May 12, 2026 9:32 am

2 ਨੌਜਵਾਨ ਨਸ਼ੀਲੀਆਂ ਗੋਲੀਆਂ ਅਤੇ ਟੀਕਿਆ ਸਮੇਤ ਕਾਬੂ

ਬਲਾਚੌਰ, 4 ਫ਼ਰਵਰੀ (ਸਤਨਾਮ ਚਾਹਲ)- ਸਬ ਡਵੀਜ਼ਨ ਬਲਾਚੌਰ ਵਿੱਚ ਨੌਜਵਾਨਾਂ ਨੂੰ ਬਿਨਾਂ ਕਿਸੇ ਖੌਫ ਨਸ਼ੀਲੀਆਂ ਗੋਲੀਆਂ ਅਤੇ ਟੀਕਿਆ ਦੀ ਹੋ ਰਹੀ ਸਪਲਾਈ ਕਾਰਨ ਪੁਲਿਸ ਉਪਰ ਕਈ ਤਰ੍ਹਾਂ ਦੇ ਸਵਾਲ ਹੁੰਦੇ ਆ ਰਹੇ ਸਨ ।ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਅਸਫਲ ਰਹੀ ਪੁਲਿਸ ਤੇ ਉਠ ਰਹੀਆਂ ਉਗਲਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਉਹਨਾਂ ਨਗਰ ਕੌਸਲ ਬਲਾਚੌਰ ਦੇ ਪਿੰਡ ਮਹਿੰਦੀਪੁਰ ਦੇ ਇੱਕ ਮੈਡੀਕਲ ਪ੍ਰੈਕਟੀਸਨਰ ਅਤੇ ਉਸ ਦੇ ਸਹਾਇਕ ਨੂੰ ਨਸ਼ੀਲੀਆਂ ਗੋਲੀਆਂ ਅਤੇ ਟੀਕਿਆਂ ਸਮੇਤ ਕਾਬੂ ਕੀਤਾ। ਪੁਲਿਸ ਥਾਣਾ ਸਿਟੀ ਬਲਾਚੌਰ ਦੇ ਮੁੱਖੀ ਇੰਸਪੈਟਰ ਅਜੇ ਕੁਮਾਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸੀਨੀਅਰ ਪੁਲਿਸ
ਕਪਤਾਨ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾ ਹੇਠ ਏਐਸਆਈ ਸਤਨਾਮ ਸਿੰਘ , ਏਐਸਆਈ ਵਰਿੰਦਰ ਕੁਮਾਰ, ਏਐਸਆਈ ਬਲਵਿੰਦਰ ਸਿੰਘ, ਹਵਾਲਦਾਰ ਅਨੀਸ ਕੁਮਾਰ, ਸਿਪਾਹੀ ਰਾਹੁੱਲ ਚੌਧਰੀ ਭੇੜੇ ਅਨਸਰਾਂ ਅਤੇ ਸੱ ਦੀ ਤਲਾਸ ਵਿੱਚ ਟੀ-ਪੁਆਇੰਟ ਪਿੰਡ ਮਹਿੰਦੀਪੁਰ ਮੇਨ ਹਾਈਵੇ (ਬਲਾਚੌਰ-ਫਗਵਾੜਾ) ਨੇੜੇ ਕਨਾਲ ਵਿਊ ਰੈਸਟੋਰੈਟ ਬਲਾਚੌਰ ਪੁੱਜੀ ਤਾਂ ਉਹਨਾਂ ਨੂੰ ਵੇਖਕੇ ਦੋ ਸੱ ਨੌਜਵਾਨ ਭੱਜਣ ਦੀ ਤਾਕ ਵਿੱਚ ਸਨ ਨੂੰ ਪੁਲਿਸ ਪਾਰਟੀ ਨੇ ਕਾਬੂ ਕੀਤਾ ਜਿਹਨਾਂ ਦੇ ਹੱਥਾ ਵਿੱਚ ਫੜੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਕੋਈ ਨਸ਼ੀਲਾ ਪ੍ਰਦਾਰਥ ਹੋਣ ਦਾ ਖਦਸਾ ਹੋਇਆ ਤਾਂ ਤੁਰੰਤ ਡੀਐਸਪੀ (ਹੈਡਕੁਆਟਰ) ਨਵਾਂਸ਼ਹਿਰ ਕੈਲਾਸ਼ ਚੰਦਰ ਨੂੰ ਸੂਚਿਤ ਕੀਤਾ ਤੇ ਤਲਾਸ਼ੀ ਲੈਣ ’ਤੇ ਭਾਰੀ ਗਿਣਤੀ ’ਚ ਨਸ਼ੀਲੀਆਂ ਗੋਲੀਆਂ ਅਤੇ ਟੀਕੇ ਬ੍ਰਾਮਦ ਹੋਏ।

Send this to a friend