Skip to content
Independent perspectives. Global stories.
BREAKING

ਚੋਣਾਂ ਵਿੱਚ ਗੱਪ ਮਾਰ ਕੇ ਵੋਟਾਂ ਲੈਣ ਵਾਲੇ ਅਕਾਲੀ ਕਾਂਗਰਸੀਆਂ ਨੂੰ ਮਜ਼ਦੂਰ ਮੂੰਹ ਨਾ ਲਾਉਣ : ਸਮਾਓ

Share this story

image ਮਾਨਸਾ, 9 ਅਪ੍ਰੈਲ 2014 (ਗੁਲਾਬਦੀਪ ਰਾਠੀ, ਜੀਵਨ ਕ੍ਰਾਂਤੀ)-‘ਹਰ ਵਾਰ ਚੋਣਾਂ ਵਿੱਚ ਝੂਠੇ ਵਾਅਦੇ ਕਰਕੇ ਆਮ ਲੋਕਾਂ ਦੀਆਂ ਵੋਟਾਂ ਲੈ ਕੇ ਅਮੀਰ ਲੋਕਾਂ ਦੇ ਪੱਖ ਵਿੱਚ ਨੀਤੀਆਂ ਬਣਾ ਕੇ ਗਰੀਬਾਂ ਨੂੰ ਲੁੱਟਣ ਤੇ ਕੁੱਟਣ ਵਾਲੇ ਅਤੇ ਚੋਣਾਂ ਵਿੱਚ ਗੱਪ ਮਾਰ ਕੇ ਵੋਟਾਂ ਲੈਣ ਵਾਲੇ ਅਕਾਲੀ ਕਾਂਗਰਸੀਆਂ ਨੂੰ ਮਜ਼ਦੂਰ ਮੂੰਹ ਨਾ ਲਾਉਣ ਅਤੇ ਆਪਣਾ ਵੋਟ ਤਿੰਨ ਤਾਰੇ ਵਾਲੇ ਝੰਡੇ ਨੂੰ ਦੇ ਕੇ ਮਜ਼ਦੂਰ ਕਿਸਾਨਾਂ ਦੀ ਆਵਾਜ਼ ਨੂੰ ਸੰਸਦ ਅੰਦਰ ਭੇਜੋ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬੁਰਜ ਰਾਠੀ, ਭਾਈਦੇਸਾ, ਭੈਣੀ ਬਾਘਾ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਕੇ ਬਠਿੰਡਾ ਲੋਕ ਸਭਾ ਹਲਕਾ ਤੋਂ ਖੱਬੀਆਂ, ਪਾਰਟੀਆਂ ਦੇ ਸਾਂਝੇ ਉਮੀਦਵਾਰ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਸਮੇਂ ਉਨ੍ਹਾਂ ਨਾਲ ਕਾਮਰੇਡ ਗੁਰਜੰਟ ਸਿੰਘ ਮਾਨਸਾ,

ਗੁਰਸੇਵਕ ਮਾਨ, ਇਸਤਰੀ ਆਗੂ ਨਰਿੰਦਰ ਕੌਰ, ਕਿਰਨ ਕੌਰ ਭੀਖੀ, ਅਮਰੀਕ ਸਮਾਓ, ਸੋਨੀ ਕੌਰ ਸਮਾਓ, ਬੂਟਾ ਸਿੰਘ ਘਰਾਗਣਾ ਆਦਿ ਸ਼ਾਮਿਲ ਸਨ ਅਤੇ ਰੈਲੀਆਂ ਵਿੱਚ ਇਨਕਲਾਬੀ ਗਾਇਕ ਸੁਖਵੀਰ ਖਾਰਾ ਨੇ ਗੀਤ ਪੇਸ਼ ਕੀਤੇ।

WRITTEN BY