Skip to content
Independent perspectives. Global stories.
BREAKING

ਪੰਜਾਬ ’ਚ ਦਿੱਲੀ ਮਾਡਲ ਲਾਗੂ ਕੀਤਾ ਜਾਵੇਗਾ : ਭਗਵੰਤ ਮਾਨ

Share this story

ਕੇਜਰੀਵਾਲ ਦੀ ਰੈਲੀ ਵਿਰੋਧੀ ਧਿਰਾਂ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗੀ

ਸੰਗਰੂਰ 18 ਜਨਵਰੀ (ਪਰਮਜੀਤ ਸਿੰਘ ਲਡਾ) ਅਰਵਿੰਦ ਕੇਜਰੀਵਾਲ ਵਲੋਂ ਦਿਲੀ ਵਿਚ ਕੀਤੇ ਜਾਣ ਵਾਲੇ ਲੋਕ ਪਖੀ ਕੰਮਾਂ ਦੀ ਸਲਾਘਾ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੰਗਰੂਰ ਭਗਵੰਤ ਮਾਨ ਨੇ ਕਿਹਾ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸਤਾ ਵਿਚ ਆਉਣ ਦਾ ਮੌਕਾ ਮਿਲਦਾ ਹੈ ਤਾਂ ਪੰਜਾਬ ਵਿਚ ਵੀ ਦਿਲੀ ਮਾਡਲ ਲਾਗੂ ਕੀਤਾ ਜਾਵੇਗਾ , ਦਿਲੀ ਦੇ ਲੋਕਾਂ ਵਿਚ ਜਿਸ ਤਰਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀਆਂ ਨੀਤੀਆਂ ਪ੍ਰਤੀ ਹਾਂ ਪਖੀ ਹੁੰਗਾਰਾ ਹੈ ਤੇ ਪੰਜਾਬ ਦੇ ਲੋਕ ਵੀ ਅਰਵਿੰਦਰ ਕੇਜਰੀਵਾਲ ਨੂੰ ਦਿਲੋਂ ਚਹੁੰਦੇ ਹਨ । ।ਆਮ ਆਦਮੀ ਪਾਰਟੀ ਦੇ ਲੋਕ ਅਧਾਰ ਬਾਰੇ ਬੋਲਦਿਆਂ ਮਾਨ ਕਿਹਾ ਕਿ ਲੋਕਾਂ ਵਿਚ ਅਜ ਵੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਪ੍ਰਤੀ ਪੂਰਾ ਅਧਾਰ ਹੈ ਤੇ ਪਾਰਟੀ ਵਲੋਂ ਕੀਤੀ ਜਾਣ ਵਾਲੀ ਬਠਿੰਡਾ ਰੈਲੀ ਵਿਰੋਧੀ ਧਿਰ ਦੇ ਸਭ ਭਰਮ ਭੁਲੇਖੇ ਦੂਰ ਕਰ ਦੇਵੇਗੀ ।ਸੁਖਪਾਲ ਸਿੰਘ ਖਹਿਰਾ ਦੀ ਐਮ ਐਲ ਏ ਦੀ ਮੈਂਬਰਸ਼ਿਪ ਬਾਰੇ ਬੋਲਦਿਆਂ ਮਾਨ ਨੇ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਮਸਲਾ ਵਿਚਾਰ ਅਧੀਨ ਹੈ ਤੇ ਜੇਕਰ ਕਮੇਟੀ ਵਿਚ ਫੈਸਲਾ ਹੁੰਦਾ ਹੈ ਤਾਂ ਖਹਿਰਾ ਦੀ ਮੈਂਬਰਸ਼ਿਪ ਰਦ ਕਰਨ ਲਈ ਅਰਜੀ ਦਿਤੀ ਜਾਵੇਗੀ ।ਉਨਾ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਅਪਣੇ ਜਦੀ ਹਲਕੇ ਭੁਲਥ ਨੂੰ ਛਡ ਸੰਗਰੂਰ ਅਤੇ ਬਠਿੰਡਾ ਵਿਚ ਫੇਰੀਆਂ ਪਾਉਣ ਦੀ ਕੋਈ ਤੁਕ ਨਹੀਂ ਹੈ ਤੇ ਜੇਕਰ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਲੋਕ ਸਭਾ ਦੀ ਚੋਣ ਲੜਨ ਆਉਂਦੇ ਹਨ ਤਾਂ ਉਨਾਂ ਵਲੋਂ ਸਵਾਗਤ ਹੈ ਪਰ ਅਪਣੀ ਪਾਰਟੀ ਛਡਕੇ ਨਵੀਂ ਪਾਰਟੀ ਬਣਾਉਣ ਵਾਲੇ ਵਿਅਕਤੀ ਦੀਆਂ ਗਲਾਂ ਵਿਚ ਯਕੀਨ ਨਹੀਂ ਕਰਨਗੇ ।

WRITTEN BY