May 12, 2026 11:27 am

ਸਾਬਕਾ ਵਿਧਾਇਕ ਸਿੱਧੂ ਵੱਲੋਂ ਹਲਕੇ ਦਾ ਤੂਫਾਨੀ ਦੌਰਾ-ਨਿੱਜੀ ਸਮਾਗਮਾਂ ’ਚ ਕੀਤੀ ਸ਼ਿਰਕਤ

ਤਲਵੰਡੀ ਸਾਬੋ, 4 ਫ਼ਰਵਰੀ (ਰਾਮ ਰੇਸ਼ਮ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਜਨ:ਸਕੱ: ਅਤੇ ਹਲਕੇ ਦੇ ਸਾਬਕਾ ਵਿਧਾਇਕ ਸ੍ਰ.ਜੀਤਮਹਿੰਦਰ ਸਿੰਘ ਸਿੱਧੁੂ ਨੇ ਅੱਜ ਹਲਕੇ ਦੇ ਅੱਧੀ ਦਰਜਨ ਪਿੰਡਾਂ ਦਾ ਤੂਫਾਨੀ ਦੌਰਾ ਕਰਦਿਆਂ ਹਲਕੇ ਦੀਆਂ ਕਈ ਮੋਹਤਬਰ ਸਖਸ਼ੀਅਤਾਂ ਦੇ ਨਿੱਜੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ।ਜਿੱਥੇ ਉਨਾਂ ਅਕਾਲੀ ਵਰਕਰਾਂ ਦੇ ਦੁੱਖ ਸੁੱਖ ਦੇ ਸਮਾਗਮਾਂ ਵਿੱਚ ਹਾਜਿਰੀ ਭਰੀ ਉਥੇ ਹਲਕੇ ਦੇ ਦੋ ਪ੍ਰਮੁੱਖ ਕਾਂਗਰਸੀ ਆਗੂਆਂ ਦੇ ਦੁੱਖ ਦੀ ਘੜੀ ਵਿੱਚ ਵੀ ਉਹ ਸ਼ਮੂਲੀਅਤ ਕਰਨ ਪੁੱਜੇ। ਸਾਬਕਾ ਵਿਧਾਇਕ ਨੇ ਅੱਜ ਹਲਕੇ ਦੇ ਸੀਨ:ਅਕਾਲੀ ਆਗੂ ਸੇਵਾ ਸਿੰਘ ਕਮਾਲੂ ਦੀ ਧਰਮਪਤਨੀ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੇ ਘਰ ਪੁੱਜ ਕੇ ਉਨਾਂ ਨਾਲ ਅਫਸੋਸ ਜਾਹਿਰ ਕੀਤਾ ਉਥੇ ਉਹ ਕੋਆਪ੍ਰੇਟਿਵ ਸੁਸਾਇਟੀ ਤਲਵੰਡੀ ਸਾਬੋ ਦੇ ਪ੍ਰਧਾਨ ਸਮੁੰਦਾ ਸਿੰਘ ਗਿੱਲ ਦੀ ਮਾਤਾ ਦੇ ਭੋਗ ਤੇ,ਪੁਲਿਸ ਇੰਸਪੈਕਟਰ ਜੋਰਾ ਸਿੰਘ ਤਲਵੰਡੀ ਸਾਬੋ ਦੇ ਪਿਤਾ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ
ਕਰਨ,ਸ਼ੇਖਪੁਰਾ ਵਿੱਚ ਇੱਕ ਵਰਕਰ ਦੇ ਘਰ ਬੀਤੇ ਦਿਨੀ ਹੋਈ ਮੌਤ ਤੇ ਦੁੱਖ ਪ੍ਰਗਟ ਕਰਨ ਤੋਂ ਇਲਾਵਾ ਤਲਵੰਡੀ ਸਾਬੋ ਦੇ ਕਈ ਅਕਾਲੀ ਵਰਕਰਾਂ ਦੇ ਘਰਾਂ ਵਿੱਚ ਦੁੱਖ ਸੁਖ ਦੇ ਨਿੱਜੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਪੁੱਜੇ।ਉਧਰ ਪੁਰਾਣੇ ਸਬੰਧਾਂ ਦੇ ਚਲਦਿਆਂ ਸਾਬਕਾ ਵਿਧਾਇਕ ਸਿੱਧੂ ਕਾਂਗਰਸੀ ਆਗੂ ਬਲਜਿੰਦਰ ਬਹਿਮਣ ਦੀ ਮਾਤਾ ਦੇ ਭੋਗ ਮੌਕੇ ਅਤੇ ਰਾਮਾਂ ਮੰਡੀ ਦੇ ਸਾਬਕਾ ਕੌਂਸਲਰ ਕ੍ਰਿਸ਼ਨ ਕੁਮਾਰ ਕਾਲਾ ਦੇ ਪਿਤਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਨ ਵੀ ਵਿਸ਼ੇਸ ਤੌਰ ਤੇ ਹਾਜਿਰ ਹੋਏ।ਸਾਬਕਾ ਵਿਧਾਇਕ ਨੇ ਇਸ ਮੌਕੇ ਕਿਹਾ ਕਿ ਉਕਤ ਆਗੂਆਂ ਤੇ ਵਰਕਰ ਦੇ ਦੁੱਖ ਸੁਖ ਦੇ ਸਮਾਗਮਾਂ ਮੌਕੇ ਬੀਤੇ ਦਿਨੀਂ ਉਹ ਬਾਹਰ ਗਏ ਹੋਣ ਕਾਰਣ ਹਾਜਿਰੀ ਨਹੀ ਸਨ ਭਰ ਸਕੇ ਇਸਲਈ ਅੱਜ ਵਿਸ਼ੇਸ ਤੌਰ ਤੇ ਉਹ ਵਰਕਰਾਂ ਤੇ ਮੋਹਤਬਰ ਸਖਸ਼ੀਅਤਾਂ ਦੇ ਘਰੀਂ ਹਾਜਿਰੀ ਲਵਾਉਣ ਲਈ ਆਏ ਸਨ। ਇਸ ਮੌਕੇ ਉਨਾਂ ਨਾਲ ਗੋਲਡੀ ਸਿੱਧੂ ਪਥਰਾਲਾ,ਸੁਖਬੀਰ ਚੱਠਾ,ਬਾਬੂ ਸਿੰਘ ਮਾਨ,ਭੋਲਾ ਕਲਾਲਵਾਲਾ,ਰਣਜੀਤ ਮਲਕਾਣਾ,ਹਨੀ ਢਿੱਲੋਂ ਰਾਮਾਂ ਮੰਡੀ,ਸੁਰਜੀਤ ਭੱਮ ਤੇ ਮੀਠਾ ਸਿੰਘ ਦੋਵੇਂ ਸਾਬਕਾ ਕੌਂਸਲਰ,ਭਿੰਦਾ ਜੱਜਲ,ਤੇਜਾ ਮਲਕਾਣਾ,ਦ੍ਰੋਪਦੀ ਕੌਰ,ਮਨਪ੍ਰੀਤ ਧਾਲੀਵਾਲ ਸ਼ੇਖਪੁਰਾ,ਮਿੱਤੂ ਸ਼ੇਖਪੁਰਾ ਆਦਿ ਅਕਾਲੀ ਆਗੂਆਂ ਤੋਂ ਇਲਾਵਾ ਬੁੱਧ ਸਿੰਘ ਮਹਿਰਮੀਆਂ ਹਾਜਿਰ ਸਨ।

Send this to a friend