June 27, 2026 5:03 am

ਸ਼ਾਹ ਦੇ ਬਿਆਨ ਦੀ ਸੀ.ਡੀ. ਚੋਣ ਵਿਭਾਗ ਨੂੰ ਭੇਜੀ

image ਲਖਨਊ, 6 ਅਪ੍ਰੈਲ (ਪੀ.ਟੀ.)- ਭਾਰਤੀ ਜਨਤਾ ਪਾਰਟੀ ਦੇ ਸਕੱਤਰ ਅਮਿਤ ਸ਼ਾਹ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਉਤੱਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਹ ਦੇ ਬਿਆਨ ਦੀ ਸੀ. ਡੀ. ਚੋਣ ਵਿਭਾਗ ਨੂੰ ਭੇਜ ਦਿੱਤੀ ਹੈ। ਦੋਸ਼ ਹੈ ਕਿ ਅਮਿਤ ਸ਼ਾਹ ਨੇ ਸ਼ਾਮਲੀ ‘ਚ ਜਾਟ ਤੇ ਗੁੱਜਰਾਂ ਨੂੰ ਸਨਿਚਰਵਾਰ ਨੂੰ ਕਿਹਾ ਕਿ ਇਸ ਚੋਣ ‘ਚ ਪੱਛਮੀ ਉਤੱਰ ਪ੍ਰਦੇਸ਼ ‘ਚ ਮੁਜ਼ੱਫਰਨਗਰ ਹਿੰਸਾ ਦੌਰਾਨ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਦਾ ਮੌਕਾ ਹੈ। ਜਿਨ੍ਹਾਂ ਲੋਕਾਂ ਨਾਇਨਸਾਫੀ ਕੀਤੀ ਹੈ ਉਨ੍ਹਾਂ ਨੂੰ ਚੋਣਾਂ ‘ਚ ਸਬਕ ਸਿਖਾਉਣ ਦਾ ਮੌਕਾ ਹੈ। ਸ਼ਾਹ ਦੇ ਇਸ ਕਥਿਤ ਬਿਆਨ ‘ਤੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵੱਲੋਂ ਤਿੱਖੀ ਅਲੋਚਨਾ ਤੋਂ ਬਾਅਦ ਚੋਣ ਵਿਭਾਗ ਨੂੰ ਸ਼ਾਹ ਦੇ ਉਤੱਰ ਪ੍ਰਦੇਸ਼ ‘ਚ ਦਾਖਲੇ ‘ਤੇ ਰੋਕ ਦੇ ਨਾਲ ਉਸ ਦੇ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।

Send this to a friend