ਫ਼ਰੀਦਕੋਟ, 17 ਜਨਵਰੀ (ਪੰਜਾਬ ਟਾਇਮਜ਼ ਬਿਊਰੋ)- ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਜਗਤਾਰ ਸਿੰਘ ਜੌਹਲ ਉਰਫ਼ ਜਗੀ ਜੌਹਲ ਅਤੇ ਉਸਦੇ ਸਾਥੀ ਤਲਜੀਤ ਸਿੰਘ ਨੂੰ ਫ਼ਰੀਦਕੋਟ ਅਦਾਲਤ ਨੇ ਜ਼ਮਾਨਤ ਦੇ ਦਿਤੀ ਹੈ। ਜਗੀ ਜੌਹਲ ਅਤੇ ਤਲਜੀਤ ਸਿੰਘ ਖ਼ਿਲਾਫ਼ ਥਾਣਾ ਬਾਜਾਖਾਨਾ ’ਚ ਅਤਵਾਦੀ ਗਤੀਵੀਦੀਆਂ ਲਈ ਫੰਡਿੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ’ਚ ਸਟੇਟ ਸਪੈਸ਼ਲ ਸੈਲ ਵਲੋਂ 90 ਦਿਨਾਂ ਦੇ ਅੰਦਰ ਜਾਂਚ ਪੂਰੀ ਨਾ ਹੋਣ ਕਰਕੇ ਅਜ ਫ਼ਰੀਦਕੋਟ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ ਦਿਤੀ ਹੈ। ਹਾਲਾਂਕਿ, ਜਗੀ ਜੌਹਲ ਜੇਲ੍ਹ ’ਚੋਂ ਬਾਹਰ ਨਹੀਂ ਆ ਸਕੇਗਾ, ਕਿਉਂਕਿ ਉਨ੍ਹਾਂ ਖ਼ਿਲਾਫ਼ ਲੁਧਿਆਣਾ ਤੇ ਮੋਗਾ ’ਚ ਵੀ ਮਾਮਲੇ ਦਰਜ ਹਨ।