ਨਗਰ ਕੌਂਸਲ ਨੇ ਸ਼ਹਿਰ ’ਚ ਅਵੈਧ ਕਬਜ਼ਿਆਂ ਨੂੰ ਠੱਲ੍ਹ ਪਾਉਣ ਦੀ ਕੀਤੀ ਸ਼ੁਰੂਆਤ-ਰਾਜਨੀਤਕ ਪਾਰਟੀਆਂ ਨੇ ਪਾਇਆ ਰੋੜਾ

ਬਟਾਲਾ, 15 ਜਨਵਰੀ (ਸ਼ਮੀ ਸ਼ਰਮਾ)- ਸ਼ਹਿਰ ਵਿਚ ਦਿਨ ਬਾ ਦਿਨ ਵਧ ਰਹੀ ਯਾਤਾਯਾਤ ਦੀ ਸਮਸਿਆ ਜਿਸ ਦਾ ਮੁਖ ਕਾਰਣ ਸ਼ਹਿਰ ਦੇ ਕੁਝ ਨਾ ਸਮਝ ਲੋਕਾ ਵਲੋ ਰਾਜਨੀਤਕ ਲੋਕਾ ਦੀ ਸ਼ਹਿ ਤੇ ਕੀਤੇ ਗਏ ਅਵੈਧ ਢੰਗ ਨਾਲ ਕਬਜੇ ਹਟਾਉਣ ਦੀ ਸ਼ੁਰੂਆਤ ਨਗਰ ਕੋਸਲ ਬਟਾਲਾ ਵਲੋ ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕਰ ਦਿਤਾ ਗਿਆ ਗੌਰਤਲਬ ਹੈ ਕਿ ਬਟਾਲਾ ਵਿਚ ਅਜ ਯਾਤਾਯਾਤ ਦੀ ਸਮਸਿਆ ਇਸ ਕਦਰ ਵਧ ਚੁਕੀ ਹੈ ਕਿ ਸ਼ਹਿਰ ਦੀਆਂ ਸੜਕਾਂ ਉਤੋਂ ਗੁਜ਼ਰਨਾ ਹਰ ਬੰਦੇ ਲਈ ਮੁਸ਼ਕਿਲ ਹੋ ਚੁਕਾ ਹੈ ਪਰ ਕਾਰਜ ਸਾਧਕ ਅਫਸਰ ਵਲੋ ਲਗਾਤਾਰ ਸਹਿਰ ਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮੰਗ ਤੇ ਅਜ ਸਵੇਰੇ ਤੜਕੇ 4 ਵਜੇ ਠਡ ਦੀ ਪਰਵਾਹ ਕੀਤੇ ਬਗੈਰ ਨਗਰ ਕੋਸਲ ਅਤੇ ਪੁਲਿਸ ਮੁਲਾਜਮਾ ਦੀ ਮਦਦ ਨਾਲ ਇਸ ਮੰਗ ਨੂੰ ਅਮਲੀ ਜਾਮਾ ਪਾਉਣ ਦੀ ਸ਼ੁਰੂਆਤ ਸ਼ਹਿਰ ਦੇ ਮੁਖ ਚੋਕ ਗਾਧੀ ਚੋਕ ਤੋ ਕੀਤੀ ਗਈ ਪਿਛਲੇ ਲੰਬੇ ਅਰਸੇ ਤੋ ਇਹਨਾ ਦੁਕਾਨਦਾਰਾਂ ਨੂੰ ਨਗਰ ਕੋਸਲ ਵਲੋ ਚੇਤਾਵਨੀ ਦਿਤੀ ਜਾ ਰਹੀ ਸੀ ਪਰ ਦੁਕਾਨਦਾਰਾਂ ਦੇ ਰਾਜਨੀਤਕ ਲੀਡਰਾਂ ਨਾਲ ਸਬੰਧ ਹੋਣ ਕਾਰਣ ਇਹਨਾ ਅਵੈਧ ਕਬਜਾ ਧਾਰਾਂ ਦੇ ਕੰਨ ਤੇ ਜੂੰ ਨਾ ਸਰਕੀ ਅਤੇ ਸ਼ਹਿਰ ਦੀ ਯਾਤਾਯਾਤ ਖਰਾਬ ਕਰਨ ਵਿਚ ਆਪਣਾ ਅਹਿਮ ਯੋਗਦਾਨ ਪਾਇਆ ਨਗਰ ਕੋਸਲ ਕਾਰਜ ਸਾਧਕ ਅਫਸਰ ਨੇ 9 ਜਨਵਰੀ ਨੂੰ ਡੇਲੀ ਪੰਜਾਬ ਟਾਇਮਜ਼ ਅਖਬਾਰ ਰਾਹੀ ਅਤੇ ਨਗਰ ਕੋਸਲ ਮੁਲਾਜਮ ਭੇਜ ਕੇ ਉਕਤ ਕਬਜਾ ਧਾਰ ਦੁਕਾਨਦਾਰਾਂ ਨੂੰ ਅੰਤਿਮ ਚੇਤਾਵਨੀ ਦਿਤੀ ਸੀ ਕਿ ਉਹ ਆਪਣਾ ਸਮਾਨ ਜੋ ਕਿ ਅਵੈਧਿਕ ਤੋਰ ਤੇ ਸੜਕ ਤੇ ਸਥਿਤ ਹੈ 14 ਜਨਵਰੀ ਤਕ ਚੁਕ ਲੈਣ ਨਹੀ ਤਾ 15ਜਨਵਰੀ ਨੂੰ ਨਗਰ ਕੋਸਲ ਵਲੋ ਕਾਰਵਾਈ ਕਰ ਕੇ ਸਮਾਨ ਜਪਤ ਕਰ ਲਿਆ ਜਾਵੇਗਾ ਸ਼ਹਿਰ ਵਿਚ ਆਮ ਲੋਕਾਂ ਨੂੰ ਲੈ ਕੇ ਖੁਲੀਆਂ ਸੜਕਾਂ ਵੇਖ ਕੇ ਖੁਸ਼ੀ ਵੇਖਣ ਨੂੰ ਮਿਲੀ ਅਤੇ ਲੋਕਾਂ ਦੀ ਸੋਚ ਹੈ ਕਿ ਬਟਾਲਾ ਦਾ ਵਿਕਾਸ ਪ੍ਰਸ਼ਾਸਨ ਰਾਹੀ ਹੋ ਸਕਦਾ ਨਾ ਕਿ ਰਾਜਨੀਤਕ ਪਾਰਟੀਆਂ ਰਾਹੀ ਸਹਿਰ ਦਾ ਵਿਕਾਸ ਹੋ ਸਕਦਾ ਦੂਜੇ ਪਾਸੇ ਉਕਤ ਦੁਕਾਨਦਾਰਾਂ ਵਿਚ ਅਤੇ ਕਾਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਵਿਚ ਰੋਸ ਵੇਖਣ ਨੂੰ ਮਿਲਿਆ ਜਿਨਾ ਨੇ ਕਾਰਜ ਸਾਧਕ ਅਫਸਰ ਖਿਲਾਫ ਆਪਣਾ ਰੋਸ ਜਤਾਦਿਆ ਗਾਧੀ ਚੋਕ ਵਿਚ ਧਰਨਾ ਦਿਤਾ ਅਤੇ ਕਾਰਜ ਸਾਧਕ ਅਫਸਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਕਿ ਉਸਨੇ ਇਹ ਅਵੈਧ ਕਬਜੇ ਇਸ ਤਰੀਕੇ ਨਾਲ ਕਿਉਂ ਹਟਾਏ ਕਾਰਜ ਸਾਧਕ ਅਫਸਰ ਨੇ ਸ਼ਹਿਰ ਦੇ ਅਵੈਧ ਕਬਜਾ ਧਾਰਾਂ ਲੋਕਾ ਨੂੰ ਅਜ ਤੋ ਤਿੰਨ ਦਿਨ ਦਾ ਸਮਾ ਹੋਰ ਦਿਤਾ ਹੈ ਕਿ ਉਹ ਆਪਣੇ ਅਵੈਧ ਕਬਜੇ ਚੁਕ ਲੈਣ ਨਹੀ ਤਾ ਫਿਰ ਤੋਂ ਕਾਰਵਾਈ ਕੀਤੀ ਜਾਵੇਗੀ ਅਤੇ ਮਾਨਯੋਗ ਹਾਈਕੋਰਟ ਦੇ ਨਿਰਦੇਸ਼ਾ ਅਨੁਸਾਰ ਸ਼ਹਿਰ ਵਿਚ ਅਵੈਧ ਕਬਜੇ ਨੂੰ ਸਹਿਣ ਨਹੀ ਕੀਤਾ ਜਾਵੇਗਾ
ਕਿ ਕਹਿੰਦੇ ਹਨ ਬਟਾਲਾ ਨਗਰ ਕੋਸਲ ਦੇ ਸਾਬਕਾ ਉਪ ਪ੍ਰਧਾਨ ਹਰਿੰਦਰ ਸਿੰਘ ਕਲਸੀ- ਜਦੋਂ ਇਸ ਬਾਰੇ ਬਟਾਲਾ ਨਗਰ ਕੋਸਲ ਦੇ ਸਾਬਕਾ ਉਪ ਪ੍ਰਧਾਨ ਹਰਿੰਦਰ ਸਿੰਘ ਕਲਸੀ ਨਾਲ ਗਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਕਾਰਜ ਸਾਧਕ ਅਫਸਰ ਨੇ ਇਹ ਕੰਮ ਬਹੁਤ ਵਧੀਆ ਕੀਤਾ ਹੈ ਪਰ ਇਹ ਕੰਮ ਸਿਰਫ਼ ਗਾਧੀ ਚੋਕ ਵਿਚ ਹੀ ਨਹੀ ਸਾਰੇ ਸ਼ਹਿਰ ਵਿਚ ਹੋਣਾ ਚਾਹੀਦਾ ਹੈ ਕਿਉਂਕਿ ਇਹ ਆਡਰ ਮਾਨਯੋਗ ਹਾਈਕੋਰਟ ਦੇ ਹਨ ਨਾ ਕਿ ਬਟਾਲਾ ਕਮੇਟੀ ਦੇ ਅਤੇ ਭੁਪਿੰਦਰ ਸਿੰਘ ਈ ? ਨੇ ਕਾਬਿਲ ਏ ਤਾਰੀਫ਼ ਕੰਮ ਕੀਤਾ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਮੁਦੇ ਤੇ ਰਾਜਨੀਤੀ ਛਡ ਕੇ ਖੁਦ ਨਗਰ ਕੋਸਲ ਦਾ ਸਾਥ ਦੇਣਾ ਚਾਹੀਦਾ ਹੈ ਉਹਨਾ ਐਸ ਡੀ ਐਮ ਬਟਾਲਾ ਨੂੰ ਵੀ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਲਈ ਇਸ ਮੁਦੇ ਤੇ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰ ਕੇ ਜਲਦ ਤੋਂ ਜਲਦ ਸ਼ਹਿਰ ਵਿਚੋਂ ਅਵੈਧ ਕਬਜੇ ਖਤਮ ਕਰਨੇ ਚਾਹੀਦੇ ਹਨ
ਕਿ ਕਹਿੰਦੇ ਹਨ ਡਾ. ਨਿਜਰ: – ਜਦੋਂ ਇਸ ਬਾਰੇ ਡਾ. ਨਿਜਰ ਨਾਲ ਗਲਬਾਤ ਕੀਤੀ ਗਈ ਤਾ ਉਹਨਾ ਕਿਹਾ ਕਿ ਬਟਾਲਾ ਸ਼ਹਿਰ ਅਜ ਇਸ ਕਦਰ ਯਾਤਾਯਾਤ ਦੀ ਸਮਸਿਆ ਵਿਚ ਫ਼ਸਿਆ ਹੋਇਆ ਹੈ ਕਿ ਸਮਝ ਨਹੀਂ ਲਗਦੀ ਕਿ ਅਸੀਂ ਕਿਸ ਸਦੀ ਵਿਚ ਰਹਿ ਰਹੇ ਹਾਂ ਕਿਉਂਕਿ ਬਟਾਲਾ ਦੀ ਯੁਵਾ ਪੀੜੀ ਸ਼ਹਿਰ ਦੇ ਇਸ ਨਰਕ ਭਰੇ ਮਾਹੋਲ ਵਿਚ ਨਹੀ ਰਹਿਣਾ ਚਾਹੁੰਦੇ ਉਹਨਾ ਨੇ ਇਸ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਕੰਮ ਦੀ ਜਰੂਰਤ ਪੁਰੇ ਸ਼ਹਿਰ ਵਿਚ ਹੈ ਸਾਰੇ ਸ਼ਹਿਰ ਨੂੰ ਇਸ ਵਿਚ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਇਸ ਨਰਕ ਭਰੇ ਮਾਹੋਲ ਤੋ ਨਿਜਾਤ ਪਾਈ ਜਾ ਸਕੇ
ਕਿ ਕਹਿੰਦੇ ਹਨ ਨਗਰ ਕੋਸਲ ਪ੍ਰਧਾਨ: – ਜਦੋਂ ਨਗਰ ਕੋਸਲ ਪ੍ਰਧਾਨ ਨਰੇਸ਼ ਮਹਾਜਨ ਨਾਲ ਗਲ ਕੀਤੀ ਗਈ ਤਾ ਉਹਨਾ ਕਿਹਾ ਕਿ ਉਹ ਸ਼ੁਰੂ ਤੋ ਹੀ ਅਵੈਧ ਕਬਜੇ ਦੇ ਖਿਲਾਫ਼ ਹਨ ਅਤੇ ਅਕਸਰ ਲੋਕਾ ਨੂੰ ਇਸ ਵਿਚ ਸਾਥ ਦੇਣ ਦੀ ਅਪੀਲ ਕਰਦੇ ਹਨ ਪਰ ਈ ? ਨਗਰ ਕੋਸਲ ਵਲੋ ਅਜ ਸਵੇਰੇ ਗਾਧੀ ਚੋਕ ਵਿਚੋਂ ਦੁਕਾਨਾਂ ਦੇ ਬਾਹਰੋ 10-12 ਫੁਟ ਦੇ ਸ਼ੈਡਾ ਦੇ ਨਾਲ ਨਾਲ 3-4 ਫੁਟ ਦੇ ਸ਼ੈਡ ਵੀ ਤੋੜ ਕੇ ਗਲਤ ਕੰਮ ਕੀਤਾ ਹੈ ਕਿਉਂਕਿ ਬੀਤੀ ਸ਼ਾਮ ਉਹਨਾ ਦੀ ਮਿਟਿਗ ਉਕਤ ਦੁਕਾਨਦਾਰਾਂ ਨਾਲ ਹੋਈ ਸੀ ਤੇ ਫੈਸਲਾ ਹੋਇਆਂ ਸੀ ਕਿ 2-3ਫੁਟ ਤਕ ਹੀ ਸ਼ੈਡ ਰਖ ਸਕਦਾ ਹੈ ਪਰ ਬਿਨਾ ਕਿਸੇ ਆਡਰ ਤੋ ਇਹ ਕੰਮ ਗੈਰਕਾਨੂੰਨੀ ਢੰਗ ਨਾਲ ਕੀਤਾ ਗਿਆ ਹੈ ਅਤੇ ਇਹ ਕੰਮ ਗਲਤ ਹੋਇਆ ਹੈ
ਕੀ ਕਹਿੰਦੇ ਹਨ ਸਾਬਕਾ ਨਗਰ ਕੋਸਲ ਪ੍ਰਧਾਨ ਅੰਬਿਕਾ ਖੰਨਾ: -ਜਦੋਂ ਇਸ ਬਾਰੇ ਸਾਬਕਾ ਨਗਰ ਕੋਸਲ ਪ੍ਰਧਾਨ ਅੰਬਿਕਾ ਖੰਨਾ ਨਾਲ ਗਲ ਕੀਤੀ ਗਈ ਤਾ ਉਹਨਾ ਕਿਹਾ ਕਿ ਹਾਇਵੇ ਤੋ ਸ਼ੈਡ ਹਟਾਉਣਾ ਹੀ ਜਰੂਰੀ ਨਹੀਂ ਬਲਕਿ ਦੁਕਾਨਦਾਰਾਂ ਵਲੋ ਦੁਕਾਨ ਦੇ ਬਾਹਰ ਲਗੇ ਸਮਾਨ ਨੂੰ ਵੀ ਹਟਾਉਣਾ ਚਾਹੀਦਾ ਹੈ ਕਿਉਂਕਿ ਮੈਂ ਖੁਦ ਜਦੋ ਪ੍ਰਧਾਨ ਸੀ ਉਸ ਸਮੇਂ ਅਵੈਧ ਕਬਜੇ ਹਟਾਏ ਸਨ ਅਤੇ ਉਸ ਸਮੇਂ ਕੁਝ ਲੋਕਾ ਨੇ ਵਿਰੋਧ ਵੀ ਕੀਤਾ ਸੀ ਪਰ ਸ਼ਹਿਰ ਨੇ ਮੈਨੂੰ ਫੁਲ ਸਪੋਰਟ ਕੀਤੀ ਸੀ ਅਵੈਧ ਕਬਜੇ ਚਾਹੇ ਕਿਸੇ ਵੀ ਰੂਪ ਵਿਚ ਹੋਣ ਉਹਨਾ ਨੂੰ ਹਟਾਉਣਾ ਚਾਹੀਦਾ ਹੈ ਤਾ ਜੋ ਸ਼ਹਿਰ ਵਿਚ ਯਾਤਾਯਾਤ ਸਮਸਿਆ ਨੂੰ ਖਤਮ ਕੀਤਾ ਜਾ ਸਕੇ ਇਹ ਉਪਰਾਲਾ ਬਹੁਤ ਵਧੀਆ ਹੈ ਅਤੇ ਇਸ ਨੂੰ ਰਾਜਨੀਤਕ ਰੂਪ ਨਾ ਦੇ ਕੇ ਇਸ ਵਿਚ ਸਾਥ ਦੇਣਾ ਚਾਹੀਦਾ ਹੈ ਚਾਹੇ ਇਸ ਨਾਲ ਮੇਰਾ ਖੁਦ ਦਾ ਨੁਕਸਾਨ ਹੋਇਆ ਹੋਵੇ ਪਰ ਕਾਰਜ ਸਾਧਕ ਵਲੋ ਕੀਤਾ ਕੰਮ ਸਰਾਹਣਯੋਗ ਹੈ ਮੈ ਇਸ ਚੀਜ਼ ਦੇ ਪੂਰੇ ਹਕ ਵਿਚ ਹਾਂ
ਕਿ ਕਹਿੰਦੇ ਹਨ ਐਸ ਡੀ ਐਮ ਬਟਾਲਾ: – ਇਸ ਬਾਰੇ ਜਦੋਂ ਸਬ ਡਿਵਿਜਨਲ ਮੈਜਿਸਟਰੇਟ ਰੋਹਿਤ ਗੁਪਤਾ ਨਾਲ ਗਲ ਕੀਤੀ ਗਈ ਤਾ ਉਹਨਾ ਕਿਹਾ ਕਿ ਉਹ ਛੁਟੀ ਤੇ ਹਨ ਪਰ ਜੇ ਕਾਰਜ ਸਾਧਕ ਅਫਸਰ ਵਲੋ ਇਹ ਕੰਮ ਕਾਨੂੰਨ ਦੇ ਤਹਿਤ ਕੀਤਾ ਗਿਆ ਹੈ ਤਾ ਬਹੁਤ ਵਧੀਆ ਹੈ।

Send this to a friend