ਮਾਜਰੀ, 27 ਜਨਵਰੀ (ਸੁਭਾਸ਼ ਚੰਦ):- ਨੇੜਲੇ ਪਿੰਡ ਚਟੌਲੀ ਵਿਖੇ ਹਰੀ ਸਿੰਘ ਨਲੂਆ ਕਲੱਬ ਵੱਲੋਂ ਪ੍ਰਧਾਨ ਅਤੇ ਨਵ ਨਿਯੁਕਤ ਸਰਪੰਚ ਜੱਗੀ ਧਨੋਆ ਅਤੇ ਮੀਤ ਪ੍ਰਧਾਨ ਗੋਲਡੀ ਹੁੰਦਲ ਦੀ ਸਰਪ੍ਰਸਤੀ ਹੇਠ ਪਿੰਡ ਚਟੌਲੀ ਵਿਖੇ ਅਜ ਇਕ ਲੋੜਵੰਦ ਲੜਕੀ ਦੇ ਪਰਿਵਾਰ ਦੀ ਨਕਦ ਰਾਸ਼ੀ ਦੇ ਕੇ ਮਦਦ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਜੱਗੀ ਧਨੋਆ ਨੇ ਦੱਸਿਆ ਕਿ ਕਲੱਬ ਵੱਲੋਂ ਸਮੇਂ ਸਮੇਂ ਤੇ ਲੋੜਵੰਦ ਪਰਿਵਾਰਾਂ ਦੀ ਮੱਦਦ ਕੀਤੀ ਜਾਦੀ ਹੈ । ਇਸ ਦੌਰਾਨ ਹਰੀ ਸਿੰਘ ਨਲੂਆ ਕਲੱਬ ਦੇ ਮੀਤ ਪ੍ਰਧਾਨ ਅਤੇ ਖੇਡ ਪ੍ਰਮੋਟਰ ਬਬੂ ਮੋਹਾਲੀ ਅਤੇ ਸੰਸਥਾ’ ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਵਲੋਂ ਵੀ ਹਾਜ਼ਰੀ ਲਵਾਈ ਗਈ । ਇਸ ਦੌਰਾਨ ਲੜਕੀ ਦੇ ਪਿਤਾ ਮੋਹਣ ਸਿੰਘ ਵਲੋਂ ਆਈਆਂ ਸਖਸ਼ੀਅਤਾਂ ਦਾ ਮਦਦ ਕਰਨ ਲੲਂੀ ਧੰਨਵਾਦ ਕੀਤਾ ਗਿਆ ।ਇਸ ਮੋਕੇ ਸਹਾਇਕ ਥਾਣੇਦਾਰ ਦਰਬਾਰਾ ਸਿੰਘ, ਸਾਬਕਾ ਸਰਪੰਚ ਗੁਰਮੇਲ ਸਿੰਘ, ਹਰਵਿੰਦਰ ਸਿੰਘ ਬਿਟੂ, ਰਣਵੀਰ ਸਿੰਘ, ਸੇਵਾ ਸਿੰਘ, ਯੂਥ ਆਗੂ ਰਾਣਾ ਚਟੌਲੀ, ਮੋਨੂੰ ਮੂੰਗੀਆ ਆਦਿ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।