ਸੁਨਾਮ ਪੁਲਿਸ ਵੱਲੋਂ ਨੇਤਾਵਾਂ ਤੇ ਮੰਤਰੀਆਂ ਦੇ ਨਾਵਾਂ ’ਤੇ ਧਮਕਾ ਕੇ ਪੇਸੈ ਠੱਗਣ ਵਾਲਾ ਕਾਬੂ

ਸੁਨਾਮ ਊਧਮ ਸਿੰਘ ਵਾਲਾ 17 ਜਨਵਰੀ (ਰੋਹਿਤ ਗਰਗ, ਸੁਖਦੇਵ ਸਿੰਘ ਦੇਬੀ)- ਸਥਾਨਕ ਥਾਣਾ ਸਿਟੀ ਪੁਲਿਸ ਨੇ ਨੇਤਾਵਾਂ ਅਤੇ ਮੰਤਰੀਆਂ ਦੇ ਨਾਵਾਂ ’ਤੇ ਧਮਕਾ ਕੇ ਪੇਸੈ ਠੱਗਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਡੀ.ਐਸ.ਪੀ. ਸੁਨਾਮ ਹਰਦੀਪ ਸਿੰਘ ਨੇ ਪ੍ਰੈਸ ਕਾਨਫਰੰਸ ਮੌਕੇ ਕਿਹਾ ਪੀੜਤ ਬਲਵਿੰਦਰ ਕੁਮਾਰ ਸਿੰਗਲਾ ਨੇ ਪੁਲਿਸ ਨੂੰ ਸੁਚਨਾ ਦਿੱਤੀ ਸੀ ਕਿ ਉਸ ਨੂੰ ਇੱਕ ਨੇਤਾ ਨੇ ਦਫਤਰ ਤੋਂ ਫੋਨ ਕੀਤਾ ਸੀ, ਜਿਸ ਵਿੱਚ ਨੇਤਾ ਜੀ ਦੇ ਬੱਚਿਆਂ ਦੀ ਫੀਸ ਲਈ 25 ਹਜਾਰ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਲਈ ਉਸ ਨੇ ਫੋਨ ਕਰਨ ਵਾਲੇ ਵਿਅਕਤੀ ਦੇ ਕਹਿਣ ’ਤੇ ਖਾਤੇ ਵਿੱਚ ਪਾ ਦਿੱਤੇ, ਪਰੰਤੂ ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਕੀਤੀ ਗਈ ਹੈ ਅਤੇ ਇਸ ਦੀ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ’ਤੇ ਪੁਲਿਸ ਨੇ ਕਾਰਵਾਈ ਕਰਦਿਆਂ ਭਲਵਿੰਦਰ ਸਿੰਘ ਜੋ ਕਿ ਦੇਹਰਾਦੂਨ ਵਾਸੀ ਹਾਲ ਆਬਾਦ ਜੈਪੁਰ ਉਸਨੇ ਪੈਸੇ ਦੀ ਠੱਗੀ ਬੜੇ ਅਨੋਖੇ ਢੰਗ ਨਾਲ ਮਾਰੀ, ਉਸਨੇ ਇਕ ਵਿਅਕਤੀ ਦੇ ਮੋਬਾਇਲ ਫੋਨ ’ਤੇ ਲੀਡਰਾਂ ਦਾ ਨਾ ਲੇ ਕੇ ਖਾਤੇ ਵਿਚ ਪੈਸੇ ਪਵਾ ਲਏ ਜਿਸਦੀ ਤਫਤੀਸ ਥਾਣਾ ਮੁਖੀ ਅਤੇ ਪੁਲਿਸ ਪਾਰਟੀ ਵੱਲੋਂ ਕਰਦੇ ਹੋਏ ਇਸਨੂੰ ਜੈਪੂਰ ਤੋਂ ਫੜ ਲਿਆ ਅਤੇ ਇਸ ਤੋਂ 15,000 ਰੁਪਏ ਅਤੇ 3 ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਇਸ ’ਤੇ 420 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ੍ਰੁੂ ਕਰ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ’ਤੇ ਪਹਿਲਾਂ ਕੋਈ ਵੀ ਮਾਮਲਾ ਦਰਜ ਹੈ ਜਾਂ ਨਹੀਂ, ਇਸ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਨੇ ਹੋਰ ਕਿੰਨੇ ਲੋਕਾਂ ਨੂੰ ਠੱਗਿਆ ਹੈ, ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਗੈਰ ਵਿਅਕਤੀ ਵੱਲੋਂ ਫੋਨ ਕਰਨ ’ਤੇ ਬਿਨਾਂ ਕਿਸੇ ਜਾਂਚ ਤੋਂ ਕਿਸੇ ਵੀ ਅਨਜਾਣ ਵਿਅਕਤੀ ਨੂੰ ਕੋਈ ਵੀ ਲੈਣ-ਦੇਨ ਨਹੀਂ ਕਰਨਾ ਚਹੀਦਾ। ਇਸ ਮੌਕੇ ਆਰੋਪੀ ਨੇ ਕਿਹਾ ਕਿ ਉਹ ਗੂਗਲ ਸਰਚ ਕਰਕੇ ਇਲਾਕਾ ਅਤੇ ਆਪਣੇ ਸ਼ਿਕਾਰ ਨੂੰ ਲੱਭਦਾ ਸੀ ਅਤੇ ਹੁਣ ਉਸ ਤੋਂ ਗਲਤੀ ਹੋ ਗਈ ਹੈ ਅਤੇ ਉਹ ਪਛਤਾ ਰਿਹਾ ਹੈ। ਇਸ ਮੌਕੇ ਥਾਣਾ ਮੁਖੀ ਭਰਪੂਰ ਸਿੰਘ, ਸਬ ਇੰਸਪੈਕਟਰ ਜੱਗਾ ਰਾਮ, ਏ.ਐਸ.ਆਈ. ਗੁਰਸੇਵਕ ਸਿੰਘ ਅਤੇ ਥਾਣਾ ਮੁਨਸ਼ੀ ਕੁਲਵੰਤ ਸਿੰਘ ਆਦਿ ਵੀ ਮੋਜੂਦ ਸਨ।

Send this to a friend