ਜੀਤੀ ਨੂੰ ਵਿਆਹੀ ਨੂੰ ਛੇ ਮਹੀਨੇ ਹੀ ਹੋਏ ਸੀ।ਵਿਆਹ ਪੈਲਸ ਚ ਕੀਤਾ ਗਿਆ।ਇਹ ਮੁੰਡੇ ਵਾਲਿਆਂ ਦੀ ਮੰਗ ਸੀ ਬਰਾਤ ਤਿੰਨ ਸੋ ਆਵੇਗੀ।ਇਹ ਗਲਾਂ ਰਿਸਤਾ ਪਕਾ ਕਰਨ ਵੇਲੇ ਨਹੀਂ ਸੀ ਹੋਈਆਂ।ਬਾਅਦ ਵਿਚ ਇਹ ਸਭ ਹੋਇਆ ਸੀ।ਜੀਤੀ ਦੀ ਸਸ ਕਹਿੰਦੀ ਸੀ ਸੁਰੂ ਵਿਚ ਨਾ ਜੀ ਨਾ ਕਿਸੇ ਚੀਜ ਦੀ ਨਹੀਂ ਲੋੜ ਸਾਨੂੰ।ਜਿਸ ਨੇ ਧੀ ਦੇ ਦਿਤੀ ਸਭ ਕੁਝ ਦੇ ਦਿਤਾ।ਪਰ ਸਭ ਬਾਅਦ ਵਿਚ ਹੋਇਆ ਇਸਦੇ ਹੀ ਉਲਟ।ਜੀਤੀ ਨੂੰ ਓਹਦਾ ਸੋਹਰਾ ਪਰਿਵਾਰ ਰੋਜ ਕਹੇ ਮੰਗ ਲੈ ਪੈਸੇ ਤੇਰੇ ਪੇਕਿਆਂ ਤੋਂ,ਘਰ ਪਾ ਲਵਾਂਗੇ।ਮੋਟਰ ਸਾਇਕਲ ਛੋਟਾ ਮੰਗ ਲੈ ਵੀ ਵਡਾ ਲੈ ਕੇ ਦੇ ਦੇਣ।ਚੰਦਰੀ ਸਭ ਝਲਦੀ ਰਹੀ।ਮੁੰਡਾ ਪੜਿਆ ਲਿਖਿਆ ਪਸੂ ਹੀ ਸੀ।ਜੋ ਇਹ ਸਭ ਆਪਣੇ ਮਾਪਿਆਂ ਨਾਲ ਰਲਦਾ ਸੀ।ਜੀਤੀ ਨੂੰ ਇਕ ਰਾਤ ਓਹਦੇ ਘਰ ਵਾਲੇ ਨੇ ਨਸ਼ੇ ਨਾਲ ਰਜ ਕੇ ਕੁਟਿਆ।ਇਹ ਕੁਟਣ ਦੀ ਇਕ ਵਾਰ ਦੀ ਕਹਾਣੀ ਨਹੀਂ ਸੀ।ਜੀਤੀ ਆਪਣੇ ਮਾਪਿਆਂ ਨੂੰ ਡਰਦੀ ਨਹੀਂ ਦਸਦੀ ਸੀ।ਕਿ ਓਹ ਕਿਥੋਂ ਦੇਣਗੇ ਇਹ ਸਭ ਮੇਰਾ ਵਿਆਹ ਕਿਵੇਂ ਕੀਤਾ ਮੈਂਨੂੰ ਸਭ ਪਤਾ ਹੈ।ਜੇ ਮੇਰੀ ਮਾਂ ਤੇ ਬਾਪੂ ਨੂੰ ਪਤਾ ਲਗਾ।ਓਹ ਦੋਵੇਂ ਤੜਫਣਗੇ।ਝਲੀ ਜੀਤੀ ਕੁਟ ਖਾਂਦੀ ਰਹੀ ਰੋਟੀ ਤੋਂ ਭੁਖੀ ਰਹਿੰਦੀ ਸੀ।ਲਿਆਂਦਾ ਸਮਾਨ ਪੇਟੀ ਦਾ ਜਿੰਦਰਾ ਤੋੜਕੇ ਸਮਾਨ ਕਢ ਲਿਆ ਗਿਆ।ਘਰ ਦਾ ਕੋਈ ਜੀਅ ਮੂੰਹ ਨਾ ਲਾਵੇ।ਨਫ਼ਰਤ ਵਾਲਾ ਵਤੀਰਾ ਕਰਦੇ ਸੀ।ਇਕ ਦਿਨ ਜੀਤੀ ਨੂੰ ਸੋਹਰਾ ਪਰਿਵਾਰ ਨੇ ਕਿਹਾ ਤੈਂਨੂੰ ਮਾਰ ਦੇਵਾਂਗੇ।ਤੂੰ ਤੇਰੇ ਪਿਓ ਤੋਂ ਪੰਜ ਲਖ ਰੁਪਏ ਮੰਗਵਾ।ਸਾਰੇ ਟਬਰ ਨੇ ਤੰਗ ਕੀਤਾ।ਕਿ ਕਲ ਨੂੰ ਪੇਕੇ ਚਲੀ ਜਾਵੀਂ।ਜਦ ਪੈਸੇ ਬਣਗੇ ਤਾਂ ਆ ਜਾਵੀਂ,ਨਹੀਂ ਨਾ ਆਈ।ਜੀਤੀ ਨੇ ਫੋਨ ਕਰਕੇ ਬਾਪੂ ਨੂੰ ਕਿਹਾ ਬਾਪੂ ਮੈਂਨੂੰ ਲੈ ਜਾ ਇਥੋਂ।ਜੀਤੀ ਬਾਪੂ ਨਾਲ ਪਿੰਡ ਆ ਗਈ।ਨਾ ਓਹ ਲੈਣ ਆਏ ਨਾ ਜੀਤੀ ਗਈ।ਕਿੰਨੇ ਮਹੀਨੇ ਲੰਘੇ।ਜੀਤੀ ਦੇ ਬਾਪੂ ਨੇ ਕਿਸੇ ਕੋਲ ਗਲ ਤੋਰੀ ਪੰਚਾਇਤ ਦੇ ਬੰਦੇ ਕੋਲ।ਵੀ ਜੇ ਕੋਈ ਗਲ ਨੇੜੇ ਲਗ ਜਾਵੇ।ਵਿਚ ਚਾਰ ਸਿਆਣੇ ਬੰਦੇ ਪੈ ਜਾਣ।ਓਹਨਾਂ ਨਾਲ ਗਲ ਕੀਤੀ ਜਾਵੇ ਸਮਝਾਈ ਜਾਵੇ।ਅਜਿਹਾ ਹੀ ਹੋਇਆ ਗਲ ਤੁਰੀ ਇਕਠੇ ਹੋਣ ਦਾ ਵਕਤ ਨਿਸਚਿਤ ਕੀਤਾ ਗਿਆ।ਗਲ ਹੋਈ ਕਿ ਵਸਾਓਂਣੀ ਪਊ ਧੀ ਤਾਂ।ਦੋਵੇਂ ਧਿਰਾ ਇਕਠੀਆਂ ਕੀਤੀਆਂ ਗਈਆਂ।ਦੋਵੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਬੈਠਾਇਆ ਗਿਆ।ਦੋਵੇ ਪਰਿਵਾਰ ਵਿਚ ਬੈਠੇ ਸਨ।ਜੀਤੀ ਦੇ ਸੋਹਰੇ ਪਿੰਡ ਦੇ ਸਰਪੰਚ ਨੇ ਕਿਹਾ ਹਾਂ ਭਾਈ ਗੁਡੀ ਕੀ ਗਲ ਹੈ।ਜੀਤੀ ਨੇ ਭਰੀ ਪੰਚਾਇਤ ਚ ਸਾਰੀ ਗਲ ਦਸ ਦਿਤੀ।ਜੀਤੀ ਦੀ ਸਸ ਕਹਿੰਦੀ ਐਂਵੇ ਦੀ ਕੋਈ ਗਲ ਨਹੀਂ।ਸਾਡੇ ਰਬ ਦਾ ਦਿਤਾ ਸਭ ਕੁਝ ਹੈ।ਝੂਠ ਬੋਲਦੀ ਆ ਅਸੀਂ ਇਹਨੂੰ ਧੀਆਂ ਵਾਂਗ ਰਖਦੇ ਹਾਂ।ਨਾ ਸਾਨੂੰ ਕੋਈ ਲਾਲਚ ਆ ,ਨਾ ਮੁੰਡਾ ਕੁਝ ਕਹਿੰਦਾ ਨਸ਼ਾ ਤਾਂ ਓਹ ਕੋਈ ਕਰਦਾ ਹੀ ਨਹੀਂ।ਇਹ ਆਪ ਹੀ ਮੂਹਰੇ ਬੋਲਦੀ ਆ।ਕੋਈ ਕੰਮ ਨਹੀਂ ਕਰਦੀ ਪਈ ਰਹਿੰਦੀ ਹੈ।ਖਾ ਲਿਆ ਪੀ ਲਿਆ ਬਸ।ਜੀਤੀ ਨੇ ਕਿਹਾ ਇਹ ਸਭ ਝੂਠ ਹੈ।ਮੈਂ ਹੀ ਨੋਕਰਾਣੀਆਂ ਵਾਂਗ ਕੰਮ ਕਰਦੀ ਹਾਂ।ਨਸ਼ਾ ਕਰਦਾ ਮੁੰਡਾ ,ਫਿਰ ਮੈਂਨੂੰ ਕੁਟਦਾ।ਦਾਜ਼ ਦੀ ਇਹ ਸਾਰਾ ਟਬਰ ਮੰਗ ਕਰਦਾ ਹੈ।ਜੀਤੀ ਦੀ ਸਸ ਕਹਿੰਦੀ ਭਰੀ ਪੰਚਾਇਤ ਦੇ ਵਿਚ ਕਿ ਇਹ ਸਾਰਾ ਦਿਨ ਫੋਨ ਨਹੀਂ ਕਟਦੀ।ਕੰਮ ਧੰਦਾ ਮੈਂਨੂੰ ਕਰਨਾ ਪੈਂਦਾ।ਸਾਰੀ ਹੀ ਕਹਾਣੀ ਬਦਲ ਦਿਤੀ ਜੀਤੀ ਦੀ ਸਸ ਦੇ ਇਹ ਝੂਠ ਨੇ,,ਜੀਤੀ ਚੰਦਰੀ ਬੁਕ ਬੁਕ ਰੋਵੇ ਇਹ ਗਲ ਸੁਣਕੇ।ਓਹਨੂੰ ਉਮੀਦ ਸੀ ਕਿ ਪੰਚਾਇਤ ਮੇਰੇ ਪਖ ਦੀ ਗਲ ਕਰੇਗੀ।ਪਰ ਸਰਪੰਚ ਸਾਬ ਨਿਰੋਲ ਅਨਪੜ੍ਹ,ਨੇ ਝਟ ਕਹਿ ਦਿਤਾ ਕਿ ਤਾੜੀ ਇਕ ਹਥ ਨਾਲ ਨਹੀਂ ਵਜਦੀ।ਕਸੂਰ ਜੀਤੀ ਗੁਡੀ ਤੇਰਾ ਵੀ ਹੈ।ਜਾਣਾ ਤਾਂ ਓਥੇ ਪਵੇਗਾ।ਐਂਵੇ ਨਿਕੀ ਜਿਹੀ ਗਲ ਤੇ ਨਹੀਂ ਇੰਝ ਕਰੀਂਦਾ।ਵਸਦਾ ਘਰ ਵਸ ਜਾਂਦਾ ਉਜੜਦਾ ਉਜੜ ਜਾਂਦਾ।ਜੀਤੀ ਦੀ ਸਸ ਦੀ ਗਲ ਤੇ ਯਕੀਨ ਕੀਤਾ ਗਿਆ।ਜੀਤੀ ਦੀਆਂ ਸਾਰੀਆਂ ਗਲਾਂ ਨੂੰ ਝੂਠਾ ਦਰਸਾਇਆ ਗਿਆ।ਜੀਤੀ ਦਾ ਪਿਓ ਵੀ ਬੈਠਾ ਸੋਚੇ ਕਿ ਗਲ ਕਿਧਰ ਨੂੰ ਗਈ।ਇਹਨਾਂ ਨੇ ਮੇਰੀ ਧੀ ਨੂੰ ਹੀ ਦੋਸੀ ਠਹਿਰਾਇਆ ਹੈ।ਮੈਂ ਕੋਲ ਖੜ੍ਹਾ ਕੁਝ ਨਾ ਬੋਲਿਆ।ਜੀਤੀ ਦਾ ਬਾਪੂ ਹੌਲੀ ਜਿਹੀ ਬੋਲਿਆ ਕਿ ਤਾੜੀ ਇਕ ਹਥ ਨਾਲ ਨਹੀਂ ਵਜਦੀ ਇਹਨੇ ਖੌਰੇ ਕਿੰਨੇ ਕੁ ਘਰ ਉਜਾੜੇ ਹਨ।ਜਿਥੇ ਸਾਰੀ ਗਲਤੀ ਇਕ ਧਿਰ ਦੀ ਹੁੰਦੀ ਹੈ।ਓਥੇ ਦੂਜੇ ਨੂੰ ਵੀ ਸਜਾ ਬਰਾਬਰ ਦੀ ਦਿਤੀ ਜਾਂਦੀ ਹੈ।ਕਿੰਨੀ ਘਟੀਆ ਸਾਬਿਤ ਹੁੰਦੀ ਹੈ।ਇਹ ਕਹਾਵਤ ਕਈ ਇਨਸਾਨਾਂ ਉਤੇ।ਇਹ ਕਹਿ ਕੇ ਜੀਤੀ ਦਾ ਪਿਓ ਹੰਝੂ ਜੇ ਕੇਰਦਾ ਕਹਿੰਦਾ ਸਾਬਾਸੇ ਸਰਪੰਚਾਂ ਤੇਰੇ ਤੇ ਤੇਰੀ ਹੋਵੇ ਧੀ ਇਹੋ ਜੇ ਲੋਭੀਆਂ ਦੇ ਪਤਾ ਲਗੇ ਤੈਂਨੂੰ ਤਾੜੀ ਇਕ ਨਾਲ ਵੀ ਵਜ ਜਾਂਦੀ ਆ। ਕਹਿ ਕੇ ਜੀਤੀ ਦਾ ਪਿਓ ਬੇਵਸ ਹੋਇਆ ਤੁਰ ਪਿਆ।