May 12, 2026 9:33 am

ਪੁਲਿਸ ਵੱਲੋਂ ਐਲ ਸੀ ਡੀ, ਮਹਿੰਗੇ ਮੋਬਾਇਲ ਤੇ ਚੋਰੀ ਦੇ ਹੋਰ ਸਮਾਨ ਸਮੇਤ ਤਿੰਨ ਕਾਬੂ-ਮਾਮਲਾ ਦਰਜ

ਨਸ਼ਾ ਵੇਚਣ ਵਾਲੇ ਤੇ ਮਾੜੇ ਅਨੁਸਰ ਕਿਸੇ ਵੀ ਕੀਮਤ ਤੇ ਬਖਸੇ ਨਹੀਂ ਜਾਣਗੇ : ਡੀ ਐਸ ਪੀ ਫੂਲ 

ਭਗਤਾ ਭਾਈਕਾ, 4 ਫ਼ਰਵਰੀ (ਸਵਰਨ ਸਿੰਘ ਭਗਤਾ)- ਸਥਾਨਕ ਪੁਲਿਸ ਵੱਲੋਂ ਇਸ ਇਲਾਕੇ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸਥਾਨਕ ਸ਼ਹਿਰ ਵਿਖੇ ਹੋ ਰਹੀਆਂ ਮਾੜੀਆਂ ਘਟਨਾਵਾਂ ਤੇ ਚੋਰੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਪੁਲਿਸ ਨੇ ਸਖਤ ਰੁਖ ਅਪਣਾਅ ਲਿਆ ਹੈ। ਇਸੇ ਕੜੀ ਤਹਿਤ ਐਸ.ਐਸ.ਪੀ ਬਠਿੰਡਾ ਡਾ.ਨਾਨਕ ਸਿੰਘ ਤੇ ਡੀ.ਐਸ.ਪੀ ਫੂਲ ਗੁਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਥਾਣੇ ਦੇ ਐਸ.ਐਚ.ਓ ਹਰਜੀਤ ਸਿੰਘ ਮਾਨ ਦੀ ਅਗਵਾਈ ਹੇਠ ਚੋਰੀ ਦੇ ਸਮਾਨ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ
ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਡੀ. ਐਸ. ਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਦਿਨੀ ਸ਼ਹਿਰ ਦੇ ਬਜਾਜ ਟੈਲੀਕਾਮ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿੱਥੋਂ ਕਰੀਬ ਕੁਝ ਮੋਬਾਇਲ ਫੋਨ ਸਮੇਤ ਅਸੈਸਰੀ ਚੋਰੀ ਕੀਤੀ ਗਈ ਸੀ ਅਤੇ ਨਾਲ ਹੀ ਸ਼ਹਿਰ ਵਿੱਚੋਂ ਇੱਕ ਹਸਪਤਾਲ ਦੇ ਸਾਹਮਣੇ ਤੋਂ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ। ਡੀ ਐਸ ਪੀ ਨੇ ਕਿਹਾ ਕਿ ਪੁਲਿਸ ਵੱਲੋਂ  ਆਪਣੀ ਟੀਮ ਬਣਾ ਕੇ ਤਿੰਨ ਵਿਆਕਤੀ ਜਗਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਦੋਵੇਂ ਵਾਸੀਆਨ ਹਮੀਰਗੜ ਅਤੇ ਅਮਨਪ੍ਰੀਤ   ਸਿੰਘ ਵਾਸੀ ਦਿਆਲਪੁਰਾ ਮਿਰਜ਼ਾ ਨੂੰ ਕਾਬੂ ਕੀਤਾ ਜਿਨਾਂ ਪਾਸੋਂ ਚੋਰੀ ਦਾ ਸਮਾਨ ਵੀ ਬਰਾਮਦ ਕੀਤਾ ਗਿਆ ਹੈ।ਡੀਐਸਪੀ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਪਾਸੋਂ ਇੱਕ ਅਟੇਚੀ ਜਿਸ ਵਿੱਚ 27 ਮੋਬਾਇਲ, 17 ਹੈਡ ਫੋਨ, 27 ਬੈਟਰੀਆਂ, 05 ਬੈਂਕ ਚਾਰਜਰ, ਮੋਟਰਸਾਈਕਲ ਸਮੇਤ ਕਾਫੀ ਮਾਤਰਾ ਵਿੱਚ ਮਨਿਆਰੀ ਦਾ ਸਮਾਨ ਬਰਾਮਦ ਕੀਤਾ ਗਿਆ ਹੈ ਅਤੇ ਇਨਾਂ ਨੌਜਵਾਨਾਂ ਖਿਲਾਫ ਮੁਕੱਦਮਾ ਦਰਜ਼ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।ਡੀ ਐਸ ਪੀ ਫੂਲ ਗੁਰਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਮਾੜੇ ਅਨਸਰ ਨੂੰ ਬਖਸਿਆ ਨਹੀਂ ਜਾਵੇਗੀ ਅਤੇ ਇਨਾਂ ਕਥਿਤ ਮੁਲਜਮਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਨ ਉਪਰੰਤ ਹੋਰ ਪੁਲਿਸ ਰਿਮਾਂਡ ਦੀ ਵੀ ਕੋਰਟ ਤੋਂ ਮੰਗ ਕਰਾਂਗੇ ਤਾਂ ਕਿ ਹੋਰ ਵੀ ਖੁਲਾਸੇ ਹੋ ਸਕਣ।

Send this to a friend