Skip to content
Independent perspectives. Global stories.
BREAKING

ਬੇਰੁਜ਼ਗਾਰ ਲਾਇਨਮੈਨ ਯੂਨੀਅਨ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ’ਚ ਪ੍ਰਚਾਰ ਕਰਨ ਦਾ ਐਲਾਨ

Share this story

ਕੋਟਕਪੂਰਾ, 8 ਅਪ੍ਰੈਲ (ਰੋਹਿਤ ਸ਼ਰਮਾ)-ਬੇਰੁਜ਼ਗਾਰ ਲਾਈਨਮੈਨ ਯੂਨੀਅਨ ਜ਼ਿਲ੍ਹਾ ਫਰੀਦਕੋਟ ਦੀ ਅਹਿਮ ਮੀਟਿੰਗ ਮਿਉਂਸਪਲ ਪਾਰਕ ਕੋਟਕਪੂਰਾ ਵਿਖੇ ਜਿਲਾ ਪ੍ਰਧਾਨ ਹਰਪ੍ਰੀਤ ਸਿੰਘ ਮੜਾਕ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲੇ ਅਤੇ ਬਲਾਕਾਂ ਦੇ ਸਮੂਹ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਹਰਪ੍ਰੀਤ ਸਿੰਘ ਮੜਾਕ ਨੇ ਕਿਹਾ ਕਿ ਉਹ ਪਿਛਲੇ 16 ਸਾਲਾਂ ਤੋਂ ਆਪਣੇ ਰੁਜ਼ਗਾਰ ਦੀ ਪ੍ਰਾਪਤੀ ਲਈ ਸਮੇਂ ਸਮੇਂ ਦੀਆਂ ਸਰਕਾਰਾਂ ਕੋਲੋਂ ਮੰਗ ਕਰਦੇ ਰਹੇ ਹਨ। ਪਰ ਉਹਨਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਿਆ। ਉਹਨਾਂ ਨੇ ਦੱਸਿਆ ਕਿ ਜਦੋਂ ਵੀ ਉਹ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਮੌਕੇ ਦੀ ਸਰਕਾਰ ਕੋਲ ਜਾਂਦੇ ਸਨ ਤਾਂ ਉਹਨਾਂ ਉਪਰ ਪੁਲਿਸ ਦੁਆਰਾ ਤਸ਼ੱਦਦ ਕੀਤਾ ਜਾਂਦਾ ਸੀ ਅਤੇ ਉਹਨਾਂ ਉਪਰ ਝੂਠੇ ਪਰਚੇ ਪਾ ਕੇ ਜ਼ੇਲਾਂ ਵਿੱਚ ਡੱਕ ਦਿੱਤਾ ਜਾਂਦਾ ਸੀ, ਜਿਸ ਦੀ ਤਾਜਾ ਮਸਾਲਾ ਜਦੋਂ ਉਹ ਫਤਿਹਗੜ ਸਾਹਿਬ ਆਪਣੀਆਂ ਜਾਇਜ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ

ਗਏ ਤਾਂ ਉਹਨਾਂ ਨੂੰ ਪੁਲਿਸ ਅਤੇ ਅਕਾਲੀ ਲੀਡਰਾਂ ਵੱਲੋਂ ਜੰਮ ਕੇ ਕੁੱਟਿਆ ਗਿਆ। ਫਿਰ ਉਹਨਾਂ ਉਪਰ ਝੂਠੇ ਪਰਚੇ ਪਾ ਕੇ ਜ਼ੇਲਾਂ ਵਿੱਚ ਸੁੱਟ ਦਿੱਤਾ ਗਿਆ।
ਹਰਪ੍ਰੀਤ ਸਿੰਘ ਖਾਲਸਾ ਨੇ ਦੱਸਿਆ ਕਿ ਹੈਰਾਨੀ ਉਦੋਂ ਹੋਈ ਜਦੋਂ ਇਹਨਾਂ ਉਪਰ ਧਾਰਾ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀ ਲੱਗੀ ਕਿ ਇਹਨਾਂ ਲਾਈਨਮੈਨਾਂ ਨੇ ਗੁਰੂ ਗ੍ਰੰਥ ਸਾਹਿਬ ਵੱਲ ਜੁੱਤੀਆਂ ਚਲਾਈਆਂ ਅਤੇ ਗਾਲਾਂ ਕੱਢਿਆ। ਜਦੋਂ ਕਿ ਸਾਡੇ ਕਈ ਸਾਥੀ ਅੰਮ੍ਰਿਤਧਾਰੀ ਵੀ ਉੱਥੇ ਮੌਜੂਦ ਸਨ। ਉਹਨਾਂ ਕਿਹਾ ਕਿ ਸਰਕਾਰਾਂ ਧਰਮ ਦੀ ਆੜ ਹੇਠ ਲੋਕਾਂ ਨੂੰ ਬੇਵਕੂਫ ਬਣਾ ਰਹੀਆਂ ਹਨ। ਪਰ ਹੁਣ ਲੋਕ ਇਹਨਾਂ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਸਮਝ ਚੁੱਕੇ ਹਨ। ਹੁਣ ਉਹ ਇਹਨਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਇਸ ਤਰਾਂ ਬੇਰੁਜਗਾਰ ਲਾਈਨਮੈਨ ਯੂਨੀਅਨ ਪੂਰੀ ਤਨਦੇਹੀ ਨਾਲ ਆਮ ਆਦਮੀ ਪਾਰਟੀ ਦੀ ਮੱਦਦ ਕਰੇਗੀ। ਉਹਨਾਂ ਸਮੂਹ ਅਹੁਦੇਦਾਰਾਂ ਨੂੰ ਕਿਹਾ ਕਿ ਹੁਣ ਵਕਤ ਹੈ ਕਿ ਘਰ ਘਰ ਵਿੱਚ ਜਾ ਕੇ ਉਹ ਮੌਜੂਦਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਣੂ ਕਰਵਾਉਣਾ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਬਚਾਊ ਭਾਵ ਦੇਸ਼ ਬਚਾਓ ਨੀਤੀਆਂ ਬਾਰੇ ਲੋਕਾਂ ਨੂੰ ਦੱਸਣ ਤਾਂ ਜੋ ਆਉਣ ਵਾਲੀਆਂ ਨੌਜਵਾਨ ਪੀੜੀਆਂ ਨੂੰ ਦਰ-ਦਰ ਦੀਆਂ ਠੋਕਰਾਂ ਨਾ ਖਾਣੀਆਂ ਪੈਣ। ਖਾਲਸਾ ਜੀ ਨੇ ਦੱਸਿਆ ਕਿ ਨੌਜਵਾਨ ਵਰਗ ਤਾਂ ਬਹੁਤ ਹੀ ਉਤਸਾਹ ਨਾਲ ਪਾਰਟੀ ਨਾਲ ਜੁੜ ਰਿਹਾ ਹੈ, ਉਹਨਾਂ ਨੇ ਬਜੁਰਗ ਮਾਪਿਆਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਆਪਣੇ ਨੌਜਵਾਨ ਪੁੱਤਰਾਂ ਦਾ ਭਵਿੱਖ ਬਚਾਉਣ ਲਈ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਤਾਂ ਜੋ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਦੇ ਰੂਪ ਵਿੱਚ ਦੇਖਿਆ ਜਾ ਸਕੇ। ਇਸ ਮੌਕੇ ਪ੍ਰਨਾਮ ਸਿੰਘ ਖਾਰਾ, ਜਸਵਿੰਦਰ ਸਿੰਘ ਹਰੀ ਨੌਂ, ਵਿਕਰਮ ਸਿੰਘ ਫਰੀਦਕੋਟ, ਗੁਰਦੀਪ ਸਿੰਘ ਕੋਟਕਪੂਰਾ, ਈਸ਼ਰ ਸਿੰਘ ਵਾੜਾ ਦਰਾਕਾ, ਜਸਕਰਨ ਸਿੰਘ ਵਾੜਾ ਦਰਾਕਾ, ਹਰਬਰਿੰਦਰ ਸਿੰਘ ਹੈਪੀ, ਅਸ਼ੋਕ ਕੁਮਾਰ, ਰਾਜਪਾਲ ਆਦਿ ਹਾਜਰ ਸਨ।

WRITTEN BY