ਟਰੇਨ-18 ਦਾ ਨਾਂਅ ਹੁਣ ਵੰਦੇ ਭਾਰਤ ਐਕਸਪ੍ਰੈਸ

ਨਵੀਂ ਦਿਲੀ, 27 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਭਾਰਤ ਦੀ ਪਹਿਲੀ ਆਧੁਨਿਕ ਇੰਜਨ ਰਹਿਤ ਸੈਮੀ ਬੁਲੇਟ ਟਰੇਨ ਟੀ-18 ਨੂੰ ਹੁਣ ਵੰਦੇ ਭਾਰਤ ਐਕਸਪ੍ਰੈਸ ਦੇ ਨਾਂਅ ਤੋਂ ਜਾਣਿਆ ਜਾਵੇਗਾ। ਇਸ ਦਾ ਐਲਾਨ ਰੇਲ ਮੰਤਰੀ ਪੀਓਸ਼ ਗੋਇਲ ਨੇ ਕੀਤਾ ਹੈ। ਇਹ ਟਰੇਨ ਦਿਲੀ ਤੋਂ ਵਾਰਾਨਸੀ ਵਿਚਕਾਰ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਾਈ ਜਾਵੇਗੀ। ਇਸ ਟਰੇਨ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਇਸ ਟਰੇਨ ਨੂੰ ਚੇਨਈ ਦੀ ਇੰਟੀਗ੍ਰਲ ਕੋਚ ਫੈਕਟਰੀ ਵਿਚ ਬਣਾਇਆ ਗਿਆ ਹੈ।

Send this to a friend