ਪੰਥਕ ਜੱਥੇਬੰਦੀਆਂ ਦੀ ਮੀਟਿੰਗ ’ਚ ਵਿਸਾਖੀ ਮੌਕੇ ਸਰਬੱਤ ਖਲਾਸਾ ਸੱਦਣ ਦਾ ਫੈਸਲਾ

ਚੰਡੀਗੜ੍ਹ, 27 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ‘ਸਰਬਤ ਖ਼ਾਲਸਾ’ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਥਾਪੇ ਗਏ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਹਦਾਇਤ ’ਤੇ ਅਜ ਪੰਥਕ ਲੀਡਰ ਚੰਡੀਗੜ੍ਹ ’ਚ ਇਕਤਰ ਹੋਏ। ਇਸ ਪੰਥਕ ਇਕਠ ਵਿਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਵੀ ਸ਼ਾਮਿਲ ਸਨ। ਇਸ ਇਕਠ ਵਿਚ ਪੰਥਕ ਧਿਰਾਂ ਕੋਲੋਂ ਮੁੜ ਬਰਗਾੜੀ ਮੋਰਚਾ ਸ਼ੁਰੂ ਕਰਨ ਲਈ ਸੁਝਾਅ ਮੰਗੇ ਗਏ। ਇਸ ਇਕੱਠ ਵਿੱਚ ਵਿਸਾਖੀ ਮੌਕੇ ਸਰਬੱਤ ਖ਼ਾਲਸਾ ਸੱਦਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਹੋਰ ਪੰਥਕ ਮੁਦਿਆਂ ਬਾਰੇ ਵਿਚਾਰਾਂ ਕੀਤੀਆਂ ਗਈਆਂ। ਇਕਠ ਵਿਚ ਬਰਗਾੜੀ ਮੋਰਚੇ ਲਈ ਤਿੰਨ ਮੰਗਾਂ ਰਖੀਆਂ ਗਈਆਂ। ਇਨ੍ਹਾਂ ਵਿਚ ਬੇਅਦਬੀ ਮਾਮਲੇ ਦੇ ਦੋਸ਼ੀ ਫੜੇ ਜਾਣ, ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਹੋਵੇ ਤੇ ਸਜ਼ਾ ਪੂਰੀ ਕਰ ਚੁਕੇ ਬੰਦੀ ਸਿਖਾਂ ਦੀ ਰਿਹਾਈ ਸ਼ਾਮਿਲ ਹੈ।

Send this to a friend