ਰਾਮਪੁਰਾ ਫੂਲ, 4 ਫ਼ਰਵਰੀ (ਕੁਲਜੀਤ ਸਿੰਘ ਢੀਂਗਰਾ, ਮੱਖਣ ਬੁੱਟਰ, ਸੁਖਮੰਦਰ ਰਾਮਪੁਰਾ)- ਕੇਂਦਰ ਦੀ ਭਾਜਪਾ ਸਰਕਾਰ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਨਾਲ ਤੋੜ-ਵਿਛੋੜਾ ਹੋਣ ਦੀਆਂ ਚਰਚਾਵਾਂ ਤੇ ਵਿਰਾਮ ਲਗਾਉਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਨਾਲ ਸਾਡਾ ਨੂੰਹ ਮਾਸ ਦਾ ਰਿਸ਼ਤਾ ਹੈ ਅਤੇ ਹਮੇਸਾ ਹੀ ਗਠਜੋੜ ਰਹੇਗਾ ਭਾਜਪਾ ਨਾਲ ਸਭ ਕੁੱਝ ਠੀਕ ਹੋ ਗਿਆ ਹੈ। ਬਾਦਲ ਅੱਜ ਸਥਾਨਕ ਸ੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਸੱਤਪਾਲ ਗਰਗ ਦੇ ਗ੍ਰਹਿ ਵਿਖੇ ਪੁੱਜੇ ਅਤੇ ਉਨਾਂ ਅਕਾਲੀ ਅਤੇ ਭਾਜਪਾ ਵਰਕਰਾਂ ਨਾਲ ਮੀਟਿੰਗ ਕੀਤੀ। ਵਰਕਰ ਮਿਲਣੀ ਦੌਰਾਨ ਹਾਜਰੀਨ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਕਿਹਾ ਕਿ ਉਨਾਂ ਦੀ
ਪਾਰਟੀ ਸ੍ਰੋਮਣੀ ਅਕਾਲੀ ਦਲ(ਬਾਦਲ)ਨੇ ਪੰਜਾਬ ਵਿੱਚ ਹਮੇਸਾ ਹੀ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਨੂੰ ਕਾਇਮ ਰੱਖਣ ਲਈ ਪਹਿਲ ਕੀਤੀ ਹੈ ਅਤੇ ਸ੍ਯਭ ਧਰਮਾ ਦਾ ਸਤਿਕਾਰ ਕੀਤਾ ਗਿਆ ਹੈ। ਇਸ ਮੌਕੇ ਨਗਰ ਪੰਚਾਇਤ ਮਹਿਰਾਜ ਦੇ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਕੌਸਲਰ ਹੈਪੀ ਬਾਂਸਲ, ਨਰੇਸ ਕੁਮਾਰ ਸੀ.ਏ, ਬਿਕਰਮਜੀਤ ਭੱਲਾ ਕੌਸਲਰ, ਨਿਰਮਲ ਸਿੰਘ ਬੁਰਜ ਗਿੱਲ, ਜਥੇਦਾਰ ਭਰਪੂਰ ਸਿੰਘ ਢਿੱਲੋਂ, ਸੁਖਮੰਦਰ ਸਿੰਘ ਮਾਨ, ਪ੍ਰਿਤਪਾਲ ਸਿੰਘ ਪਾਲੀ, ਮੇਜਰ ਸਿੰਘ ਮੈਬਰ ਐਸ.ਜੀ.ਪੀ.ਸੀ, ਕਮਲੇਸ ਸਰਾਫ, ਦੀਪਕ ਸਰਾਫ, ਭੂਸਣ ਗਰਗ, ਤਰਸੇਮ ਵਿਨਾਇਕ, ਚੰਦ ਸਿੰਘ, ਗੁਰਤੇਜ ਸਰਮਾ, ਕਰਮਜੀਤ ਜਿਊਦ, ਡਾ.ਧਰਮਪਾਲ ਸਰਮਾ, ਲਾਭ ਸਿੰਘ ਸਿੱਧੂ, ਨਰੇਸ ਤਾਂਗੜੀ, ਪ੍ਰਿੰਸ ਨੰਦਾ, ਕੁਲਜੀਤ ਸਿੱਧੂ, ਰੌਕੀ ਸਿੰਘ, ਮਨੋਹਰ ਸਿੰਘ ਜਸ ਪਿਪਲੀ, ਸੁਰਿੰਦਰ ਗਰਗ, ਕਾਲਾ ਗਰਗ, ਸੱਤਪਾਲ ਟੀਨਾ, ਕੁੱਕੂ ਖਾਨ, ਜਗਜੀਤ ਸਿੰਘ ਪਿੰਕਾ,ਮੱਖਣ ਬੱਲੋ, ਸਰਪੰਚ ਗੁਰਲਾਲ ਮੱਲੂਆਣਾ, ਮੱਖਣ ਬਾਂਸਲ, ਕਰਮਜੀਤ ਸਿੰਘ ਰਾਮਗੜੀਆ, ਕੌਸਲਰ ਬਿੰਦੂ ਬਾਲਾ ਸਿਮਰਨਜੀਤ ਕੌਰ, ਗੁਰਸੇਵਕ ਸਿੰਘ ਧਾਲੀਵਾਲ, ਪ੍ਰਿੰਸ ਸ਼ਰਮਾ, ਨੀਰਜ ਸਿੰਗਲਾ, ਬੂਟਾ ਸਿੰਘ ਢਿੱਲੋਂ, ਜਲੌਰ ਸਿੰਘ ਢਿੱਲੋਂ, ਪਿੰਦਰ ਸਿੰਘ ਢਿੱਲੋਂ, ਗੁਰਦਿਆਲ ਸਿੰਘ ਚਹਿਲ, ਹਰਬੰਸ ਸਿੰਘ ਸੋਹੀ, ਬਲਕਰਨ ਸਿੰਘ ਜਟਾਣਾ, ਸ਼ਿੰਦਰਪਾਲ ਸਿੰਘ ਚਹਿਲ, ਸੁਦਾਗਰ ਸਿੰਘ ਫੌਜੀ, ਕਰਨੈਲ ਸਿੰਘ ਢਿੱਲੋਂ, ਵਿੱਕੀ ਢਿੱਲੋਂ, ਬੰਟੀ ਜਟਾਣਾ, ਕਰਨ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਅਤੇ ਵਰਕਰ ਹਾਜ਼ਰ ਸਨ।