ਕੋਟਕਪੂਰਾ, 7 ਅਪ੍ਰੈਲ (ਸੁਨੀਲ ਸਿੰਘ ਕਪੂਰ ਚਮਚੜਿੱਕ, ਡਾ: ਧੁੰਨਾ, ਗੁਰਜੀਤ ਸਿੰਘ ਡੱਗੋ ਰੁਮਾਣਾ)-ਪੰਜਾਬ ਵਿਚ ਬੜੀ ਤੇਜ਼ੀ ਦੇ ਨਾਲ ਹਰਮਨ ਪਿਆਰੇ ਹੋ ਰਹੇ ਪੰਜਾਬ ਟਾਇਮਜ਼ ਅਤੇ ਚਮਚੜਿੱਕ ਪਤ੍ਰਿੱਕਾ ਦੇ ਉਦਘਾਟਨ ਸਮਾਰੋਹ ਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਜ਼ੂਰੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਪਹਿਲੀ ਮੰਜ਼ਿਲ ਅਮਨ ਹਸਪਤਾਲ ਸਾਹਮਣੇ ਗਿਆਨੀ ਜ਼ੈਲ ਸਿੰਘ ਮਾਰਕੀਟ ਕੋਟਕਪੂਰਾ ਵਿਖੇ ਵਿਸ਼ੇਸ਼ ਮਹਿਮਾਨ ਮਾਨਯੋਗ ਬਲਜੀਤ ਸਿੰਘ ਬਰਾੜ ਅਤੇ ਮੁੱਖ ਮਹਿਮਾਨ ਮਾਨਯੋਗ ਹਰਵਿੰਦਰ ਸਿੰਘ ਬਿੱਟਾ ਮਾਲਕ ਗੋਬਿੰਦ ਐਗਰੀਕਲਚਰ ਵਰਕਸ ਪੰਜਗਰਾਂਈਂ ਕੋਟਕਪੂਰਾ ਨੇ ਰੀਬਨ ਕੱਟ ਕੇ ਉੱਪ ਦਫਤਰ ਦਾ ਉਦਘਾਟਨ ਕੀਤਾ ਅਤੇ ਇਸ ਮੌਕੇ ਪੱਤਰਕਾਰੀ ਵਿਸ਼ੇ ਉਪਰ ਅਲੱਗ-ਅਲੱਗ ਇਨਕਲਾਬੀ ਬੁਲਾਰਿਆਂ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਜਦੋਂ ਦੇਸ਼ ਵਿਚ ਭ੍ਰਿਸ਼ਟਾਚਾਰ ਤੇ ਗੁੰਡਾਗਰਦੀ ਦਾ ਬੋਲਬਾਲਾ ਹੋ ਜਾਵੇ ਤਾਂ ਮੀਡੀਆ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ
ਕਿਉਂਕਿ ਆਮ ਲੋਕ ਗੁੰਡਾ ਅਨਸਰਾਂ ਨਾਲ ਮੱਥਾ ਲਗਾਉਣ ਦੀ ਬਜਾਏ ਚੁੱਪ ਰਹਿਣਾ ਮੁਨਾਸਿਬ ਸਮਝਦੇ ਹਨ ਅਤੇ ਗੁੰਡਾ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਜਾਂਦੇ ਹਨ ਪਰ ਦਲੇਰ ਪੱਤਰਕਾਰ ਅਜਿਹੇ ਮੌਕਿਆਂ ਤੇ ਗੁੰਡਾ ਅਨਸਰਾਂ ਦੀਆਂ ਜ਼ਿਆਦਤੀਆਂ ਨੂੰ ਠੱਲ੍ਹ ਪਾਉਣ ਲਈ ਆਪਣੀ ਕਲਮ ਚਲਾਉਂਦੇ ਹਨ।
ਸ: ਹਰਵਿੰਦਰ ਸਿੰਘ ਬਿੱਟਾ ਮੁੱਖ ਮਹਿਮਾਨ ਨੇ ਆਪਣੇ ਭਾਸ਼ਨ ਵਿਚ ਸਮੂਹ ਇਕੱਠ ਨੂੰ ਅਪੀਲ ਕੀਤੀ ਕਿ ਮੀਡੀਆ ਸਰਕਾਰਾਂ ਬਨਾਉਣ ਅਤੇ ਡੇਗਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਪਰ ਕਈ ਅਹਿਮ ਮੌਕਿਆਂ ਤੇ ਮੀਡੀਆ ਵਲੋਂ ਮਹੱਤਵਪੂਰਨ ਖਬਰਾਂ ਨੂੰ ਨਜ਼ਰ ਅੰਦਾਜ਼ ਕਰ ਦੇਣਾ ਅਫਸੋਸਨਾਕ ਹੀ ਨਹੀਂ ਬਲਕਿ ਚਿੰਤਾ ਜਨਕ ਵੀ ਹੈ। ਮੰਚ ਸੰਚਾਲਣ ਦੀ ਭੂਮਿਕਾ ਡਾ: ਐਚ.ਐਸ.ਧੁੰਨਾ ਸਟਾਫ ਰਿਪੋਰਟਰ ਪੰਜਾਬ ਟਾਇਮਜ਼ ਅਤੇ ਪੰਜਾਬ ਬਿਉਰੋ ਚੀਫ ਚਮਚੜਿੱਕ ਪਤ੍ਰਿੱਕਾ ਨੇ ਬਾਖੂਬੀ ਨਿਭਾਉਂਦੇ ਹੋਏ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਵੀ ਸਰਲ ਭਾਸ਼ਾ ਵਿਚ ਪਹੁੰਚੀਆਂ ਸਖਸ਼ੀਅਤਾਂ ਦੇ ਰੂ-ਬ-ਰੂ ਕੀਤਾ ਅਤੇ ਸਾਫ ਸੁਥਰੀ ਪੱਤਰਕਾਰੀ ਨੂੰ ਤਰਜੀਹ ਦੇਣ ਤੇ ਜ਼ੋਰ ਦਿੱਤਾ ਅਤੇ ਪਹੁੰਚੀਆਂ ਸਖਸ਼ੀਅਤਾਂ ਨੂੰ ਲੋਕਾਂ ਦੇ ਰੂ-ਬ-ਰੂ ਕਰਵਾਇਆ। ਜ਼ਿਲ੍ਹਾ ਇੰਚਾਰਜ ਫਰੀਦਕੋਟ ਤੇ ਮੋਗਾ ਪੰਜਾਬ ਟਾਇਮਜ਼ ਅਤੇ ਮੁੱਖ ਸੰਪਾਦਕ ਚਮਚੜਿੱਕ ਪਤ੍ਰਿੱਕਾ ਸੁਨੀਲ ਸਿੰਘ ਕਪੂਰ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਮੈਂ ਪਿਛਲੇ 13 ਸਾਲਾਂ ਤੋਂ ਬਤੌਰਏ ਮੁੱਖ ਸੰਪਾਦਕ ਪੱਤਰਕਾਰੀ ਲਾਇਨ ਵਿਚ ਹਾਂ ਅਤੇ ਮੈਂ ਕਈ ਰੋਜ਼ਾਨਾ ਅਖਬਾਰਾਂ ਵਿਚ ਵੀ ਕੰਮ ਕਰ ਚੁੱਕਾ ਹਾਂ ਜਿਥੇ ਮੈਨੂੰ ਕਈ ਵਾਰ ਸਚਾਈ ਲਿਖਣ ਤੇ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਐ ਅਤੇ ਅਖਬਾਰਾਂ ਨੇ ਵੀ ਬਹੁਤ ਸਾਰੀਆਂ ਲੋਕ ਹਿੱਤ ਖਬਰਾਂ ਨੂੰ ਛਾਪਣ ਤੋਂ ਮਨਾ ਕਰ ਦਿੱਤਾ ਜਿਸ ਕਾਰਨ ਮੈਨੂੰ ਬੜੀ ਨਮੌਸ਼ੀ ਦਾ ਸਾਹਮਣਾ ਕਰਨਾ ਪਿਆ ਦੁੱਖ ਹੋਇਆ, ਮੇਰੀ ਸੋਚ ਦੇ ਮੁਤਾਬਿਕ ਅਖਬਾਰ ਨਿਧੱੜਕ ਤੇ ਪੱਖਪਾਤ ਰਹਿਤ ਹੋਣਾ ਚਾਹੀਦਾ ਹੈ ਤੇ ਪਿਛਲੇ 13 ਸਾਲ ਤੋਂ ਮੈਂ ਆਪਣੇ ਇਸ ਕਾਰਜ ਨੂੰ ਆਪਣੇ ਅਖਬਾਰ ਦੁਆਰਾ ਨਿਭਾ ਰਿਹਾ ਹਾਂ ਅਤੇ ਇਹੀ ਗੁਣ ਮੈਨੂੰ ਪੰਜਾਬ ਟਾਇਮਜ਼ ਅਖਬਾਰ ਦੇ ਵਿਚ ਦਿਸਿਆ ਜਿਸ ਕਾਰਨ ਮੈਂ ਇਸ ਅਦਾਰੇ ਨਾਲ ਬਤੌਰ-ਏ ਪੱਤਰਕਾਰ ਜੁੜਿਆ 7 ਦਿਨਾਂ ਬਾਅਦ ਮੇਰੀ ਕਲਮ ਤੇ ਕੰਮ ਨੂੰ ਦੇਖਦੇ ਹੋਏ ਮਾਨਯੋਗ ਮੁੱਖ ਸੰਪਾਦਕ ਸਾਹਿਬ ਨੇ ਮੈਨੂੰ ਜ਼ਿਲ੍ਹਾ ਫਰੀਦਕੋਟ ਤੇ ਮੋਗਾ ਦਾ ਜ਼ਿਲ੍ਹਾ ਇੰਚਾਰਜ ਨਿਯੁਕਤ ਕਰ ਦਿੱਤਾ ਅਤੇ ਉਨ੍ਹਾਂ ਜੋ ਮੇਰੀਆਂ ਜ਼ਿੰਮੇਵਾਰੀਆਂ ਲਗਾਈਆਂ ਹਨ ਮੈਂ ਤਨ ਮਨ ਤੇ ਧਨ ਨਾਲ ਨਿਭਾਉਂਦਾ ਰਹਾਂਗਾ।
ਇਸ ਉਦਘਾਟਨੀ ਸਮਾਰੋਹ ਵਿਚ ਵੱਖ-ਵੱਖ ਸ਼ਹਿਰਾਂ ਤੋਂ ਪਹੁੰਚੀਆਂ ਸਖਸ਼ੀਅਤਾਂ ਜਿਨ੍ਹਾਂ ਵਿਚ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸਮੂਹ ਜੱਥਾ, ਮਿਸ਼ਨ ਬੇਬੇ ਨਾਨਕੀ ਜੀ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਮਾਤਾ ਗੁਜਰੀ ਜੀ ਚਕਰਵਰਤੀ ਦਲ ਖਾਲਸਾ ਮਿਸ਼ਨਜ਼ ਆਫ ਗਰੁੱਪ ਦੇ ਚੇਅਰਮੈਨ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਸ਼੍ਰੀ ਫਤਹਿਗੜ੍ਹ ਸਾਹਿਬ, ਜਥੇਦਾਰ ਬਾਬਾ ਸੁਖਦੇਵ ਸਿੰਘ ਵਾਲਮੀਕ ਆਸ਼ਰਮ ਧੂਣਾ ਸਾਹਿਬ ਵਾਲਮੀਕ ਤੀਰਥ ਸ਼੍ਰੀ ਅੰਮ੍ਰਿਤਸਰ, ਜਥੇਦਾਰ ਬਾਬਾ ਇਕਬਾਲ ਸਿੰਘ ਡੋਹਕ, ਮੈਡਮ ਰੁਪਿੰਦਰ ਕੌਰ ਮੈਨੇਜਿੰਗ ਡਾਇਰੈਕਟਰ ਪੰਜਾਬ ਟਾਇਮਜ਼, ਰਿਟਾਇਰ ਪਿੰ੍ਰਸੀਪਲ ਰਛਪਾਲ ਕੌਰ ਕੋਟਕਪੂਰਾ, ਪ੍ਰੋਫੈਸਰ ਜਸਪਾਲ ਸਿੰਘ ਵੜੈਚ, ਐਸ.ਐਚ.ਓ. ਸਿਟੀ ਕੋਟਕਪੂਰਾ ਦਵਿੰਦਰ ਸਿੰਘ ਘੁੰਮਣ, ਮਹੰਤ ਗਰੀਬ ਦਾਸ, ਡਾ: ਦਲਬਾਗ ਸਿੰਘ ਜਗਰਾਓ, ਡਾ: ਗਗਨ ਅਰੋੜਾ, ਕੁਮੰਦਰ ਸਿੰਘ ਬਰਾੜ, ਕ੍ਰਿਸ਼ਨ ਲਾਲ ਭਾਰਦਵਾਜ ਮੈਨੇਜਰ ਉਰੀਐਂਟਲ ਬੈਂਕ, ਤਰਸੇਮ ਚੋਪੜਾ ਪੱਤਰਕਾਰ, ਲਾਇਨ ਚੰਦਰ ਅਰੋੜਾ, ਸ਼੍ਰੀ ਸੁਰਿੰਦਰ ਸਚਦੇਵਾ ਪ੍ਰਧਾਨ ਗਊਸ਼ਾਲਾ ਕਮੇਟੀ ਕੋਟਕਪੂਰਾ, ਰਜੀਵ ਸ਼ਰਮਾ ਪੱਤਰਕਾਰ, ਜਗਦੀਸ਼ ਛਾਬੜਾ ਸਮਾਜ ਸੇਵੀ, ਸੁਰਿੰਦਰ ਦਮਦਮੀ ਪੱਤਰਕਾਰ, ਹਰਿੰਦਰ ਅਹੂਜਾ ਪ੍ਰਧਾਨ ਪ੍ਰੈਸ ਟਰੱਸਟ ਕੋਟਕਪੂਰਾ, ਸ਼੍ਰੀਪਾਲ ਪ੍ਰਧਾਨ ਗਲੋਬਲ ਹਿਊਮਨ ਰਾਇਟਸ ਕੌਂਸਲ ਚੰਡੀਗੜ੍ਹ, ਹਰਪ੍ਰੀਤ ਸਿੰਘ ਚਾਨਾ ਪੱਤਰਕਾਰ, ਐਡਵੋਕੇਟ ਸਤਪਾਲ ਗੋਇਲ ਫਰੀਦਕੋਟ, ਸੁਰੇਸ਼ ਕਾਲੜਾ ਮਿਲਾਪ ਇਲੈਕਟਰੋਨਿਕ ਸਟੋਰ, ਭਾਰਤ ਭੂਸ਼ਨ ਪੱਤਰਕਾਰ, ਰਾਮ ਕ੍ਰਿਸ਼ਨ ਪ੍ਰੈਸ ਫੋਟੋਗ੍ਰਾਫਰ, ਕੰਵਲ ਅਰੋੜਾ ਪੱਤਰਕਾਰ, ਅੰਗਰੇਜ਼ ਸਿੰਘ ਬਿੱਟੂ ਆਟੋ, ਭਾਰਦਵਾਜ ਸਕੂਲ ਦੇ ਪ੍ਰੇਮ ਭਾਰਦਵਾਜ, ਹੁਕਮ ਚੰਦ ਬੀ.ਏ ਪੱਤਰਕਾਰ, ਗੁਰਦੁਆਰਾ ਦਸਵੀਂ ਪਾਤਸ਼ਾਹੀ ਤੋਂ ਕੀਰਤਨੀ ਜੱਥਾ, ਜਗਦੀਸ਼ ਕਪੂਰ ਪੱਤਰਕਾਰ, ਰਿਸ਼ੀ ਪਲਤਾ ਪ੍ਰਧਾਨ ਸੈਂਟਰਲ ਕਲੱਬ, ਹੈਪੀ ਬਰਾੜ, ਹਰਜਿੰਦਰ ਟੈਣੀ ਪੱਤਰਕਾਰ, ਸ਼੍ਰੀ ਪਰਮਜੀਤ ਸਿੰਘ ਭੰਮ ਪੱਤਰਕਾਰ, ਰਾਜ ਕੰਵਲ ਜ਼ਿਲ੍ਹਾ ਇੰਚਾਰਜ ਪੰਜਾਬ ਟਾਇਮਜ਼ ਸ਼੍ਰੀ ਮੁਕਤਸਰ ਸਾਹਿਬ, ਸੁਭਾਸ਼ ਚੰਦਰ ਸੋਨੀ, ਕੇਵਲ ਕ੍ਰਿਸ਼ਨ ਸੋਨੀ ਫਰੀਦਕੋਟ , ਰਾਜੂ ਸ਼੍ਰੀ ਗੰਗਾਨਗਰ, ਸੁਨੀਲ ਕੁਮਾਰ ਸੰਨੀ ਜਿਊਲਰਜ਼ ਫਰੀਦਕੋਟ, ਨੌਨੀ, ਮੋਰ, ਰਿਤਿਸ਼ ਕਪੂਰ ਉਰਫ ਰਾਮ ਸਿੰਘ, ਮਨਤਾਜ ਸਿੰਘ ਰੋਮਾਣਾ ਆਦਿ ਨੇ ਸ਼ਿਰਕਤ ਕੀਤੀ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ, ਆਰ.ਕੇ. ਗੋਇਲ ਉਰਫ ਸਰਤਾਜ-ਵਿਸ਼ਵਾਸ਼ ਕੋਟਕਪੂਰਾ ਕਾਮੇਡੀ ਕਲਾਕਾਰ ਤੇ ਸਮਾਜ ਸੇਵੀ, ਸ਼੍ਰੀ ਅਵਿਨਾਸ਼ ਚੌਹਾਨ ਕਮੇਡੀ ਤੇ ਬਾਲੀਵੁਡ ਕਲਾਕਾਰ ਅਤੇ ਪ੍ਰਧਾਨ ਸਫਾਈ ਸੇਵਕ ਯੂਨੀਅਨ ਕੋਟਕਪੂਰਾ ਪੱਤਰਕਾਰੀ ਤੇ ਵੱਖ ਵੱਖ ਸਮਾਜਿਕ ਮੁਦਿਆਂ ਤੇ ਇਨਕਲਾਬੀ ਵਿਚਾਰ ਪੇਸ਼ ਕੀਤੇ ਅਤੇ ਲਾਇਨ ਚੰਦਰ ਅਰੋੜਾ ਦੁਆਰਾ ਤਿਆਰ ਕੀਤਾ ਭਰੂਣ ਹੱਤਿਆ ਸਬੰਧੀ ਕਲੰਡਰ ਮਾਨਯੋਗ ਬਲਜੀਤ ਸਿੰਘ ਬਰਾੜ ਮੁੱਖ ਸੰਪਾਦਕ ਪੰਜਾਬ ਟਾਇਮਜ਼ ਮੁੱਖ ਮਹਿਮਾਨ ਹਰਵਿੰਦਰ ਸਿੰਘ ਬਿੱਟਾ ਜਥੇਦਾਰ ਬਾਬਾ ਜਰਨੈਲ ਸਿੰਘ ਖਾਲਸਾ ਤੇ ਜਥੇਦਾਰ ਬਾਬਾ ਸੁਖਦੇਵ ਸਿੰਘ, ਸੁਨੀਲ ਸਿੰਘ ਕਪੂਰ, ਜਗਦੀਸ਼ ਛਾਬੜਾ ਤੇ ਡਾ: ਧੁੰਨਾ ਤੋਂ ਰਿਲੀਜ਼ ਕਰਵਾਇਆ ਗਿਆ।
ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾੜ ਨੇ ਆਪਣੇ ਭਾਸ਼ਨ ਵਿਚ ਪੱਤਰਕਾਰੀ ਦੀਆਂ ਬਰੀਕੀਆਂ ਬਾਰੇ ਬੋਲਦੇ ਹੋਏ ਦਸਿਆ ਕਿ ਪੱਤਰਕਾਰਾਂ ਨੂੰ ਉਸਾਰੂ ਖਬਰਾਂ ਅਤੇ ਚੰਗਾ ਸਮਾਜ ਸਿਰਜਨ ਦੀਆਂ ਖਬਰਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਸਮਾਜ ਦਾ ਸ਼ੀਸ਼ਾ ਹੁੰਦਾ ਹੈ, ਇਸ ਲਈ ਸਰਕਾਰਾਂ ਨੂੰ ਮੀਡੀਆ ਦਾ ਪੱਖ ਮਜ਼ਬੂਤ ਕਰਨ ਲਈ ਪੂਰਾ ਯੌਗਦਾਨ ਪਾਉਣਾ ਚਾਹੀਦਾ ਹੈ ਕਿਉਂਕਿ ਪੱਤਰਕਾਰ ਵੀ ਆਪਣੇ ਆਪ ਵਿਚ ਇੱਕ ਸਰਕਾਰ ਹੀ ਚਲਾਉਂਦੇ ਹਨ ਉਨ੍ਹਾਂ ਇਸ ਮੌਕੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾੜ ਜੀ ਨੇ ਸੁਨੀਲ ਸਿੰਘ ਕਪੂਰ ਚਮਚੜਿੱਕ ਦੀਆਂ ਸੇਵਾਵਾਂ ਤੋਂ ਖੁਸ਼ ਹੋ ਕੇ ਬਤੌਰ ਬਿਓਰੋ ਚੀਫ ਮਾਲਵਾ ਜ਼ੋਨ ਦਾ ਆਹੁਦਾ ਦੇ ਕੇ ਨਿਵਾਜਿਆ ਅਤੇ ਏਸੇ ਪ੍ਰਕਾਰ ਆਪਣੀਆਂ ਸੇਵਾਵਾਂ ਦੇਣ ਦੀ ਅਪੀਲ ਕੀਤੀ।