June 28, 2026 2:32 pm

ਜੇਤਲੀ, ਚੌਧਰੀ ਸੰਤੋਖ, ਇਆਲੀ, ਬਿੱਟੂ, ਫੂਲਕਾ ਤੇ ਮਾਨ ਨੇ ਕਾਗਜ਼ ਕੀਤੇ ਦਾਖ਼ਲ

Page-1 ਅੰਮ੍ਰਿਤਸਰ/ਜਲੰਧਰ/ਲੁਧਿਆਣਾ, 7 ਅਪ੍ਰੈਲ (ਵੱਖ-ਵੱਖ ਪੱਤਰਕਾਰਾਂ ਦੁਆਰਾ)-ਅੱਜ ਲੋਕ ਸਭਾ ਚੋਣਾਂ ਲਈ ਵੱਖ-ਵੱਖ ਹਲਕਿਆਂ ਤੋਂ ਚੋਟੀ ਦੇ ਆਗੂਆਂ ਸਮੇਤ ਕਈ ਉਮੀਦਵਾਰਾਂ ਨੇ ਆਪਣੇ ਕਾਗਜ਼ ਦਾਖਿਲ ਕਰਾਏ। ਇਨ੍ਹਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਚੋਟੀ ਦੇ ਆਗੂ ਸ੍ਰੀ ਅਰੁਣ ਜੇਤਲੀ, ਜਲੰਧਰ ਤੋਂ ਸੀਨੀਅਰ ਕਾਂਗਰਸ ਆਗੂ ਚੌਧਰੀ ਸੰਤੋਖ ਸਿੰਘ, ਲੁਧਿਆਣਾ ਤੋਂ ਕਾਂਗਰਸ ਆਗੂ ਸ. ਰਵਨੀਤ ਸਿੰਘ ਬਿੱਟੂ, ਅਕਾਲੀ-ਭਾਜਪਾ ਆਗੂ ਸ. ਮਨਪ੍ਰੀਤ ਸਿੰਘ ਇਆਲੀ, ਆਮ ਆਦਮੀ ਪਾਰਟੀ ਵੱਲੋਂ ਸ. ਹਰਵਿੰਦਰ ਸਿੰਘ ਫੂਲਕਾ ਅਤੇ ਸ. ਸਿਮਰਜੀਤ ਸਿੰਘ ਬੈਂਸ ਆਦਿ ਸ਼ਾਮਿਲ ਹਨ।ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਜਪਾ ਆਗੂ ਸ੍ਰੀ ਅਰੁਣ ਜੇਤਲੀ ਵੱਲੋਂ ਕਾਗਜ਼ ਦਾਖਿਲ ਕਰਵਾਏ ਜਾਣ ਨਾਲ ਮੁਕਾਬਲਾ

ਦਿਲਚਸਪ ਹੋ ਗਿਆ ਹੈ ਜਿਥੇ ਚੋਟੀ ਦੇ ਕਾਂਗਰਸ ਆਗੂ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਹੇ ਹਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਸੀਟ ਤੋਂ ਪਿਛਲੀਆਂ ਤਿੰਨ ਚੋਣਾਂ ਵਿੱਚ ਕਾਂਗਰਸ ਲਗਾਤਾਰ ਤਿੰਨ ਵਾਰ ਹਾਰ ਚੁੱਕੀ ਹੈ। ਮਜੂਦਾ ਸਮੇਂ ਵਿੱਚ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਇਸ ਸੀਟ ਤੋਂ ਲੋਕ ਸਭਾ ਮੈਂਬਰ ਹਨ ਪਰ ਪਾਰਟੀ ਨੇ ਇਸ ਵਾਰ ਉਨ੍ਹਾਂ ਦੀ ਟਿਕਟ ਕੱਟ ਕੇ ਸ੍ਰੀ ਜੇਤਲੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅੱਜ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੇ ਭਾਰੀ ਗਿਣਤੀ ਵਿੱਚ ਸਮਰਥਕਾਂ ਸਮੇਤ ਕਾਗਜ਼ ਦਾਖਿਲ ਕੀਤੇ।
ਲੁਧਿਆਣਾ (ਜਸਮੀਤ ਕੌਰ)- ਲੋਕ ਸਭਾ ਹਲਕਾ ਲੁਧਿਆਣਾ-7 ਲਈ ਹੋਣ ਵਾਲੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਕੰਮ ਚਰਮ ਸੀਮਾ ’ਤੇ ਪਹੁੰਚ ਗਿਆ ਹੈ। ਨਾਮਜ਼ਦਗੀਆਂ ਸ਼ੁਰੂ ਹੋਣ ਦੇ ਛੇਵੇਂ ਦਿਨ ਅ¤ਜ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਸ੍ਰ. ਮਨਪ੍ਰੀਤ ਸਿੰਘ ਇਯਾਲੀ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵ¤ਲੋਂ ਸ੍ਰ. ਰਵਨੀਤ ਸਿੰਘ ਬਿ¤ਟੂ, ਆਮ ਆਦਮੀ ਪਾਰਟੀ ਵ¤ਲੋਂ ਸ੍ਰ. ਐ¤ਚ. ਐ¤ਸ. ਫੂਲਕਾ, ਆਜ਼ਾਦ ਉਮੀਦਵਾਰ ਨਵਪ੍ਰੀਤ ਸਿੰਘ ਬੇਦੀ ਅਤੇ ਸ੍ਰ. ਸਿਮਰਜੀਤ ਸਿੰਘ ਬੈਂਸ ਵ¤ਲੋਂ ਨਾਮਜ਼ਦਗੀ ਪ¤ਤਰ ਭਰੇ ਗਏ। ਜਦਕਿ ਇਨ੍ਹਾਂ ਉਮੀਦਵਾਰਾਂ ਦੇ ਕਵਰਿੰਗ ਉਮੀਦਵਾਰਾਂ ਵ¤ਲੋਂ ਵੀ ਪਰਚੇ ਭਰੇ ਗਏ। ਲੋਕ ਸਭਾ ਹਲਕਾ ਲੁਧਿਆਣਾ-7 ਲਈ ਹੁਣ ਤ¤ਕ 12 ਉਮੀਦਵਾਰਾਂ ਨੇ ਅਤੇ 5 ਕਵਰਿੰਗ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪ¤ਤਰ ਭਰ ਦਿ¤ਤੇ ਹਨ।
ਇਸ ਸੰਬੰਧੀ ਫਾਰਮ ਨੰਬਰ-3ਏ (ਨਾਮਜ਼ਦਗੀਆਂ ਸੰਬੰਧੀ ਹੁਣ ਤ¤ਕ ਦੀ ਜਾਣਕਾਰੀ) ਜਾਰੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਨੇ ਕਿਹਾ ਕਿ ਅ¤ਜ ਸ. ਸਿਮਰਜੀਤ ਸਿੰਘ ਬੈਂਸ ਵ¤ਲੋਂ ਆਜ਼ਾਦ ਉਮੀਦਵਾਰ ਵਜੋਂ, ਜਦਕਿ ਸ. ਬਲਵਿੰਦਰ ਸਿੰਘ ਬੈਂਸ ਵ¤ਲੋਂ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਗਏ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸ੍ਰ. ਮਨਪ੍ਰੀਤ ਸਿੰਘ ਇਯਾਲੀ ਵ¤ਲੋਂ ਅਤੇ ਸ੍ਰ. ਹਰਬੀਰ ਸਿੰਘ ਇਯਾਲੀ ਵ¤ਲੋਂ ਕਵਰਿੰਗ ਉਮੀਦਵਾਰ ਵਜੋਂ ਕਾਗਜ਼ ਦਾਖਲ ਕੀਤੇ ਗਏ। ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਵ¤ਲੋਂ ਸ੍ਰ. ਰਵਨੀਤ ਸਿੰਘ ਬਿ¤ਟੂ ਨੇ ਕਾਗਜ਼ ਦਾਖ਼ਲ ਕੀਤੇ ਗਏ, ਜਦਕਿ ਸ. ਗੁਰਕੀਰਤ ਸਿੰਘ ਨੇ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਭਰੀ। ਆਮ ਆਦਮੀ ਪਾਰਟੀ ਵ¤ਲੋਂ ਸ. ਹਰਵਿੰਦਰ ਸਿੰਘ ਫੂਲਕਾ ਨੇ ਨਾਮਜ਼ਦਗੀ ਪ¤ਤਰ ਭਰੇ। ਇਸ ਤੋਂ ਇਲਾਵਾ ਨਵਪ੍ਰੀਤ ਸਿੰਘ ਬੇਦੀ ਨੇ ਆਜ਼ਾਦ ਉਮੀਦਵਾਰ ਵਜੋਂ ਪਰਚਾ ਦਾਖ਼ਲ ਕੀਤਾ।
ਚੌਧਰੀ ਸੰਤੋਖ ਸਿੰਘ ਵੱਲੋਂ ਕਾਗਜ਼ ਦਾਖਿਲ
ਜਲੰਧਰ (ਜਸਪਾਲ ਸਿੰਘ)-ਲੋਕ ਸਭਾ ਹਲਕਾ ਜਲੰਧਰ ਤੋਂ ਅੱਜ ਕਾਂਗਰਸ ਆਗੂ ਚੌਧਰੀ ਸੰਤੋਖ ਸਿੰਘ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕੀਤੇ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ, ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ. ਜਗਬੀਰ ਸਿੰਘ ਬਰਾੜ, ਚੌਧਰੀ ਜਗਜੀਤ ਸਿੰਘ ਸਾਬਕਾ ਮੰਤਰੀ, ਸ੍ਰੀ ਅਵਤਾਰ ਹੈਨਰੀ ਸਾਬਕਾ ਮੰਤਰੀ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ. ਵਿਕਰਮ ਸਿੰਘ ਚੌਧਰੀ, ਸ. ਅਮਰਜੀਤ ਸਿੰਘ ਸਮਰਾ ਵਿਧਾਇਕ, ਸ੍ਰੀ ਰਜਿੰਦਰ ਬੇਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਸ਼ਹਿਰੀ, ਸ. ਰਾਜਨਬੀਰ ਸਿੰਘ ਜਨਰਲ ਸਕੱਤਰ ਪ੍ਰਦੇਸ਼ ਕਾਂਗਰਸ ਅਤੇ ਬੀਬੀ ਕਮਲਜੀਤ ਕੌਰ ਮੁਲਤਾਨੀ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਜਲੰਧਰ ਸਮੇਤ ਕਈ ਆਗੂ ਅਤੇ ਵੱਡੀ ਗਿਣਤੀ ’ਚ ਕਾਂਗਰਸ ਵਰਕਰ ਮੌਜੂਦ ਸਨ। ਇਸ ਹਲਕੇ ਚੋਂ ਅਕਾਲੀ-ਭਾਜਪਾ ਉਮੀਦਵਾਰ ਸ੍ਰੀ ਪਵਨ ਟੀਨੂੰ ਪਹਿਲਾਂ ਹੀ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾ ਚੁਕੇ ਹਨ।  ਦੋਨਾਂ ਸੀਨੀਅਰ ਆਗੂਆਂ ਦੇ ਮੈਦਾਨ ’ਚ ਨਿਤਰਣ ਨਾਲ ਇਸ ਹਲਕੇ ਵਿੱਚ ਚੋਣ ਮੁਕਾਬਲਾ ਕਾਫੀ ਖਿੱਚ ਭਰਪੂਰ ਹੋ ਗਿਆ ਹੈ। 
ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਨੇ ਸੂਬਾਈ ਮੁ¤ਦਿਆਂ ਨੂੰ ਛ¤ਡ ਕੇ ਆਪਣੇ ਗੁਜਰਾਤ ’ਚ ਸਮਾਨ ਅਹੁਦੇਦਾਰ ਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਂ ’ਤੇ ਵੋਟਾਂ ਮੰਗਣ ਵਾਲੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਖਿ¤ਲੀ ਉਡਾਈ ਹੈ। ਉਨ੍ਹਾਂ ਨੇ ਕਿਹਾ ਕਿ ਉਦਯੋਗੀਕਰਨ ਤੇ ਨੌਜਵਾਨ ਨੂੰ ਰੁਜ਼ਗਾਰ ਦੇਣ ਦੇ ਮੁ¤ਦੇ ਸੂਬਾ ਸਰਕਾਰ ਨਾਲ ਜੁੜੇ ਮੁ¤ਦੇ ਹਨ। ਇਨ੍ਹਾਂ ਮੁ¤ਦਿਆਂ ’ਤੇ ਜ਼ੋਰ ਦੇਣ ਤੋਂ ਸੂਬਾ ਸਰਕਾਰ ਨੂੰ ਕੋਈ ਨਹੀਂ ਰੋਕਦਾ। ਇਸੇ ਤਰ੍ਹਾਂ, ਸੂਬੇ ਦੇ ਧਾਰਮਿਕ ਕੇਂਦਰਾਂ ਨੂੰ ਵਿਸ਼ਵ ਪ¤ਧਰੀ ਸੈਰਸਪਾਟੇ ਦੀ ਜਗ੍ਹਾ ਬਣਾਉਣਾ ਵੀ ਸੂਬਾ ਸਰਕਾਰ ਦੇ ਹ¤ਥ ਹੈ। ਕਿਹੜਾ ਬਾਦਲ ਨੂੰ ਇਨ੍ਹਾਂ ’ਤੇ ਧਿਆਨ ਦੇਣੋਂ ਰੋਕਦਾ ਹੈ? ਜਿਸ ਤੋਂ ਸਾਫ ਪਤਾ ਚ¤ਲਦਾ ਹੈ ਕਿ ਲਗਾਤਾਰ ਦੋ ਵਾਰ ਸ¤ਤਾ ‘ਚ ਰਹਿਣ ਦੇ ਬਾਵਜੂਦ ਇਨ੍ਹਾਂ ਮੁ¤ਦਿਆਂ ‘ਤੇ ਬਾਦਲ ਦਾ ਵਿਕਾਸ ਦਾ ਦਾਅਵਾ ਸਿਰਫ ਝੂਠਾ ਹੈ।
ਇਸ ਮੌਕੇ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਆਏ ਦਿਨ ਬਾਦਲ ਤੇ ਉਨ੍ਹਾਂ ਦਾ ਡਿਪਟੀ ਮੁ¤ਖ ਮੰਤਰੀ ਬੇਟਾ ਸੁਖਬੀਰ ਬਾਦਲ ਸੂਬੇ ਨੂੰ ਵਿਕਾਸ ਦੀ ਉਚਾਈਆਂ ‘ਤੇ ਲਿਜਾਣ ਸਬੰਧੀ ਢਿੰਢੋਰਾ ਪਿ¤ਟਦੇ ਰਹਿੰਦੇ ਹਨ, ਪਰ ਕਦੇ ਵੀ ਇਨ੍ਹਾਂ ਨੇ ਕਿਸੇ ਪੰਜਾਬ ਮਾਡਲ ਦੀ ਗ¤ਲ ਨਹੀਂ ਕੀਤੀ। ਜਦਕਿ ਇਨ੍ਹਾਂ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਆਪਣੇ ਸੂਬੇ ਦੇ ਮਾਡਲ ਦਾ ਢਿੰਂਢੋਰਾ ਪਿ¤ਟਦੇ ਫਿਰਦੇ ਹਨ, ਜਿਸ ‘ਚ ਮਨੁ¤ਖੀ ਵਿਕਾਸ ਦੇ ਮਾਮਲੇ ‘ਚ ਕਈ ਦਰਾਰਾਂ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਦੀ ਸੋਚ ਆਦਰਸ਼ ਸਕੂਲਾਂ ਤ¤ਕ ਸੀਮਿਤ ਰਹਿ ਗਈ ਹੈ, ਜਿਹੜਾ ਪ੍ਰੋਜੈਕਟ ਮੂੰਹ ਭਾਰ ਡਿ¤ਗ ਚੁ¤ਕਾ ਹੈ ਅਤੇ ਉਨ੍ਹਾਂ ਦੇ ਬੇਟੇ ਮੁ¤ਢਲੇ ਵਿਕਾਸ ਦੀਆਂ ਗ¤ਲਾਂ ਤਾਂ ਕਰ ਰਹੇ ਹਨ, ਪਰ ਲਗਾਤਾਰ ਦੂਜੀ ਵਾਰ ਬਾਦਲ ਸਰਕਾਰ ਬਣਨ ਦੇ ਬਾਵਜੂਦ ਸੜਕਾਂ ਦੀ ਹਾਲਤ ਤਰਸਯੋਗ ਹੈ।

Send this to a friend