ਬੋਹਾ, 1 ਫ਼ਰਵਰੀ (ਸੰਤੋਖ ਸਿੰਘ ਸਾਗਰ)- ਮਾਨਸਾ ਜਿਲਾ ਪੁਲਿਸ ਐਸ.ਐਸ.ਪੀ ਮਨਧੀਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਬੋਹਾ ਪੁਲੀਸ ਨੇ ਦੋ ਵਿਅਕਤੀਆਂ ਤੋਂ 900 ਨਸ਼ੀਲੀ ਗੋਲੀ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਬੋਹੱ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਐਂਟੀ ਨਾਰਕੋ ਸੈਲ ਦੇ ਐਸ.ਆਈ ਹਰਭਜਨ ਸਿੰਘ ਅਤੇ ਪੁਲਿਸ ਪਾਰਟੀ ਨੇ ਪਿੰਡ ਫਰੀਦਕੇ ਗਸ਼ਤ ਦੌਰਾਨ ਦੋ ਵਿਅਕਤੀਆਂ ਇਕਬਾਲ ਸਿੰਘ ਪੁੱਤਰ ਬਖਤੌਰ ਸਿੰਘ ਕੌਮ ਰਾਏ ਸਿੱਖ ਵਾਸੀ ਫਰੀਦਕੇ ਅਤੇ ਬਿੰਦਰ ਸਿੰਘ ਪੁੱਤਰ ਛੋਟਾ ਸਿੰਘ ਵਾਸੀ ਮੱਲ ਵਾਲਾ (ਹਰਿਆਣਾ) ਨੂੰ ਸ਼ੱਕ ਦੇ ਅਧਾਰ ਤੇ ਰੋਕਿਆ
ਤਾਂ ਉਹਨਾਂ ਪਾਸੋਂ 900 ਟਰਮਾਂਟੋਲ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।ਉਹਨਾਂ ਦੱਸਿਆ ਕਿ ਦੋਸ਼ੀਆਂ ਖਿਲਾਫ ਮੁੱਕਦਮਾਂ ਨੰਬਰ 15 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤ ਿਹੈ। ਇਸ ਮੌਕੇ ਬੋਹਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਥਾਨਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਨੇ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਸਮਾਜ ਵਿੱਚ ਨਸ਼ੇ ਦਾ ਗੋਰਖ ਧੰਦਾ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਸੀਖਾ ਅੰਦਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਰਾਜਿਸਥਾਨ ਅਤੇ ਹਰਿਆਣਾ ਰਾਜ ਵਿੱਚੋਂ ਨਸ਼ੀਲੀਆਂ ਗੋਲੀਆਂ ਦਾ ਗੋਰਖ ਧੰਦਾ ਕਰਨ ਵਾਲੇ ਆਪਣੇ ਭੈੜੇ ਮਨਸੂਬਿਆਂ ਤੋਂ ਬਾਜ ਆਉਣ। ਇਸ ਮੌਕੇ ਬੋਹਾ ਥਾਣਾ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਅਮਰੀਕ ਸਿੰਘ, ਸਹਾਇਕ ਥਾਣੇਦਾਰ ਗਮਦੂਰ ਸਿੰਘ, ਸਹਾਇਕ ਥਾਣੇਦਾਰ ਕੁਲਵੰਤ ਸਿੰਘ ਸਿੱਧੂ, ਸਹਾਇਕ ਥਾਣੇਦਾਰ ਲੱਖਾ ਸਿੰਘ, ਸਿਪਾਹੀ ਜਗਸੀਰ ਸਿੰਘ, ਸਿਪਾਹੀ ਅਸਵਨੀ, ਸਿਪਾਹੀ ਹਰਵਿੰਦਰ ਸਿੰਘ, ਸਿਪਾਹੀ ਕੁਲਦੀਪ ਸਿੰਘ ਮੋਫਰ ਆਦਿ ਹਾਜਰ ਸਨ।