ਸ੍ਰੀ ਚਮਕੌਰ ਸਾਹਿਬ, 17 ਜਨਵਰੀ- ਪਿੰਡ ਬਰਸਾਲਪੁਰ ਵਿਖੇ ਗੁਰਦੁਆਰਾ ਬਾਬਾ ਅਮਰਦਾਸ ਜੀ ਵਿਖੇ ਬ੍ਰਹਮ ਗਿਆਨੀ ਸੰਤ ਬਾਬਾ ਅਮਰਦਾਸ ਜੀ ਦੀ 60ਵੀ ਬਰਸੀ ਦੇ ਸੰਬੰਧ ਵਿੱਚ ਸਮੂਹ ਇਲਾਕਾ ਨਿਵਾਸੀਆ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦਆਰਾ ਸਾਹਿਬ ਵਿਖੇ ਅੱਜ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦੇ 19 ਜਨਵਰੀ ਨੂੰ ਬੜੀ ਹੀ ਸ਼ਰਧਾ ਭਾਵਨਾਂ ਨਾਲ ਭੋਗ ਪਾਏ ਜਾਣਗੇ। ਪਿੰਡ ਬਰਸਾਲਪੁਰ ਵੱਲੋਂ ਗੁਰੂ ਦਾ ਲੰਗਰ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਿਆ ਜਾਵੇਗਾ। ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਉਣ ਤੋ ਬਾਅਦ ਨਗਰ ਕੀਰਤਨ ਵੀ ਸਜਾਇਆ ਗਿਆ । ਜਿਸ ਦਾ ਕਿ ਪਿੰਡ ਚੂਹੜ ਮਾਜਰਾ ਵਿਖੇ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆ ਵੱਲੋਂ ਬਰੈਡ ਅਤੇ ਦੁੱਧ ਦਾ ਲੰਗਰ ਅਟੁੱਟ ਚਲਾਇਆਂ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਆਪਣੀ ਹਾਜ਼ਰੀ ਲਗਾਈ। ਇਸ ਮੌਕੇ ਪ੍ਰਧਾਨ ਮੇਘ ਸਿੰਘ, ਬਲਾਕ ਸੰਮਤੀ ਮੈਬਰ ਦਵਿੰਦਰ ਸਿੰਘ ਬਿੰਦਾ ਬਰਸਾਲਪੁਰ,ਲੈਂਬਰ ਸਿੰਘ, ਲਖਵੀਰ ਸਿੰਘ ਕਾਲਾ, ਬਾਬਾ ਜੀਤਾ ਚੂਹੜ ਮਾਜਰਾ,ਹਰਪ੍ਰੀਤ ਸਿੰਘ ਪੰਚ, ਪਾਲਾ ਭੜੀਵਾਲਾ, ਬਲਦੇਵ ਸਿੰਘ ਬਾਬਾਆਦਿ ਹਾਜ਼ਰ ਸਨ।