ਪੰਚਾਇਤ ਨੇ ਡਿਜੀਟਲ ਢੰਗ ਨਾਲ ਕਣਕ ਵੰਡੀ

ਨਥਾਣਾ, 3 ਫ਼ਰਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਨਜ਼ਦੀਕ ਪਿੰਡ ਢੇਲਵਾ ਵਿਖੇ ਸਰਪੰਚ ਬੂਟਾ ਸਿੰਘ ਦੀ ਮੋਜੁਦਗੀ ਵਿੱਚ ਪੰਜਾਬ ਸਰਕਾਰ ਦੁਆਰਾ ਜਾਰੀ ਕੀਤੀ ਕਣਕ ਬਾਇਓਮੈਟਰਿਕ ਮਸ਼ੀਨ ਦੁਆਰਾ ਲੋੜਵੰਦਾ ਨੂੰ ਵੱਡੀ ਗਈ ।ਇਸ ਦੋਰਾਨ ਢੇਲਵਾ ਪੰਚਾਇਤ ਨੇ ਕੈਪਟਨ ਸਰਕਾਰ ਦੀ ਇਸ ਸਕੀਮ ਦੀ ਸ਼ਲਾਘਾ ਵੀ ਕੀਤੀ।ਇਸ ਦੋਰਾਨ ਬਲਜਿੰਦਰ ਸਿੰਘ ਪੰਚ,ਇੰਦਰਜੀਤ ਸਿੰਘ ਪੰਚ,ਮਨਪ੍ਰੀਤ ਸਿੰਘ ਪੰਚ,ਗੁਰਤੇਜ ਸਿੰਘ ਗਿੱਲ ਸਾਬਕਾ ਪੰਚ ਅਤੇ ਬਹਾਦਰ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ।

Send this to a friend