May 11, 2026 11:42 pm

ਫਲ ਵਪਾਰੀ ਦਾ ਕਤਲ ਕਰਕੇ ਲਾਸ਼ ਨਹਿਰ ’ਚ ਸੁੱਟਣ ਵਾਲੇ 3 ਦੋਸ਼ੀ ਕਾਬੂ

ਲੁਧਿਆਣਾ, 29 ਜਨਵਰੀ (ਜਸਪਾਲ ਅਰੋੜਾ) ਰਾਮਗੜ੍ਹ ਚੌਕੀਂ ਦੀ ਪੁਲਸ ਨੇ ਫਲ ਵਪਾਰੀ ਦੇ ਕਤਲ ਦਾ ਮਾਮਲਾ 8 ਦਿਨਾਂ ਚ ਸੁਲਝਾ ਲਿਆ ਹੈ ਪੁਲਸ ਅਨੁਸਾਰ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲ ਕਿ ਮ੍ਰਿਤਕ ਫਲ ਵਪਾਰੀ ਦੇ ਦੋਸਤ ਨਿਕਲੇ ਜਿਨ੍ਹਾਂ ਨੇ ਰੰਜਿਸ਼ ਚਲਦੇ ਦੇ ਫਲ ਵਪਾਰੀ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਤੋਂ ਬਾਅਦ ਉਸ ਦੀ ਲਾਸ਼ ਨੂੰ ਕਟਾਣੀ ਨਹਿਰ ਵਿਚ ਸੁਟ ਦਿਤਾ ਸੀ ਪੁਲਸ ਨੇ 3 ਦੋਸ਼ੀਆਂ ਨੂੰ ਕਾਬੂ ਕਰਕੇ ਓਹਨਾ ਦੇ ਕਬਜ਼ੇ ਚੋਂ ਮ੍ਰਿਤਕ ਦੀ ਬਲੋਰੋ ਗਡੀ ਬਰਾਮਦ ਕਰ ਲਈ ਹੈ ਜਦ ਕਿ ਇਕ ਦੋਸ਼ੀ ਪੁਲਸ ਦੀ ਗ੍ਰਿਫ਼ ਤੋਂ ਬਾਹਰ ਹੈ ਰਾਮਗੜ੍ਹ ਚੌਕੀਂ ਮੁਖੀ ਸਬ ਇੰਸਪੈਕਟਰ ਹਰਭਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਉਹਨਾਂ ਨੂੰ ਮਲੇਰਕੋਟਲਾ ਰੋਡ ਖੰਨਾ ਨਿਵਾਸੀ ਤੇਜਿੰਦਰ ਸਿੰਘ ਨੇ ਸ਼ਿਕਾਇਤ ਦਿਤੀ ਕਿ ਓਹਨਾ ਦੇ ਸਾਹਨੇਵਾਲ ਨਿਵਾਸੀ ਫਲ ਵਪਾਰੀ ਸੋਹਰਾ ਯਸ਼ਪਾਲ ਗੁਲਾਟੀ ਆਪਣੀ ਮਹਿੰਦਰ ਗਡੀ ਤੇ ਫਲ ਲੈਕੇ ਗਿਆ ਅਤੇ ਉਹ ਲਾਪਤਾ ਹੋ ਗਏ ਹਨ ਬਾਅਦ ਵਿਚ ਤਜਿੰਦਰ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੇ ਸਹੁਰੇ ਯਸ਼ਪਾਲ ਗੁਲਾਟੀ ਨੂੰ ਦੂਜੇ ਫਲ ਵਪਾਰੀ ਕੋਹਾੜਾ ਨਿਵਾਸੀ ਸ਼ਹਿਨਵਾਜ ਖਾਨ ਉਸਦੇ ਦੋਸਤ ਮਾਨਗੜ੍ਹ ਨਿਵਾਸੀ ਮੁਕੇਸ਼ ਕੁਮਾਰ ਨੇ ਆਪਣੇ ਕਿਰਾਏਦਾਰ ਮਨੋਜ ਕੁਮਾਰ ਨਾਲ ਆਪਣੀ ਮਾਂਜਾ ਗਡੀ ਵਿਚ ਅਗਵਾ ਕੀਤਾ ਹੈ ਰਾਮਗੜ੍ਹ ਚੌਕੀਂ ਮੁਖੀ ਹਰਭਜਨ ਸਿੰਘ ਅਨੁਸਾਰ ਓਹਨਾ ਨੇ ਤਿੰਨ ਦੋਸ਼ੀ ਕੋਹਾੜਾ ਨਿਵਾਸੀ ਸ਼ਹਿਨਵਾਜ ਖਾਨ ਉਸ ਦੇ ਭਰਾ ਸਹਿਜਾਦ ਖਾਨ ਓਹਨਾ ਦਾ ਦੋਸਤ ਮੁਕੇਸ਼ ਕੁਮਾਰ ਨੂੰ ਕਾਬੂ ਕਰ ਕੇ ਮ੍ਰਿਤਕ ਫਲ ਵਪਾਰੀ ਦੀ ਮਹਿੰਦਰਾ ਗਡੀ ਬਰਾਮਦ ਕਰ ਲਈ ਹੈ ਜਦ ਕਿ ਇਹਨਾਂ ਦਾ ਚੌਥਾ ਦੋਸ਼ੀ ਸਾਥੀ ਮਨੋਜ ਕੁਮਾਰ ਪੁਲਸ ਦੀ ਗ੍ਰਿਫ਼ ਤੋਂ ਬਾਹਰ ਹੈ ਅਤੇ ਮ੍ਰਿਤਕ ਵਾਪਰੀ ਦੀ ਲਾਸ਼ ਦੀ ਨਹਿਰ ਚੋ ਭਾਲ ਜਾਰੀ ਹੈ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰਕੇ ਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

Send this to a friend