ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਭਾਈਰੂਪਾ ਦਾ ਸਾਲਾਨਾ ਸਮਾਗਮ

ਫੂਲ ਟਾਊਨ, 21 ਜਨਵਰੀ (ਮੱਖਣ ਸਿੰਘ ਬੁੱਟਰ)- ਨੇੜਲੇ ਪਿੰਡ ਭਾਈਰੂਪਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਲਾਨਾ ਸਮਾਗਮ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਵਿਹੜੇ ਅੰਦਰ ਹੋਏ ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਮੁੱਖ ਮਹਿਮਾਨ ਦੇ ਤੌਰ ਤੇ ਸਿਰਕਤ ਕੀਤੀ।ਪ੍ਰੋਗਰਾਮ ਦੀ ਸੁਰੂਆਤ ਬੱਚਿਆਂ ਵੱਲੋਂ ਧਾਰਮਿਕ ਬੰਦਗੀ ਨਾਲ ਕੀਤੀ ਗਈ।ਇਸ ਉਪਰੰਤ ਕੋਰੀਓਗ੍ਰਾਫੀ, ਭੰਗੜਾ, ਗਿੱਧਾ ਅਤੇ ਸਕਿੱਟਾਂ ਪੇਸ ਕਰਕੇ ਆਪਣੇ ਹੁਨਰ ਦਾ ਪ੍ਰਦਸ਼ਨ ਕੀਤਾ।ਗੋਰਾ ਸਿੰਘ ਜਵੰਦਾ ਨੇ ਸਕੂਲ਼ ਦੇ ਅਧਿਆਪਕਾਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਦਮ ਸਦਕਾਂ ਬੱਚਿਆਂ ਦੇ ਹੁਨਰ ਦੀ ਪਹਿਚਾਨ ਹੁੰਦੀ ਹੈ।ਉਥੇ ਹੀ ਵਿਦਿਆਰਥੀ ਇੰਨਾਂ ਸਟੇਜਾਂ ਤੇ ਆਪਣੀ ਕਲਾ ਦਾ ਜੌਹਰ ਵਿਖਾ ਕੇ ਵੱਡੇ ਮੰਚ ਤੇ ਆਪਣਾ ਨਾਮਣਾ ਖੱਟ ਸਕਦੇ ਹਨ।ਜਿਸ ਨਾਲ ਸਕੂਲ ਅਤੇ ਪਿੰਡ ਦਾ ਨਾਮ ਰੌਸ਼ਨ ਹੁੰਦਾ ਹੈ।ਸਮਾਗਮ ਵਿੱਚ ਪੜਾਈ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਨਛੱਤਰ ਸਿੰਘ ਧੰਮੂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਐਸ. ਡੀ. ਓ ਪ੍ਰਵੀਨ ਕੁਮਾਰ, ਸਰਪੰਚ ਉਂਕਾਂਰ ਸਿੰਘ ਬਰਾੜ, ਬਹਾਦਰ ਸਿੰਘ ਸਿੱਧੂ, ਤੀਰਥ ਸਿੰਘ ਸਿੱਧੂ, ਮੰਦਰ ਬਾਬੇਕਾ, ਬੂਟਾ ਭਾਈਕਾ, ਬਲਰਾਜ ਸਿੰਘ ਬਰਾੜ, ਸਰਪੰਚ ਸਰਬਨ ਸਿੰਘ ਕੋਠੇ ਸੁਖਾਨੰਦ, ਚੇਅਰਮੈਨ ਗੁਰਚਰਨ ਸਿੰਘ ਧਾਲੀਵਾਲ, ਗੁਰਮੇਲ ਸਿੰਘ ਮੈਂਗੀ, ਚੰਨਾ ਟੇਲਰਜ, ਨੈਬ ਸਿੰਘ ਭੱਲਣ, ਛਿੰਦਾ ਬਾਬੇਕਾ, ਕੁੱਕੂ ਬਾਬੇਕਾ, ਜੀਤੀ ਮੈਂਗੀ, ਬਲਵੀਰ ਸਿੰਘ ਭਾਈਕਾ, ਜੰਟਾ ਭਾਈਕਾ, ਬਲਜਿੰਦਰ ਸਿੰਘ ਪੰਚ, ਧਰਮਾ ਸਿੰਘ ਖਾਲਸਾ, ਸੁਖਦੇਵ ਸਿੰਘ ਸੰਧੂ, ਮਨਦੀਪ ਸਿੰਘ, ਮਾ. ਹਰਪ੍ਰੀਤ ਸਿੰਘ, ਹਰਬੰਸ ਸਿੰਘ ਗਾਹਲਾ, ਗੁਰਤੇਜ ਮੰਡੇਰ, ਕੁੱਕੀ ਮੰਡੇਰ ਅਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।

Send this to a friend