ਅਹਿਮਦਾਬਾਦ 8 ਅਪ੍ਰੈਲ (ਪੀ.ਟੀ.)-ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਨੇ ਅੱਜ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰਿੰਦਰ ਮੋਦੀ ਵਿਰੁੱਧ ਵਦੋਦਰਾ ਲੋਕ ਸਭਾ ਹਲਕੇ ਤੋਂ ਸਮਾਜ ਸੇਵੀ ਤੇ ਕਾਰੋਬਾਰੀ ਸੁਨੀਲ ਕੁਲਕਰਨੀ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। ਕੁਲਕਰਨੀ ਦਾ ਪਿਛੋਕੜ ਮਹਾਰਾਸ਼ਟਰ ਦੇ ਲਾਤੂਰ ਖੇਤਰ ਨਾਲ ਸਬੰਧਤ ਹੈ ਤੇ ਉਹ ਪਿਛਲੇ 6 ਸਾਲਾਂ ਤੋਂ ਵਦੋਦਰਾ ਵਿੱਚ ਰਹਿ ਰਹੇ ਹਨ। ਉਨ੍ਹਾਂ ਦੀ ਇੱਕ ਫਰਮ ਹੈ ਤੇ ਉਹ ਕੋਲ੍ਹਾਪੁਰ ਵਿੱਚ ਏਡਜ਼ ਦੇ ਮਰੀਜਾਂ ਲਈ ਇੱਕ ਹਸਪਤਾਲ ਵੀ ਚਲਾ ਰਹੇ ਹਨ।



