ਮੋਰਿੰਡਾ, 18 ਜਨਵਰੀ (ਹਰਜਿੰਦਰ ਸਿੰਘ ਛਿੱਬਰ)- ਨਜ਼ਦੀਕੀ ਪਿੰਡ ਤਾਜਪੁਰਾ ਦੀ ਇੱਕ 27 ਸਾਲਾ ਔਰਤ ਵੱਲੋਂ ਅਪਣੇ ਘਰ ਦੇ ਛੱਤ ਵਾਲੇ ਪੱਖ਼ੇ ਨਾਲ ਲਟਕ ਕੇ ਅਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਏ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਸਦਰ ਦੇ ਐਸ.ਐਚ.ਓ ਸਬ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਪ੍ਰਾਪਤ ਹੋਈ ਸੀ ਕਿ ਪਿੰਡ ਤਾਜਪੁਰਾ ਦੀ ਵਸਨੀਕ ਮਨਦੀਪ ਕੌਰ ਪਤਨੀ ਅਮਨਿੰਦਰਜੀਤ ਸਿੰਘ ਨੇ ਅਪਣੇ ਘਰ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਜਾ ਕੇ ਲਾਸ਼ ਨੂੰ ਥੱਲ੍ਹੇ ਉਤਾਰਿਆ ਅਤੇ ਜਾਂਚ ਪੜ੍ਹਤਾਲ ਕੀਤੀ। ਜਾਂਚ ਦੌਰਾਨ ਪੁਲਿਸ ਨੂੰ ਸੁਸਾਈਡ ਨੋਟ ਮਿਲਿਆ ਜਿਸ ਉੱਤੇ ਲਿਖਿਆ ਸੀ ਕਿ ਮੈਂ ਇਹ ਸਟੈਪ ਆਪ ਚੁੱਕਿਆ ਹੈ ਇਸ ਲਈ ਮੇਰੀ ਮੋਤ ਦੀ ਜੁੰਮੇਵਾਰ ਮੈਂ ਖੁਦ ਹਾਂ। ਮੇਰੇ ਪੇਕੇ ਪਰਿਵਾਰ ਜਾਂ ਸਹੁਰੇ ਪਰਿਵਾਰ ਦਾ ਇਸ ਵਿੱਚ ਕੋਈ ਦੋਸ਼ ਨਹੀਂ। ਪੁਲਿਸ ਮੁੱਖੀ ਸੁਨੀਲ ਕੁਮਾਰ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਲਾਸ਼ ਵਾਰਸਾਂ ਨੂੰ ਸੋਂਪ ਦਿੱਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਮਨਦੀਪ ਕੌਰ ਡਿਪਰੈਸ਼ਨ (ਦਿਮਾਗੀ ਪ੍ਰੇਸ਼ਾਨੀ) ਦੀ ਬੀਮਾਰੀ ਨਾਲ ਪੀੜ੍ਹਤ ਸੀ ਉਹ ਅਪਣੇ ਪਿੱਛੇ ਪਤੀ ਅਤੇ 10 ਮਹੀਨਿਆਂ ਦੀ ਇੱਕ ਬੇਟੀ ਛੱਡ ਗਈ ਹੈ।