੍ਰ ਸਿਕੰਦਰ ਸਿੰਘ ਮਲੂਕਾ ਜੀ ਦਾ ਧੰਨਵਾਦ ਕੀਤਾ।