ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਪੁਲਿਸ ਵੱਲੋਂ ਅਵੇਅਰਨੈਸ ਕੈਂਪ ਆਯੋਜਿਤ

ਲੁਧਿਆਣਾ, 15 ਜਨਵਰੀ (ਜਸਪਾਲ ਅਰੋੜਾ)- ਥਾਣਾ ਦੁਗਰੀ ਦੀ ਪੁਲਸ ਵਲੋਂ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣ ਲਈ ਦੁਗਰੀ ਫੇਸ 1 ਮਾਰਕੀਟ ਵਿਖੇ ਅਵੇਰਨੈਸ ਕੈਪ ਲਗਾਇਆ ਗਿਆ ਜਿਸ ਦੀ ਅਗਵਾਈ ਏ ਸੀ ਪੀ ਸਾਊਥ ਰਮਨਦੀਪ ਭੁਲਰ ਕਰ ਰਹੇ ਸੀ ਇਸ ਮੌਕੇ ਥਾਣਾ ਦੁਗਰੀ ਮੁਖੀ ਗੁਰਬਚਨ ਸਿੰਘ ਏ ਐਸ ਆਈ ਕਪਿਲ ਕੁਮਾਰ ਸ਼ਹੀਦ ਭਗਤ ਸਿੰਘ ਨਗਰ ਚੌਕੀਂ ਇੰਚਾਰਜ ਸੁਸ਼ੀਲ ਕੁਮਾਰ ਅਤੇ ਇਲਾਕੇ ਦੇ ਕੌਂਸਲਰ ਮੌਜੂਦ ਸਨ ਇਸ ਅਵੇਰਨੈਸ ਕੈੰਪ ਵਿਚ ਲੋਕਾਂ ਨੇ ਵਧ ਚੜ ਕੇ ਹਿਸਾ ਲਿਆ ਇਸ ਦੌਰਾਨ ਏ ਸੀ ਪੀ ਭੁਲਰ ਨੇ ਲੋਕਾਂ ਨੂੰ ਸਾਈਬਰ ਕ੍ਰਾਈਮ ਦੇ ਸੰਬੰਧੀ ਜਾਣਕਾਰੀ ਦਿਤੀ ਓਹਨਾ ਲੋਕਾਂ ਨੂੰ ਕਿਹਾ ਕਿ ਉਹ ਜਦੋ ਵੀ ਏ ਟੀ ਐਮ ਮਸ਼ੀਨ ਚ ਪੈਸੇ ਕਢਵਾਉਣ ਜਾਵਣ ਤਾਂ ਆਪਣਾ ਏ ਟੀ ਐਮ ਕਾਰਡ ਕਿਸੇ ਹੋਰ ਨੂੰ ਨਾ ਦੇਣ ਅਤੇ ਪੈਸੇ ਨਿਕਾਲਦੇ ਸਮੇ ਓਹਨਾ ਦੇ ਆਸ ਪਾਸ ਕੋਈ ਵਿਅਕਤੀ ਨਾ ਹੋਵੇ ਇਸੇ ਤਰਾਂ ਅਗਰ ਕੋਈ ਓਹਨਾ ਨੂੰ ਫੋਨ ਕਰਕੇ ਉਹਨਾਂ ਦੀ ਲਾਟਰੀ ਨਿਕਲਣ ਦੀ ਗਲ ਕਹੇ ਤਾਂ ਉਸ ਨੂੰ ਕਦੇ ਆਪਣਾ ਬੈਂਕ ਦਾ ਖਾਤਾ ਨੰਬਰ ਨਾ ਦਸੋ ਇਸੇ ਤਰ੍ਹਾਂ ਪੁਲਸ ਨੂੰ ਧੋਖਾਧੜੀ ਤੋਂ ਬਚਾਉਣ ਸੰਬੰਧੀ ਹੋਰ ਕਈ ਜਾਣਕਾਰੀਆਂ ਦਿਤੀਆਂ।

Send this to a friend