ਮਾਨਸਾ, 29 ਜਨਵਰੀ (ਜਗਦੀਸ਼ ਬਾਂਸਲ)- ਭਾਰਤ ਸਰਕਾਰ ਵਲੋ ਜਿਲ੍ਹਾ ਮਾਨਸਾ ਵਿਚ ਲਾਗੂ ਕੀਤੇ ‘ਬੇਟੀ ਬਚਾਓ ਬੇਟੀ ਪੜਾਓ‘ ਅਭਿਆਨ ਤਹਿਤ ਇਕ ਜਾਗਰੂਕਤਾ ਰੈਲੀ ਕਢੀ ਗਈ ਜਿਸ ਨੂੰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਵਿਨਾਸ਼ ਕੌਰ ਨੇ ਦਸਿਆ ਕਿ ਆਈ.ਸੀ.ਡੀ.ਐਸ ਵਿਭਾਗ ਦੀਆਂ 50 ਆਂਗਣਵਾੜੀ ਵਰਕਰਾਂ, ਸਿਹਤ ਵਿਭਾਗ ਦੀਆਂ 30 ਆਸ਼ਾ ਵਰਕਰਾਂ/ ਏ.ਐਨ.ਐਮ/ਜੀ.ਐਨ.ਐਮ ਅਤੇ ਸਿਖਿਆ ਵਿਭਾਗ ਦੀਆਂ 30 ਵਿਦਿਆਰਥਣਾਂ ਦੇ ਸਹਿਯੋਗ ਨਾਲ ਕਢੀ ਇਹ ਜਾਗਰੂਕਤਾ ਰੈਲੀ ਸਥਾਨਕ ਬਚਤ ਭਵਨ ਤੋਂ ਸ਼ੁਰੂ ਹੋ ਕੇ ਬਸ ਸਟੈਂਡ, ਤਿੰਨ ਕੌਨੀ ਤੋਂ ਹੁੰਦੀ ਹੋਈ ਦਫ਼ਤਰ ਜਿਲ੍ਹਾ ਪ੍ਰੋਗਰਾਮ ਅਫਸਰ, ਮਾਨਸਾ ਵਿਖੇ ਪਹੁੰਚੀ। ਉਨ੍ਹਾਂ ਦਸਿਆ ਕਿ ਇਸ ਰੈਲੀ ਦਾ ਮੁਖ ਮਨੋਰਥ ਆਮ ਲੋਕਾਂ ਵਿਚ ਕੰਨਿਆ ਭਰੂਣ ਹਤਿਆ ਨੂੰ ਰੋਕਣ, 0 ਤੋਂ 6 ਸਾਲ ਦੇ ਲੜਕੇ ਅਤੇ ਲੜਕੀਆਂ ਦਰਮਿਆਨ ਘਟ ਰਹੇ ਲਿੰਗ ਅਨੁਪਾਤ ਨੂੰ ਦਰੁਸਤ ਕਰਨ, ਬਚੀ ਦੇ ਜਨਮ ਦੀ ਖੁਸ਼ੀ ਮਨਾਉਣ ਅਤੇ ਉਸਦੀ ਸਿਖਿਆ ਦਾ ਉਚਿਤ ਪ੍ਰਬੰਧ ਕਰਨ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜੇਸ਼ ਤ੍ਰਿਪਾਠੀ, ਸਹਾਇਕ ਸਿਵਲ ਸਰਜਨ ਡਾ.ਸੁਰਿੰਦਰ ਸਿੰਘ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਕੰਵਰ ਸ਼ਕਤੀ ਸਿੰਘ ਅਤੇ ਸੁਪਵਰਈਜਰ ਹਾਜ਼ਰ ਸਨ।