Skip to content
Independent perspectives. Global stories.
BREAKING

ਨਾਜਾਇਜ਼ ਢੰਗ ਨਾਲ ਵਿਦੇਸ਼ ਭੇਜਣ ਵਾਲਿਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ : ਮੁੱਖ ਮੰਤਰੀ ਹਰਿਆਣਾ

Share this story

ਚੰਡੀਗੜ੍ਹ, 21 ਜਨਵਰੀ (ਹ.ਸ. ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਜਲਦੀ ਹੀ ਸੂਬੇ ਵਿਚ ਇਕ ਵਿਸ਼ੇਸ਼ ਸੈਲ ਸਥਾਪਿਤ ਕਰੇਗੀ ਜੋ ਨਾਜਾਇਜ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਵਾਲਿਆਂ ‘ਤੇ ਸਖਤ ਕਾਰਵਾਈ ਕਰੇਗੀ। ਇਸ ਤੋਂ ਇਲਾਵਾ, ਲੋਕਾਂ ਨੂੰ ਨਾਜਾਇਜ ਤੌਰ ‘ਤੇ ਵਿਦੇਸ਼ ਭੇਜਣ ਵਾਲੇ 21 ਲੋਕਾਂ ਦੇ ਖਿਲਾਫ਼ ਸੂਬੇ ਵਿਚ ਐਫ਼.ਆਈ.ਆਰ. ਦਰਜ ਕੀਤੀ ਗਈ ਹੈ ਅਤੇ ਜਲਦੀ ਹੀ ਉਨਾਂ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਮੁਖ ਮੰਤਰੀ ਮਨੋਹਰ ਲਾਲ ਨੇ ਪਿਛਲੇ ਦਿਨ ਵਾਰਾਨਸੀ ਵਿਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਦੌਰਾਨ ਇਹ ਜਾਣਕਾਰੀ ਉਸ ਸਮੇਂ ਦਿਤੀ ਜਦੋਂ ਵਿਦੇਸ਼ ਮੰਤਰੀ ਨੇ ਹਰਿਆਣਾ ਵਿਚ ਸਰਗਰਮ ਅਜਿਹੇ ਏਜੇਂਟਾਂ ਦਾ ਜਿਕਰ ਕੀਤਾ ਜੋ ਬਿਨਾਂ ਵੀਜਾ ਦੇ ਹੀ ਨਾਜਾਇਜ ਤਰੀਕੇ ਨਾਲ ਲੋਕਾਂ ਨੂੰ ਵਿਦੇਸ਼ਾਂ ਵਿਚ ਭੇਜ ਦਿੰਦੇ ਹਨ।

WRITTEN BY