May 12, 2026 6:30 am

ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 92ਵੀਂ ਬਰਸੀ ਮੌਕੇ ਸ਼ਰਧਾਂਜਲੀਆਂ ਭੇਂਟ

ਸੰਗਰੂਰ, 1 ਫ਼ਰਵਰੀ- ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆ ਦੀ 92 ਵੀਂ ਤੇ ਵਖ ਵਖ ਬਰਸੀ ਮੌਕੇ ਵਖ ਵਖ ਸਿਆਸੀ ਆਗੂਆਂ ਵਲੋਂ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ ਅਤੇ ਇਲਾਕੇ ਤੇ ਦੇਸ਼ ਵਿਦੇਸ਼ਾਂ ਤੋਂ ਲਖਾਂ ਦੀ ਤਾਦਾਦ ਚੋ ਸਰਧਾਲੂ ਸੰਗਤਾਂ ਨੇ ਵਖ-ਵਖ ਗੁਰਦੁਆਰਾ ਸਾਹਿਬ ਵਿਖੇ ਮਥਾ ਟੇਕਿਆ। ਇਸ ਤੋਂ ਇਲਾਵਾ ਸੰਗਤਾਂ ਨੇ ਪਵਿਤਰ ਸਰੋਵਰ ਵਿਚ ਇਸਨਾਨ ਕੀਤਾ ਅਤੇ ਦੇਗਾਂ ਕਰਵਾਉਣ ਉਪਰੰਤ ਰਾਗੀ ਢਾਡੀ ਜਥਿਆਂ ਵਲੋਂ ਕੀਤੇ ਕਥਾ ਕੀਰਤਨ ਅਤੇ ਢਾਡੀ ਵਾਰਾਂ ਦਾ ਅਨੰਦ ਮਾਣਿਆ। ਜੋੜ ਮੇਲੇ ਦੌਰਾਨ ਖੁਲੇ ਪੰਡਾਲ ਵਿਚ ਸਟੇਜ ਤੋ ਵਖ ਵਖ ਸਿਆਸੀ ਆਗੂਆਂ ਨੇ ਸੰਤਾਂ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਸੰਤਾਂ ਵਲੋਂ ਮਾਲਵੇ ਦੇ ਖੇਤਰ ਵਿਚ ਸਿਖਿਆ ਅਤੇ ਧਾਰਮਿਕ ਗਿਆਨ ਦੀ ਜੋਤ ਜਗਾਈ ਅਤੇ ਲੋਕਾਂ ਨੂੰ ਸ਼ਬਦ ਗੁਰੂ ਨਾਲ ਜੋੜਿਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੰਤ ਜੀ ਮਹਾਰਾਜ ਨੇ ਆਪਣੇ ਇਸ ਸਮੁਚੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਨੇਕਾਂ ਹੀ ਵਿਦਿਅਕ ਅਦਾਰਿਆਂ ਦੀ ਸਥਾਪਨਾ ਕਰਕੇ ਸਿਖ ਧਰਮ ਵਿਚ ਵਿਦਿਆ ਅਤੇ ਧਰਮ ਦੇ ਸੁਮੇਲ ਦੇ ਸੰਕਲਪ ਨੂੰ ਸ਼ੁਰੂ ਕੀਤਾ।ਇਸ ਮੋਕੇ ਵਿਸ਼ੇਸ਼ ਤੋਰ ਤੇ ਪਹੁੰਚੇ 84 ਦੰਗਿਆਂ ਦੇ ਪੀੜਤ ਬੀਬੀ ਜਗਦੀਸ਼ ਕੋਰ ਨੇ ਸੰਬੋਧਨ ਕਰਦਿਆਂ ਆਪਣੀ ਹਡ ਬੀਤੀ ਸੁਣਾਇਦਿਆਂ ਕਿਹਾ 84 ਦੰਗਿਆਂ ਵਿਚ
ਸਿਖਾਂ ਦੇ ਘਰਾਂ ਅਤੇ ਪਰਿਵਾਰਾਂ ਨੂੰ ਪਛਾਣ ਕੇ ਮਾਰਿਆ ਗਿਆ, ਨੂੰ ਸਨਮਾਨਿਤ ਕੀਤਾ ਗਿਆ, ਇਸ ਮੋਕੇ 84 ਦੰਗਾਂ ਪੀੜਤ ਬੀਬੀ ਜਗਦੀਸ਼ ਕੋਰ ਨੇ ਕੋਮ ਨੂੰ ਏਕਤਾ ਰਖਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਮ ਨੂੰ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਪਰ ਸਿਖ ਵਿਰੋਧੀ ਸ਼ਾਜਿਸ਼ਾਂ ਨੂੰ ਸਮਝਣ ਦੀ ਲੋੜ ਹੈ ।ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਜਰਨਲ ਸਕਤਰ ਪ੍ਰੋ ਮਹਿੰਦਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਅਜ ਆਪਾਂ ਸਾਰੇ ਸੰਤ ਅਤਰ ਸਿੰਘ ਜੀ ਨੂੰ ਸ਼ਰਧਾਜਲੀਆਂ ਦੇਣ ਲਈ ਇਕਠੇ ਹੋਏ ਹਾਂ ਤੇ ਮਹਿਸ਼ੂਸ਼ ਕਰਦਾਂ ਹਾਂ ਕਿ ਸੰਤ ਅਤਰ ਸਿੰਘ ਜੀ ਨੇ ਆਉਣ ਵਾਲੇ ਸਮੇ ਬਾਰੇ ਬਹੁਤ ਪਹਿਲਾਂ ਪਿਰਤਾਂ ਪਾਇਆਂ ਸਨ ਬੜੇ ਅਫਸ਼ੋਸ਼ ਨਾਲ ਕਹਿਣਾਂ ਪੈ ਰਿਹਾ ਹੈ ਕਿ ਉਨਾਂ ਪਿਰਤਾਂ ਨੂੰ ਅਸੀ ਹਾਲੇ ਤਕ ਸਮਝ ਨਹੀ ਸਕੇ।ਉਨਾਂ ਕਿਹਾ ਕਿ ਗੁਰਦਾਰਾ ਸੁਧਾਰ ਲਹਿਰ ਉਸੇ ਲਹਿਰ ਦੀ ਦੇਣ ਹੈ ਜਿਸ ਲਹਿਰ ਤਹਿਤ ਅਕਾਲ ਕੌਸ਼ਲ ਡਿਗਰੀ ਕਾਲਜ ਬਨਾਉਣ ਦਾ ਫੈਸ਼ਲਾ ਕੀਤਾ,ਉਨਾਂ ਕਿਹਾ ਕਿ ਮੈ ਹੈਰਾਂਨ ਹਾਂ ਕਿ ਇਕ ਪਾਸੇ ਹਿੰਦੁਤਵ ਨੇ ਧਾਰਾ 25 ਵਿਚ ਲਿਖ ਦਿਤਾ ਹੈ ਕਿ ਸਿਖ ਕੋਮ ਹਿੰਦੂ ਧਰਮ ਦਾ ਹਿਸਾ ਹੈ ਪਰ ਇਨਾਂ ਸੰਸ਼ਥਾਵਾਂ ਨੂੰ ਇਸ ਬਾਰੇ ਘੋਖ ਕਰਨ ਦੀ ਜਰੂਰਤ ਹੈ ਕਿਓਕਿ ਸਿਖ ਇਕ ਵਖਰੀ ਕੋਮ ਹੈ।ਅਜ ਇਹ ਜਗ ਜਾਹਿਰ ਹੋ ਚੁਕਾ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਪਿਛੇ ਬਾਦਲ ਪਾਰਟੀ ਦਾ ਹਥ ਹੈ, ਇਸ ਲਈ ਸਾਨੂੰ ਸਮਝ ਲੈਣਾਂ ਚਾਹੀਦਾ ਹੈ ਕਿ ਅਜਿਹੀ ਪਾਰਟੀ ਪਿਛੇ ਅਸੀ ਨਹੀ ਜਾਣਾਂ, ਸਾਡੀ ਪਾਰਟੀ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਇਸ ਗਲ ਤੇ ਖੂਸ਼ੀ ਦਾ ਪ੍ਰਗਟਾਵਾ ਕਰਦੀ ਹੈ ਕਿ ਕਰੀਬ 35 ਸਾਲ ਇਨਸਾਫ ਲਈ ਲੜਨ ਵਾਲੀ ਬੀਬੀ ਜਗਦੀਸ਼ ਕੋਰ ਦਾ ਇਸ ਸਟੇਜ ਤੋ ਸਨਮਾਨ ਲਈ ਬੁਲਾਇਆ ਗਿਆ ਹੈ।ਇਨਾਂ ਦੇ ਕਹੇ ਅਨੁਸਾਰ ਿਸਖ ਕੋਮ ਨੁੰ ਸਪ ਦੇ ਬਚੇ ਕਹਿਣ ਵਾਲੀਆਂ ਪਾਰਟੀਆਂ ਤੋ ਸੁਚੇਤ ਹੋਣ ਦੀ ਲੋੜ ਹੈ।
ਇਸ ਮੋਕੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਆਗੂ ਸੂਬਾ ਜਥੇਬੰਦਕ ਸਕਤਰ ਗੁਰਨੈਬ ਸਿੰਘ ਰਾਮਪੁਰਾ, ਸੀਨੀਅਰ ਆਗੂ ਹਰਭਜਨ ਸਿੰਘ ਕਸ਼ਮੀਰੀ, ਮੈਬਰ ਪੀ.ਏ.ਸੀ ਬਹਾਦਰ ਸਿੰਘ ਭਸੋੜ, ਜਿਲ੍ਹਾ ਪ੍ਰਧਾਂਨ ਹਰਜੀਤ ਸਿੰਘ ਸਜੂਮਾਂ, ਗਿਆਨੀ ਪਿੰਦਰਪਾਲ ਸਿੰਘ ਰਾਗੀ ਸੁਖਰਾਜ ਸਿੰਘ ਰਾਗੀ ਰੁਪਿੰਦਰ ਸਿੰਘ ਰਾਗੀ ਕਿਸ਼ਨ ਪਾਲ ਸਿੰਘ ਸੰਤ ਬਾਬਾ ਛੋਟਾ ਸਿੰਘ ਪ੍ਰਧਾਨ ਸੰਤ ਸੇਵਕ ਜਥਾ ਬਿਹੰਗਮ ਸੰਪਰਦਾਇ ਮਸਤੂਆਣਾ ਸੰਤ ਬਾਬਾ ਜੈਬ ਸਿੰਘ ਜੈਵਿੰਦਰ ਸਿੰਘ ਚੀਮਾ ਸਾਹਿਬ ਬਾਬਾ ਈਸ਼ਰ ਸਿੰਘ ਬਾਬਾ ਜਗਤਾਰ ਸਿੰਘ ਘੁੰਮਣ ਬਾਬਾ ਬਾਬਾ ਗਿਆਨ ਸਿੰਘ ਬਾਬਾ ਸੁਖਾ ਸਿੰਘ ਬਾਬਾ ਮੁਖਤਿਆਰ ਸਿੰਘ ਮੁਖੀ ਦਮਦਮੀ ਟਕਸਾਲ, ਦਲਜੀਤ ਸਿੰਘ ਸੇਵਾ ਮੁਕਤ ਪੁਲਿਸ ਕਪਤਾਨ ਡਾ ਭੁਪਿੰਦਰ ਸਿੰਘ ਪੂਨੀਆ ਸਕਤਰ ਜਸਵੰਤ ਸਿੰਘ ਖਹਿਰਾ ਹਰਚਰਨ ਸਿੰਘ ਨੰਬਰਦਾਰ ਗੁਰਜੰਟ ਸਿੰਘ ਦੁਗਾਂ ਭੁਪਿੰਦਰ ਸਿੰਘ ਗਰੇਵਾਲ ਬਲਵੰਤ ਸਿੰਘ ਚੰਗਾਲ ਅਮਰਜੀਤ ਸਿੰਘ ਜਵੰਧਾ ਹਰਪਾਲ ਸਿੰਘ ਬਹਾਦਰਪੁਰ ਗੁਰਜੰਟ ਸਿੰਘ ਦੀਦਾਰਗੜ੍ਹ ਜਥੇਦਾਰ ਹਰਜੀਤ ਸਿੰਘ ਸੰਜੂਮਾ ਬਹਾਦਰ ਸਿੰਘ ਭਸੌੜ ਗੁਰਨੈਬ ਸਿੰਘ ਰਾਮਪੁਰਾ ਰਜਿੰਦਰ ਸਿੰਘ ਕਾਂਝਲਾ ਹਰਪਾਲ ਸਿੰਘ ਗੁਰਜੰਟ ਸਿੰਘ ਪ੍ਰੋਫੈਸਰ ਮਹਿੰਦਰ ਪਾਲ ਸਿੰਘ ਗੁਰਮੀਤ ਸਿੰਘ ਨੇ ਵੀ ਹਾਜਰੀ ਦਰਜ ਕਰਵਾਈ।

Send this to a friend