ਜਲੰਧਰ, 1 ਫ਼ਰਵਰੀ (ਹਰਪਾਲ ਸਿੰਘ ਬਾਜਵਾ)- ਸ੍ਰੀ ਨਵਜੋਤ ਸਿੰਘ ਮਾਹਲ ਫਫਸ਼ ਸੀਨੀਅਰ ਪੁਲਿਸ ਕਪਤਾਨ ਜਲੰਧਰ-ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਜੀ ਦੀ ਰਹਿਨੁਮਾਈ ਹੇਠ ਮੁੱਕਦਮਾ ਨੰਬਰ 279 ਮਿਤੀ 25-09-2018 ਜੁਰਮ 302,120-ਬੀ ੀਫਛ 25-54-59 ਅਰਮਸ ਐਕਟ ਥਾਣਾ ਫਿਲੌਰ ਜਿਲਾ ਜਲੰਧਰ-ਦਿਹਾਤੀ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਸਬੰਧੀ ਇੱਕ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਗਠਿਤ ਕੀਤੀ ਗਈ ਸੀ। ਜਿਸ ਦੇ ਨਿਗਰਾਨ ਅਫਸਰ ਸ਼੍ਰੀ ਲਖਵੀਰ ਸਿੰਘ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਅਮਰੀਕ ਸਿੰਘ ਚਾਹਲ ਡੀ.ਐਸ.ਪੀ ਫਿਲੌਰ ਸ਼੍ਰੀ ਹਰਿੰਦਰ ਸਿੰਘ ਗਿੱਲ ਡੀ.ਐਸ.ਪੀ ਜੀ ਦੀ ਅਗਵਾਈ ਵਿੱਚ ਐਸ.ਆਈ
ਸਤਪਾਲ ਸੀ.ਆਈ.ਏ ਸਟਾਫ-1 ਜਲੰਧਰ-ਦਿਹਾਤੀ ਅਤੇ ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ-2 ਜਲੰਧਰ-ਦਿਹਾਤੀ ਦੀ ਟੀਮ ਨੂੰ ਨਿਯੁਕਤ ਕੀਤਾ ਗਿਆ ਸੀ। ਜਿਸ ਤੇ ਮਿਤੀ 28-01-2019 ਨੂੰ ਐਸ.ਆਈ ਸਤਪਾਲ ਸੀ.ਆਈ.ਏ ਸਟਾਫ-1 ਨੇ ਸਮੇਤ ਸਾਥੀ ਕਰਮਚਾਰੀਆਂ ਮੁੱਕਦਮਾ ਦੇ ਦੋਸ਼ੀ ਅਨੀਲ ਕੁਮਾਰ ਉਰਫ ਨੀਲੂ ਪੁੱਤਰ ਜਸਵਿੰਦਰ ਪਾਲ ਵਾਸੀ ਪਿੰਡ ਕਲੇਰਾਂ ਥਾਣਾ ਬੰਗਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜੋ ਕਿ ਕਾਫੀ ਸਮੇ ਤੋ ਭਗੋੜਾ ਸੀ ਨੂੰ ਤੇਹੰਗ ਚੁੰਗੀ ਥਾਣਾ ਫਿਲੋਰ ਤੋ ਮੁੱਖਬਰ ਖਾਸ ਦੀ ਇਤਲਾਹ ਤੇ ਗ੍ਰਿਫਤਾਰ ਕੀਤਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਮਿਤੀ 25-09-2018 ਨੂੰ ਦੋਸ਼ੀ ਅਨੀਲ ਕੁਮਾਰ ਉਰਫ ਨੀਲੂ ਨੇ ਸਰਬਜੀਤ ਸਿੰਘ ਉਰਫ ਬਡੌਂਗਾ ਅਤੇ ਆਪਣੇ ਹੋਰ ਸਾਥੀਆਂ ਨਾਲ ਮਿੱਲ ਕੇ ਅੱਪਰਾ ਵਿਖੇ ਰਾਮ ਸਰੂਪ ਪੁੱਤਰ ਨੰਦ ਲਾਲ ਵਾਸੀ ਟਿੱਬਾ ਮੁੱਹਲਾ ਅੱਪਰਾ ਥਾਣਾ ਫਿਲੋਰ ਜਿਲ੍ਹਾ ਜਲੰਧਰ ਨੂੰ ਤੇਜ ਧਾਰ ਹਥਿਆਰਾ ਨਾਲ ਸਟਾਂ ਮਾਰ ਕੇ ਕਤਲ ਕਰ ਦਿੱਤਾ ਸੀ ਜਿਸ ਤੇ ਮੁੱਕਦਮਾ ਨੰਬਰ 279 ਮਿਤੀ 25-09-2018 ਜੁਰਮ 302,120-ਬੀ ੀਫਛ 25-54-59 ਅਰਮਸ ਐਕਟ ਥਾਣਾ ਫਿਲੌਰ ਜਿਲਾ ਜਲੰਧਰ-ਦਿਹਾਤੀ ਵਿਖੇ ਦਰਜ ਰਜਿਸਟਰ ਹੋਇਆ ਸੀ। ਸਰਬਜੀਤ ਉਰਫ ਬਡੌਂਗਾ ਨੂੰ ਮਿਤੀ 21-01-2019 ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਜਾ ਚੁੱਕਾ ਹੈ।