June 27, 2026 5:03 am

ਢੀਂਡਸਾ ਦੀ ਮਾਲੇਰਕੋਟਲਾ ਸਰਹੰਦੀ ਗੇਟ ਲਾਗੇ ਚੋਣ ਰੈਲੀ ਬਣੀ ਜੰਗ ਦਾ ਅਖਾੜਾ, ਚੱਲੀਆਂ ਕੁਰਸੀਆਂ

image ਸੰਦੌੜ, 6 ਅਪ੍ਰੈਲ (ਭੱਟ)-ਅੱਜ ਇੱਥੇ ਸਰਹੰਦੀ ਗੇਟ ਲਾਗੇ ਸਥਾਨਕ ਅਕਾਲੀ ਲੀਡਰਸ਼ਿਪ ਵੱਲੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਸ.ਸੁਖਦੇਵ ਸਿੰਘ ਢੀਂਡਸਾ ਦੇ ਹੱਕ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਚੋਣ ਰੈਲੀ ਵਿੱਚ ਉਸ ਸਮੇਂ ਜੰਗ ਦਾ ਅਖਾੜਾ ਬਣ ਗਈ, ਜਦੋਂ ਰੈਲੀ ’ਚ ਸ਼ਾਮਲ ਨੌਜਵਾਨਾਂ ਦੇ ਦੋ ਗਰੁੱਪ ਅਚਾਨਕ ਆਪਸ ਵਿਚ ਭਿੜਣ ਤੋਂ ਬਾਅਦ ਦੋਵੇਂ ਧੜਿਆਂ ਨੇ ਇਕ ਦੂਜੇ ’ਤੇ ਜੰਮ ਕੇ ਕੁਰਸੀਆਂ ਚਲਾਈਆਂ ਗਈਆਂ।ਵਰਨਣਯੋਗ ਹੈ ਕਿ ਇਸ ਰੈਲੀ ਵਿੱਚ ਸ.ਪ੍ਰਮਿੰਦਰ ਸਿੰਘ ਢੀਂਡਸਾ ਖਜਾਨਾ ਮੰਤਰੀ, ਪੰਜਾਬ ਦੇ ਪੁੱਜਣ ਤੋਂ ਪਹਿਲਾਂ ਜਦੋਂ ਇੱਥੋਂ ਦੀ ਸਥਾਨਕ ਅਕਾਲੀ ਲੀਡਰਸ਼ਿਪ ਸਟੇਜ਼ ਤੋਂ ਸੰਬੋਧਨ ਕਰ ਰਹੇ ਸੀ ਤਾਂ ਦੋ ਗਰੁੱਪਾਂ ਦੀ ਆਪੋ-ਆਪਣੇ ਆਗੂਆਂ ਦੇ ਹੱਕ ਵਿਚ ਹੋ ਰਹੀ ਨਾਅਰੇਬਾਜ਼ੀ ਨੂੰ ਸਟੇਜ਼

ਉੱਪਰ ਬੈਠੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਜਨਾਬ ਇਜ਼ਹਾਰ ਆਲਮ ਸਮੇਤ ਸਾਰੇ ਆਗੂਆਂ ਨੇ ਵਾਰ-ਵਾਰ ਬੰਦ ਕਰਨ ਅਤੇ ਅਰਾਮ ਨਾਲ ਬੈਠਣ ਦੀਆਂ ਅਪੀਲਾਂ ਕਰਨ ਦੇ ਬਾਵਜੂਦ, ਦੋਵੇਂ ਧੜੇ ਆਪੋ-ਆਪਣੇ ਆਗੂਆਂ ਦੀ ਵੱਡੇ ਲੀਡਰਾਂ ਸਾਹਮਣੇ ਹਾਜ਼ਰੀ ਪੱਕੀ ਕਰਨ ਲਈ ਨਾਅਰੇ ਮਾਰਦੇ ਰਹੇ।ਆਖਰ ਇਹ ਨਾਅਰੇਬਾਜ਼ੀ ਲੜਾਈ-ਝਗੜੇ ਤੱਕ ਪਹੁੰਚ ਗਈ, ਚੇਅਰਮੈਨ ਆਲਮ ਦੇ ਦੁਆਰਾ ਸੰਬੋਧਨ ਸਮੇਂ ਚਲਦਾ ਚੋਣ ਜਲਸਾ ਕੁਝ ਪਲਾਂ ’ਚ ਹੀ ਜੰਗ ਦਾ ਮੈਦਾਨ ਬਣ ਗਿਆ।ਦੋਵਾਂ ਗਰੁੱਪਾਂ ਦੀ ਆਪਸੀ ਖਹਿ-ਬਾਜੀ ਅਤੇ ਪੰਡਾਲ ’ਚ ਮੱਚੀ ਅਫਰਾ-ਤਫਰੀ ਕਾਰਨ ਲੋਕ ਬਚਾਓ ਲਈ ਇਧੱਰ-ਓਧਰ ਭੱਜਣ ਲੱਗੇ ਅਤੇ ਲੋਕ ਅਪਣੇ ਬਚਾਓ ਲਈ ਨਜਦੀਕੀ ਮਹੱਲਿਆਂ ਵਿੱਚ ਭੱਜੇ ਜਾਂਦੇ ਵੇਖੇ ਗਏ, ਸਟੇਜ ਤੋਂ ਸਪੀਕਰ ਰਾਹੀਂ ਤਰ੍ਹਾਂ-ਤਰ੍ਹਾਂ ਦੀ ਅਪੀਲਾਂ ਫੜ੍ਹ ਲਓ, ਛਡ ਦਿਓ ਵੀ ਚਰਚਾ ਦਾ ਵਿਸ਼ਾ ਰਹੀਆਂ। ਇਸ ਜੰਗੀ ਅਖਾੜੇ ਨੂੰ ਪੁਲਿਸ ਵੱਲੋਂ ਜਦੋਂ ਨੌਜਵਾਨਾਂ ਨੂੰ ਰੋਕਣ ਲਈ ਕੋਸ਼ਿਸ ਕੀਤੀ ਗਈ ਤਾਂ ਪੁਲਿਸ ਵੱਲੋਂ ਭੱਜੇ-ਜਾਂਦੇ ਕੁੱਝ ਨੌਜਵਾਨਾਂ ’ਚੋਂ ਪੁਲਿਸ ਨੇ ਜਦੋਂ ਇਕ ਨੌਜਵਾਨ ਨੂੰ ਕਾਬੂ ਕਰਕੇ ਆਪਣੀ ਗੱਡੀ ’ਚ ਬਿਠਾਉਣ ਉਪਰੰਤ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਨੌਜਵਾਨਾਂ ਦੇ ਹਜ਼ੂਮ ਨੇ ਪੁਲਿਸ ਦੀ ਗੱਡੀ ਨੂੰ ਘੇਰ ਕੇ ਆਪਣੇ ਸਾਥੀ ਨੂੰ ਜਬਰਦਸ਼ਤੀ ਛੁਡਵਾ ਕੇ ਮੌਕੇ ਤੋਂ ਭਜਾ ਦਿੱਤਾ।ਇਸ ਚੋਣ ਰੈਲੀ ਦੀ ਮੁੱਖ ਸਟੇਜ਼ ਉਪੱਰ ਮੋਜੂਦ ਚੇਅਰਮੈਨ ਇਜ਼ਹਾਰ ਆਲਮ, ਚੌਧਰੀ ਗੱਫਾਰ, ਹਾਜੀ ਨੁਸਰਤ ਅਲੀ ਖਾਂ ਬੱਗਾ (ਦੋਵੇਂ ਸਾਬਕਾ ਮੰਤਰੀ), ਜਥੇਦਾਰ ਜੈਪਾਲ ਸਿੰਘ ਮੰਡੀਆਂ ਅਤੇ ਹਰਦੀਪ ਸਿੰਘ ਖਟੜਾ ਸਮੇਤ ਹਲਕੇ ਦੀ ਸਮੁੱਚੀ ਅਕਾਲੀ ਲੀਡਰਸ਼ਿੱਪ ਸਟੇਜ ਤੇ ਮੋਜੂਦ ਇਸ ਜੰਗ ਨੂੰ ਨਜਦੀਕ ਤੋਂ ਵੇਖ ਰਹੀ ਸੀ।ਵਰਣਨਯੋਗ ਹੈ ਕਿ ਰੈਲੀ ਲਈ ਢੀਂਡਸਾ ਪਰਿਵਾਰ ਦੇ ਨਜਦੀਕੀ ਰਿਸ਼ਤੇਦਾਰਾਂ ਨੂੰ ਇਸ ਰੈਲੀ ਲਈ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸੀ।

Send this to a friend