Skip to content
Independent perspectives. Global stories.
BREAKING

ਜਿੱਤ ਦੇ ਪੂਰੇ ਭਰੋਸੇ ਨਾਲ ਵਿਨੋਦ ਖੰਨਾ ਵੱਲੋਂ ਨੇ ਵੀ ਭਰੇ ਕਾਗਜ਼

Share this story

index ਗੁਰਦਾਸਪੁਰ, 9 ਅਪ੍ਰੈਲ (ਅਵਤਾਰ ਸਿੰਘ ਬੋਪਾਰਾਏ)- ਸੀਨੀਅਰ ਭਾਜਪਾ ਨੇਤਾ ਅਤੇ ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਨਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ੍ਰੀ ਵਿਨੋਦ ਖੰਨਾ ਨੇ ਅੱਜ ਆਪਣੇ ਨਾਮਾਂਕਣ ਪੱਤਰ ਦਾਖਲ ਕਰ ਦਿੱਤੇ। ਇਸ ਮੌਕੇ ’ਤੇ ਉਨ੍ਹਾਂ ਦੇ ਸਮਰਥਕ ਅਤੇ ਸ਼ੁਭਚਿੰਤਕ ਅਤੇ ਸਮਰਥਕ ਵੱਡੀ ਸੰਖਿਆ ਵਿਚ ਹਾਜ਼ਰ ਸਨ। ਖੰਨਾ 2014 ਲੋਕ ਸਭਾ ਚੋਣ ਮੈਦਾਨ ਵਿਚ ਪੂਰੇ ਜ਼ੋਰਸ਼ੋਰ ਨਾਲ ਉਤਰੇ ਹਨ। ਉਹ ਇਸੇ ਸੀਟ ਤੋਂ ਤਿੰਨ ਵਾਰ ਐਮਪੀ ਰਹਿ ਚੁੱਕੇ ਹਨ ਅਤੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਈ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਗੁਰਦਾਸਪੁਰ ਡੀਸੀ ਆਫਿਸ ਵਿਚ ਆਪਣੇ ਨਾਮਾਂਕਣ ਪੱਤਰ ਦਾਖਲ ਕਰਨ ਤੋਂ ਬਾਅਦ ਸ੍ਰੀ ਵਿਨੋਦ ਖੰਨਾ ਨੇ ਕਿਹਾ ਕਿ ਵਰਤਮਾਨ ਐਮਪੀ ਨੇ ਇਸ ਖੇਤਰ ਨੂੰ ਪੂਰੀ ਤਰ੍ਹਾਂ ਨਾਲ

ਨਜ਼ਰ ਅੰਦਾਜ਼ ਕੀਤਾ ਹੋਇਆ ਹੈ ਹੁਣ ਹਾਲਾਤ ਬਦਲਣ ਦਾ ਸਮਾਂ ਹੈ। ਇਸ ਪੂਰੇ ਖੇਤਰ ਨੂੰ ਇਕ ਮਜ਼ਬੂਤ ਅਗਵਾਈ ਅਤੇ ਚੰਗਾ ਪ੍ਰਸ਼ਾਸਨ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਆਦਤ ਇਥੋਂ ਦੇ ਲੋਕਾਂ ਨੂੰ ਪ੍ਰਭਾਵਤ ਕਰ ਰਹੀ ਹੈ ਅਤੇ ਮੈਂ ਉਨ੍ਹਾਂ ਨੂੰ ਭਰੋਸਾ ਦਿੰਦਾ ਹਾਂ ਕਿ ਮੇਰੀ ਅਗਵਾਈ ਅਤੇ ਮੋਦੀ ਜੀ ਦੇ ਨਿਰਦੇਸ਼ਨ ਵਿਚ ਅਸੀਂ ਗੁਰਦਾਸਪੁਰ ਦੇ ਚੰਗੇ ਦਿਨਾਂ ਨੂੰ ਮੁੜ ਤੋਂ ਵਾਪਸ ਲੈ ਕੇ ਆਵਾਂਗੇ। ਇਸ ਖੇਤਰ ਵਿਚ ਆਪਣੇ ਵਿਸਥਾਰਤ ਕੰਮਾਂ ਦੀ ਸੂਚੀ ਗਿਣਾਉਂਦੇ ਹੋਏ ਸ੍ਰੀ ਵਿਨੋਦ ਖੰਨਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਖੇਤਰ ਵਿਚ ਇਕ ਏਅਰਪੋਰਟ ਅਤੇ ਵੱਖ ਵੱਖ ਪੁਲਾਂ ਦੇ ਨਿਰਮਾਣ ਲਈ ਲਗਾਤਾਰ ਕੰਮ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ।

WRITTEN BY