May 12, 2026 5:31 pm

ਸੜਕ ਸੁਰੱਖਿਆ ਹਫ਼ਤੇ ਤਹਿਤ ਗੱਡੀਆਂ ’ਤੇ ਲਗਾਏ ਰਿਫਲੈਕਟਰ

ਜਗਰਾਉਂ, 7 ਫ਼ਰਵਰੀ (ਪਰਮਜੀਤ ਸਿੰਘ ਗਰੇਵਾਲ)- ਸੜਕ ਸੁਰੱਖਿਆ ਜੀਵਨ ਰੱਖਿਆ ਤਹਿਤ ਅੱਜ ਸਥਾਨਕ ਮੇਨ ਚੌਕ ਵਿਖੇ ਡੀ. ਐਸ. ਪੀ. (ਹੈਡਕੁਆਟਰ) ਬੁ¦ਦ ਸਿੰਘ ਅਤੇ ਟ੍ਰੈਫਿਕ ਇੰਚਾਰਜ ਨਿਧਾਨ ਸਿੰਘ ਨੇ ਗੱਡੀਆਂ ’ਤੇ ਰਿਫਲੈਕਟਰ ਲਗਾਏ। ਇਸ ਮੌਕੇ ਡੀ. ਐਸ. ਪੀ. (ਹੈਡਕੁਆਟਰ) ਬੁ¦ਦ ਸਿੰਘ ਨੇ ਕਿਹਾ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਵਰਿੰਦਰ ਸਿੰਘ ਬਰਾੜ ਦੀ ਅਗਵਾਈ ’ਚ ਸੜਕ ਸੁਰੱਖਿਆ ਹਫਤੇ ਮਨਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਸੀਟ ਬੈਲਟ ਅਤੇ ਹੈਲਮਟ ਪਹਿਨਣ ਦੀ ਅਪੀਲ ਕੀਤੀ, ਉਥੇ ਕਿਹਾ ਕਿ ਇਹ ਸੜਕ ਸੁਰੱਖਿਆ ਹਫ਼ਤਾ ਟ੍ਰੈਫਿਕ ਦੇ ਨਿਯਮਾਂ ਪ੍ਰਤੀ ਜਾਗੂਰਕਤਾ ਲਿਆਉਣ ਲਈ ਮਨਾਇਆ ਜਾ ਰਿਹਾ ਹੈ ਤਾਂ ਕਿ ਐਕਸੀਡੈਂਟ ਹੋਣ ਤੋਂ ਬਚਿਆ ਜਾ ਸਕੇ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਇਸ ਮੌਕੇ ਏ. ਐਸ. ਆਈ. ਸੁਖਦੇਵ ਸਿੰਘ, ਹੌਲਦਾਰ ਸਤਿੰਦਰਪਾਲ ਸਿੰਘ, ਹੌਲਦਾਰ ਜਸਮਿੰਦਰ ਸਿੰਘ, ਇੰਸਪੈਕਟ ਅਨੀਲ ਕੁਮਾਰ, ਸਤਿੰਦਰਪਾਲ ਸਿੰਘ ਤਤਲਾ, ਨਰੈਸ਼ ਘੈਂਟ ਤੇ ਸਤਨਾਮ ਸਿੰਘ ਰਾਊਵਾਲ ਆਦਿ ਹਾਜ਼ਰ ਸਨ।

Send this to a friend