‘ਆਪ’ ਵੱਲੋਂ ਪੰਜਾਬ-ਹਰਿਆਣਾ ਅਤੇ ਦਿੱਲੀ ’ਚ ਇਕੱਲੇ ਚੋਣ ਲੜਣ ਦਾ ਐਲਾਨ

ਤਿੰਨਾਂ ਰਾਜਾਂ ’ਚ ਕਾਂਗਰਸ ਨਾਲ ਗੱਠਜੋੜ ਤੋਂ ਪਿੱਛੇ ਹਟੀ ਪਾਰਟੀ

ਨਵੀਂ ਦਿਲੀ, 18 ਜਨਵਰੀ- ਆਉਂਦੀਆਂ ਲੋਕ ਸਭਾ ਚੋਣਾਂ 2019 ’ਚ ਆਮ ਆਦਮੀ ਪਾਰਟੀ (ਆਪ) ਪੰਜਾਬ, ਦਿਲੀ ਅਤੇ ਹਰਿਆਣਾ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਇਕਲੇ ਹੀ ਚੋਣ ਲੜੇਗੀ ਅਤੇ ਕਾਂਗਰਸ ਨਾਲ ਕੋਈ ਗਠਜੋੜ ਨਹੀਂ ਹੋਵੇਗਾ। ‘ਆਪ’ ਦੀ ਦਿਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਸ਼ੁਕਰਵਾਰ ਨੂੰ ਆਧਿਕਾਰਕ ਤੌਰ ’ਤੇ ਇਸ ਦਾ ਐਲਾਨ ਕੀਤਾ। ਲੋਕ ਸਭਾ ਚੋਣਾਂ ’ਚ ਕਾਂਗਰਸ ਨਾਲ ਗਠਜੋੜ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਖਤਮ ਕਰਦਿਆਂ ‘ਆਪ’ ਨੇ ਦਿਲੀ, ਪੰਜਾਬ ਅਤੇ ਹਰਿਆਣਾ ’ਚ ਇਕਲੇ ਚੋਣ ਲੜਨ ਦਾ ਐਲਾਨ ਕੀਤਾ ਹੈ। ਆਪ ਦੀ ਦਿਲੀ ਇਕਾਈ ਦੇ ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਅਸੀਂ ਦਿਲੀ, ਪੰਜਾਬ ਅਤੇ ਹਰਿਆਣਾ ’ਚ ਇਕਲੇ ਹੀ ਚੋਣ ਲੜਾਂਗੇ। ਗੋਪਾਲ ਰਾਏ ਨੇ ਕਿਹਾ ਕਿ ਗਠਜੋੜ ਨੂੰ ਲੈ ਕੇ ਕਾਂਗਰਸ ਆਗੂਆਂ ਦੇ ਵਿਰੋਧੀ ਬਿਆਨ ਅਤੇ ਪਾਰਟੀ ਅਹੁਦੇਦਾਰਾਂ ਨਾਲ ਸਲਾਹ ਤੋਂ ਬਾਅਦ ਪਾਰਟੀ ਨੇ ਇਹ ਫੈਸਲਾ ਲਿਆ ਹੈ। ਗੋਪਾਲ ਰਾਏ ਨੇ ਕਿਹਾ ਕਿ ਕੇਂਦਰ ਤੋਂ ਭਾਜਪਾ ਸਰਕਾਰ ਨੂੰ ਪਾਸੇ ਕਰਨ ਲਈ ਅਸੀਂ ਪਹਿਲਾਂ ਸੂਬਾ ਪਧਰੀ ਪਾਰਟੀਆਂ ਦੇ ਕਹਿਣ ’ਤੇ ਦੇਸ਼ ਹਿਤ ’ਚ ਜਹਿਰ ਦਾ ਘੁਟ ਪੀ ਕੇ ਕਾਂਗਰਸ ਨਾਲ ਗਠਜੋੜ ਨੂੰ ਤਿਆਰ ਹੋ ਗਏ ਸੀ, ਪ੍ਰੰਤੂ ਕਾਂਗਰਸ ਦੇਸ਼ ਹਿਤ ਨਹੀਂ ਬਲਕਿ ਉਸਦਾ ਹੰਕਾਰ ਵਡਾ ਹੈ। ਇਸ ਲਈ ਉਸ ਦੇ ਆਗੂਆਂ ਵਲੋਂ ਲਗਾਤਾਰ ਪੰਜਾਬ ਅਤੇ ਦਿਲੀ ’ਚ ਆਮ ਆਦਮੀ ਪਾਰਟੀ ਖਿਲਾਫ ਹਮਲਾ ਬੋਲਿਆ ਜਾ ਰਿਹਾ ਹੈ। ਇਸ ਨੂੰ ਦੇਖਦੇ ਹੋਏ ਹੁਣ ਅਸੀਂ ਫੈਸਲਾ ਲਿਆ ਹੈ ਕਿ ਤਿੰਨਾਂ ਸੂਬਿਆਂ ’ਚ ਆਪਣੇ ਦਮ ’ਤੇ ਚੋਣ ਲੜਾਂਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ 20 ਤਰੀਕ ਤੋਂ ਇਕ ਵਡੀ ਰੈਲੀ ਦਾ ਆਯੋਜਨ ਕੀਤਾ ਜਾਵੇਗਾ। ਦਿਲੀ ਦੇ ਵੋਟਰਾਂ ਨੂੰ ਵੀ ਅਪੀਲ ਹੈ ਕਿ ਉਹ ਭਾਜਪਾ ਨੂੰ ਹਰਾਉਣ ਲਈ ਇਕਜੁਟ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟ ਦੇਣ ਅਤੇ ਆਪਣੇ ਵੋਟ ਦੀ ਵੰਡ ਨਾ ਹੋਣ ਦੇਣ।‘ਆਪ‘ ਨੇਤਾ ਸੌਰਭ ਭਾਰਦਵਾਜ ਨੇ ਕਿਹਾ ਕਿ ਕਾਂਗਰਸ ਨੂੰ ਕਿਸੇ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਅਸੀਂ ਗਠਜੋੜ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਦਿਲੀ, ਪੰਜਾਬ, ਗੋਆ ਵਿਚ ਸਾਰੀਆਂ ਸੀਟਾਂ ‘ਤੇ ਚੋਣਾਂ ਲੜਾਂਗੇ। ਉਨ੍ਹਾਂ ਇਹ ਵੀ ਕਿਹਾ ਕਿ 2019 ਜਾਂ ਇਸ ਤੋਂ ਅਗੇ ਵੀ ਕਾਂਗਰਸ ਨਾਲ ਕਿਤੇ ਵੀ ਗਠਜੋੜ ਕਰਨ ਦਾ ਸਵਾਲ ਹੀ ਨਹੀਂ ਹੈ।

Send this to a friend