May 12, 2026 12:29 pm

ਖੂਨ-ਦਾਨ ਕਰਨ ਨਾਲ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਦਾ : ਐਸ.ਡੀ.ਐਮ ਅਨੰਦ ਸਾਗਰ ਸ਼ਰਮਾ

ਅਮਲੋਹ , 5 ਫਰਵਰੀ (ਰਣਜੀਤ ਸਿੰਘ ਘੁੰਮਣ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਵੈਲਫੇਅਰ ਸੋਸਾਇਟੀ ਫੈਜੁੱਲਾ ਪੁਰ ਵੱਲੋ ਗ੍ਰਾਮ ਪੰਚਾਇਤ ਤੇ ਨਗਰ ਵਾਸੀਆ ਦੇ ਸਹਿਯੋਗ ਨਾਲ 8 ਵਾਂ ਅੱਖਾ ਦਾ ਚੈਕ-ਅੱਪ ਤੇ ਖੁਨ ਦਾਨ ਕੈਪ ਲਗਾਇਆ ਗਿਆ ਜਿਸ ਦਾ ਉਦਘਾਟਨ ਐਸ.ਡੀ.ਐਮ ਅਮਲੋਹ ਅਨੰਦ ਸਾਗਰ ਸਰਮਾਂ ਨੇ ਕੀਤਾ ਤੇ ਸਮਾਗਮ ਦੀ ਪ੍ਰਧਾਨਗੀ ਥਾਣਾ ਅਮਲੋਹ ਦੇ ਮੁੱਖੀ ਰਾਜ ਕੁਮਾਰ ਨੇ ਕੀਤੀ ਤੇ ਕਿਹਾ ਖੂਨ-ਦਾਨ ਇੱਕ ਮਹਾ-ਦਾਨ ਜਿਸ ਦੇ ਦਾਨ ਕਰਨ ਨਾਲ ਇੱਕ ਤੰਦਰੁਸਤ ਵਿਅਕਤੀ ਦੀ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀ ਪੈਦਾ ਸਗੋ ਲੋੜਵੰਦ ਵਿਅਕਤੀ ਨੂੰ ਮੋਤ ਦੇ ਮੂੰਹ ਚ ਕੱਢਿਆ ਜਾ ਸਕਦਾ ਹੈ ਅੱਜ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਵੈਲਫੇਅਰ ਸੋਸਾਇਟੀ ਫੈਜੁੱਲਾ ਪੁਰ ਵੱਲੋ ਖੂਨ-ਦਾਨ ਕਰਨ ਦੇ ਨਾਲ –ਨਾਲ ਅੱਖਾ ਦਾ ਚੈਕ-ਅੱਪ ਤੇ ਲੋੜਵੰਦ ਵਿਅਕਤੀਆ ਨੂੰ ਐਨਕਾ, ਦਵਾਈ ਤੇ ਲੈਨਜ ਫਰੀ ਪਾਉਣ ਲਈ ਉਪਰਾਲਾ ਕੀਤਾ ਗਿਆ ਹੈ ਬਹੁਤ ਸਲਾਘਾਯੋਗ ਕਦਮ ਹੈ । ਅੱਜ ਕੈਪ ਦੋਰਾਨ ਸ਼ੰਕਰ ਆਈ ਹਸਪਤਾਲ ਦੇ ਮਹਿਰ ਡਾਕਟਰਾ ਦੀ ਟੀਮ ਵੱਲੋ 370 ਮਰੀਜਾ ਦਾ ਚੈਕ ਅੱਪ ਕਰਕੇ ਅਪ੍ਰੇਸਨ ਹੋਣ ਵਾਲੇ 40 ਮਰੀਜ਼ਾ ਦੀ ਚੋਣ ਕੀਤੀ ਗਈ ਤੇ ਲੋੜਵੰਦਾ ਨੂੰ ਐਨਕਾ ਤੇ ਦਵਾਈ ਫਰੀ ਦਿੱਤੀ ਗਈ ਉਥੇ ਆਈ.ਵੀ.ਵਾਈ ਹਸਪਤਾਲ ਖੰਨਾ ਦੇ ਮਹਿਰ ਡਾਕਟਰਾ ਵੱਲੋ 55 ਯੂਨਿਟ ਖੂਨ ਦੇ ਇੱਕਤਰ ਕੀਤੀ ਗਏ । ਸਟੇਜ ਚਲਾਉਣ ਦੀ ਭੁਮਿਕਾ ਸਮਾਜ ਸੇਵਕ ਭਗਵਾਨ ਦਾਸ ਮਾਜਰੀ ਵੱਲੋ ਅਦਾ ਕੀਤੀ ਗਈ ਤੇ ਕੈਪ ਦੌਰਾਨ ਪਹੁੰਚੇ ਡਾਕਟਰਾ, ਮਹਿਮਾਨਾ ਤੇ ਖੂਨਦਾਨੀਆ ਦਾ ਸੋਸਸਾਇਟੀ ਵੱਲੋ ਵਿਸੇਸਤੋਰ ਤੇ ਸਨਮਾਨ ਚਿੰਨ ਦੇਕੇ ਵਿਸੇਸਤੋਰ ਤੇ ਸਨਮਾਨ ਕੀਤਾ ਗਿਆ ਅਤੇ ਮਾਘੀ ਮੈਮੋਰੀਅਲ ਕਾਲਜ ਅਮਲੋਹ ਦੀਆ ਐਨ. ਸੀ.ਸੀ ਦੇ ਵਿਦਿਆਰਥੀਆ ਵੱਲੋ ਕੈਪ ਦੋਰਾਨ ਮਰੀਜਾ ਦੀ ਸਹੀਦੋਖਭਾਲ ਕੀਤੀ ਅਤੇ ਕੈਪ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਸੋਸਾਇਟੀ ਦਾ ਪੂਰਾ ਸਹਿਯੋਗ ਦਿੱਤਾ ਗਿਆ ਦੇ ਬੱਚਿਆ ਨੂੰ ਵੀ ਸਨਮਾਨ ਕੀਤਾ । ਇਸ ਮੋਕੇ ਥਾਣਾ ਅਮਲੋਹ ਦੇ ਮੁੱਖੀ ਰਾਜ ਕੁਮਾਰ ,ਸਰਪੰਚ ਬੀਬੀ ਰਵਿੰਦਰ ਕੋਰ ਮੈਬਰ ਬਲਾਕ ਸੰਮਤੀ, ਚੇਅਰਮੇਨ ਕਰਨੈਲ ਸਿੰਘ , ਪ੍ਰਧਾਨ ਬਲਵੀਰ ਸਿੰਘ ਕਨੈਡਾ, ਲੱਖਵਿੰਦਰ ਸਿੰਘ ਬਾਸੀ , ਹਰਦੀਪ ਸਿੰਘ ਸਾਬਕਾ ਸਰਪੰਚ , ਰਘਵੀਰ ਸਿੰਘ ਚੀਮਾ ਕਨੈਡਾ, ਸੁਰਾਜ ਮਹੁੰਮਦ, ਬਸੰਬਰ ਦਾਸ, ਮੋਹਨ ਸਿੰਘ ਰੁਪਾਲ , ਡਾ ਅਮਰੀਕ ਸਿੰਘ ਨਾਗਰਾ , ਸੁਖਦੇਵ ਸਿੰਘ ਮੱਟੁ, ਪਵਨ ਸਿੰਘ ਰੁਪਾਲ ਸਮਾਜ ਸੇਵਕ ਅਨਵਰ ਸੇਖ, ਰਾਜਾ ਰਾਜਿੰਦਰ ਸਿੰਘ ਭੱਟੀ, ਪ੍ਰਧਾਨ ਬਚਿੱਤਰ ਸਿੰਘ ਜੜੀਆ, ਮਨਪ੍ਰੀਤ ਸਿੰਘ , ਮਮਤਾ ਸਰਮਾਂ, ਗਮਦੂਰ ਸਿੰਘ ਜੜੀਆਂ,ਪ੍ਰਧਾਨ ਕੋਰ ਸਿੰਘ ਨਾਗਰਾ , ਹਰਬੰਤ ਸਿੰਘ ਰੁਪਾਲ ,ਮਾ ਅਮਨਪ੍ਰੀਤ ਸਿੰਘ ਤੋ ਇਲਾਵਾ ਵੱਡੀ ਗਿਣਤੀ ਚ ਪਿੰਡ ਵਾਸੀ ਹਾਜ਼ਰ ਸਨ।

Send this to a friend