ਜੀਪ ਨੰਬਰ ਸਵਾ ਚਾਰ ਸੌ

ਗੱਲ ਸਾਲ 2007 ਦੀ ਹੈ। ਮਾਘ ਦਾ ਮਹੀਨਾ ਸੀ ਤੇ ਠੰਢ ਵੀ ਪੂਰੇ ਹੋਰਾਂ ਤੇ ਪੈ ਰਹੀ ਸੀ। ਮੈਂ ਤੇ ਮੇਰੇ ਕਈ ਦੋਸਤ ਘਰਾਂ ਕੋਲ ਬਣੀ ਸੱਥ ਵਿਚ ਧੂਣੀ ਸੇਕ ਰਹੇ ਸੀ। ਇੱਧਰ ਉੱਧਰ ਦੀਆਂ ਗੱਲਾਂ ਕਰਦੇ ਕਰਦੇ ਮੂੰਗਫਲੀ ਚੱਬ ਰਹੇ ਸੀ। ਇੰਨੇ ਨੂੰ ਮੇਰੇ ਗੁਆਂਢੀ ਨੇ ਸਾਨੂੰ ਆਵਾਜ਼ ਮਾਰੀ, ਜੋ ਰਿਸ਼ਤੇ ਵਿਚ ਮੇਰਾ ਚਾਚਾ ਲੱਗਦਾ ਸੀ। ਉਹ ਨੇ ਦਿੱਲੀ ਸ਼ਹਿਰ ਤੋਂ ਇੱਕ ਪੁਰਾਣੇ ਮਾਡਲ ਦੀ ਜੀਪ ਲਿਆਂਦੀ ਸੀ। ਜੀਪ ਲਿਆਉਣ ਦੀ ਖ਼ੁਸ਼ੀ ਵਿਚ ਉਹ ਸਕੇ ਸੰਬੰਧੀਆਂ ਦਾ ਮੂੰਹ ਮਿੱਠਾ ਕਰਵਾ ਰਿਹਾ ਸੀ।ਅਸੀਂ ਧੂਣੀ ਤੋਂ ਉੱਠ ਕੇ ਉਸ ਦੇ ਘਰ ਚਲੇ ਗਏ। ਜੀਪ ਸਾਹਮਣੇ ਵਿਹੜੇ ਵਿਚ ਲਿਸ਼ਕੀ ਪੁਸ਼ਕੀ ਖੜੀ ਸੀ ਤੇ ਉਸ ਦੀਆਂ ਹੈੱਡ ਲਾਈਟਾਂ ਕੋਲ ਹਾਰ ਟੰਗਿਆਂ ਹੋਇਆ ਸੀ। ਹਾਰ ਦੇ ਵਿਚਕਾਰ ਦੀ ਜੀਪ ਦੀ ਦਿੱਲੀ ਨੰਬਰ ਪਲੇਟ ਧਲ਼ਅ 425 ਦਿੱਖ ਰਹੀ ਸੀ। ਚਾਚੀ ਲਪੇਟ ਵਿਚ ਲੱਡੂ ਤੇ ਆਗਰੇ ਦਾ ਪੇਠਾ ਲਈ ਓਟੇ ਕੋਲ ਖੜੀ ਸੀ। ਉਸ ਨੇ ਸਾਨੂੰ ਵੀ ਇੱਕ ਇੱਕ ਲੱਡੂ ਤੇ ਪੇਠੇ ਦਾ ਟੁੱਕ ਦੇ ਦਿੱਤਾ। ਮੇਰੇ ਆੜੀ ਤਾਰੀ ਨੇ ਪੇਠੇ ਦਾ ਟੁੱਕ ਮੂੰਹ ਵਿਚ ਪਾਉਂਦਿਆਂ ਜੀਪ ਤੇ ਕੋਲ ਜਾ ਖੜਾ। ਉਹ ਜੀਪ ਦੇ ਸ਼ੀਸ਼ੇ ਤੇ ਹੱਥ ਧਰ ਕੇ ਚਾਚੇ ਨੂੰ ਵਧਾਈ ਦੇਣ ਲੱਗਿਆ ਸੀ ਕਿ ਅੱਗੋਂ ਪਹਿਲਾਂ ਹੀ ਚਾਚਾ ਅੱਖਾਂ ਕੱਢਦਾ ਬੋਲਿਆ ਠ ਓਏ ਪਤੰਦਰਾਂ ਨਾ ਓਏ..ਹੁਣੇ ਪਾਲਿਸ਼ ਮਾਰੀ ਆ…ਮੈਲੀ ਹੋ ਜੂ। ਤਾਰੀ ਉੱਥੇ ਹੀ ਰੁਕ ਗਿਆ। ਉਸ ਤੋਂ ਅਗਲੇ ਦਿਨ ਅਗਵਾੜ ਵਿਚ ਕਿਸੇ ਦੇ ਵਿਆਹ ਸੀ। ਮੁੰਡੇ ਦਾ ਮੰਗਣ ਕਰਨ ਜਾਣਾ ਸੀ। ਚਾਚਾ ਵਿਆਹ ਵਾਲਿਆਂ ਦੇ ਘਰ ਪਹੁ ਫੁੱਟਦੇ ਹੀ ਵੱਜਿਆ ਤੇ ਕਹਿੰਦਾ ਮੇਰੀ ਜੀਪ ਲੈ ਕੇ ਜਾਉ ਕਿਰਾਏ ਤੇ। ਉਨ੍ਹਾਂ ਨੇ ਹਾਂ ਕਰ ਦਿੱਤੀ। ਘਰ ਆ ਕੇ ਚਾਚੇ ਨੇ ਨਹਾ ਧੋ ਕੇ ਜੀਪ ਦੀ ਸੈਲਫ਼ ਮਾਰੀ ਤੇ ਜੀਪ ਸਟਾਰਟ ਨਾ ਹੋਈ। ਮੈਨੂੰ ਤੇ ਹੋਰ ਗੁਆਂਢੀਆਂ ਨੂੰ ਸੱਦ ਲਿਆ ਕਹਿੰਦਾ ਧੱਕਾ ਲਵਾਓ। ਅਸੀਂ ਸਾਰਿਆਂ ਨੇ ਧੱਕਾ ਲਾ ਕੇ ਜੀਪ ਸਟਾਰਟ ਕਰ ਦਿੱਤੀ। ਅਸੀਂ ਵੀ ਤਿਆਰ ਹੋ ਕੇ ਉਸੇ ਦੀ ਜੀਪ ਵਿਚ ਬੈਠ ਗਏ। ਜੀਪ ਅਜੇ ਪੱਖੋਂ ਕਲਾਂ ਦੀ ਹੱਦ ਟੱਪ ਕੇ ਮਾਨਸਾ ਜ਼ਿਲ੍ਹੇ ਦੀ ਹੱਦ ਵਿਚ ਦਾਖਲ ਹੋਈ ਸੀ ਕਿ ਪੁਲਿਸ ਨਾਕੇ ਤੇ ਰੋਕ ਲਈ। ਹੌਲਦਾਰ ਨੇ ਚਾਚੇ ਕੋਲ ਆ ਕੇ ਕਿਹਾ ਕਿ ਜੀਪ ਦੇ ਕਾਗ਼ਜ਼ ਲੈ ਕੇ ਸਾਬ ਕੋਲ ਆਉ। ਚਾਚੇ ਨੇ ਕਾਗ਼ਜ਼ ਲਏ ਤੇ ਨਾਲ ਮੈਂ ਚਲਾ ਗਿਆ ਸਾਬ ਕੋਲ। ਥਾਣੇਦਾਰ ਨੇ ਕਾਗ਼ਜ਼ ਘੱਟ ਹੋਣ ਕਰਕੇ ਚਲਾਨ ਕਰਨ ਦੀ ਗੱਲ ਆਖੀ। ਮੈਂ ਮਿੰਨਤ ਵੀ ਕੀਤੀ ਪਰ ਗੱਲ ਨਾ ਬਣੀ। ਥਾਣੇਦਾਰ ਨੇ ਚਲਾਨ ਭਰਦੇ ਹੋਏ ਚਾਚੇ ਨੂੰ ਬੋਲਿਆ… ਠਜੀਪ ਦਾ ਨੰਬਰ ਦੱਸ ਬਈ ਕੀ ਏੂ। ਚਾਚਾ ਅੱਗੋਂ ਅਨਪੜ੍ਹ ਸੀ ਤੇ ਬੋਲਿਆ …ਠਜੀ ਸਵਾ ਚਾਰ ਸੌੂ। ਥਾਣੇਦਾਰ ਅੱਖਾਂ ਕੱਢ ਕੇ ਪਹਿਲਾਂ ਚਾਚੇ ਦੇ ਮੂੰਹ ਵੱਲ ਝਾਕਿਆ ਤੇ ਫੇਰ ਜੀਪ ਦੀ ਨੰਬਰ ਪਲੇਟ ਤੇ ਨਜ਼ਰ ਮਾਰੀ। ਜਿਸ ਤੇ ਲਿਖਿਆ ਸੀ ਨੰਬਰ। ਥਾਣੇਦਾਰ ਨੇ ਗੜਕਵੀਂ ਆਵਾਜ਼ ਵਿਚ ਕਿਹਾ…ਤੂੰ ਸਿੱਧਾ ਨੀਂ ਕਹਿ ਸਕਦਾ ਵੀ ਜੀਪ ਦਾ ਨੰਬਰ 425 ਹੈ। ਅੱਜ ਵੀ ਜਦੋਂ ਉਹ ਗੱਲ ਯਾਦ ਆਉਂਦੀ ਹੈ ਤਾਂ ਹੱਸ ਹੱਸ ਕੇ ਢਿੱਡ ਦੁਖਣ ਲੱਗ ਜਾਂਦਾ ਹੈ।

Send this to a friend