ਕੇਂਦਰੀ ਕੈਬਨਿਟ ਦੀ ਬੈਠਕ ’ਚ ਜੀ.ਐਸ.ਟੀ. ਅਪੀਲੀ ਟ੍ਰਿਬਿਊਨਲ ਦੇ ਗਠਨ ਦਾ ਫ਼ੈਸਲਾ

ਨਵੀਂ ਦਿਲੀ, 23 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਸਰਕਾਰ ਨੇ ਵਸਤੂ ਅਤੇ ਸੇਵਾ ਕਰ (ਜੀ. ਐਸ. ਟੀ.) ਦੇ ਤਹਿਤ ਸੂਬਿਆਂ ਵਿਚਾਲੇ ਹੋਣ ਵਾਲੇ ਵਿਵਾਦ ਨਾਲ ਨਜਿਠਣ ਲਈ ਵਸਤੂ ਅਤੇ ਸੇਵਾ ਕਰ ਅਪੀਲੀ ਟ੍ਰਿਬਿਊਨਲ ਦੇ ਕੌਮੀ ਬੈਂਚ ਦੇ ਗਠਨ ਨੂੰ ਮਨਜ਼ੂਰੀ ਦੇ ਦਿਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਅਜ ਹੋਈ ਕੇਂਦਰੀ ਕੈਬਨਿਟ ਦੀ ਬੈਠਕ ‘ਚ ਇਸ ਫ਼ੈਸਲੇ ਨੂੰ ਮਨਜ਼ੂਰੀ ਦਿਤੀ ਗਈ। ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਕੈਬਨਿਟ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੌਮੀ ਬੈਂਚ ‘ਚ ਪ੍ਰਧਾਨ ਦੇ ਨਾਲ ਹੀ ਇਕ ਤਕਨੀਕੀ ਮੈਂਬਰ (ਕੇਂਦਰ) ਅਤੇ ਇਕ ਤਕਨੀਕੀ ਮੈਂਬਰ (ਸੂਬਾ) ਹੋਵੇਗਾ।

Send this to a friend