ਹੱਤਿਆ ਦੇ ਮਾਮਲੇ ’ਚ ਤੀਜਾ ਦੋਸ਼ੀ ਕਾਬੂ-ਲਾਸ਼ ਬ੍ਰਾਮਦ

ਭੁੱਚੋ ਮੰਡੀ, 15 ਜਨਵਰੀ (ਗੁਰਮੀਤ ਸੇਮਾ, ਚਰਨਜੀਤ ਸਿੱਧੂ)- ਨਜ਼ਦੀਕ ਪਿੰਡ ਲਹਿਰਾ ਬੇਗਾ ਵਿਖੇ ਪਿਛਲੇ ਦਿਨੀ ਕਤਲ ਹੋਏ ਮੰਗਾ ਸਿੰਘ ਦੀ ਲਾਸ਼ ਪੁਲਿਸ ਨੇ ਅੱਜ ਉਸ ਦੇ ਖੇਤ ਵਿੱਚ ਹੀ ਬਰਾਮਦ ਕਰ ਲਈ ਹੈ। ਪੁਲਿਸ ਪਾਰਟੀ ਕਈ ਦਿਨਾ ਤੋ ਹੀ ਲਾਸ਼ ਨੂੰ ਲੱਭਣ ਲਈ ਖੇਤ ਦੀ ਖੁਦਾਈ ਕਰ ਰਹੀ ਸੀ।ਪਰ ਪੁਲਸ ਦੇ ਹੱਥ ਖਾਲੀ ਸਨ।ਚੋਕੀ ਇੰਚਾਰਜ ਗੋਬਿੰਦ ਸਿੰਘ ਨੇ ਲਾਸ਼ ਨੂੰ ਬਰਾਮਦ ਕਰ ਪੋਸਟਮਾਟਰਮ ਲਈ ਭੇਜ ਦਿੱਤਾ ਹੈ।ਇਸ ਘਟਨਾ ਦੇ ਦੋਸ਼ੀ ਜੱਗਾ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਜਦੋ ਐਬੂਲੈਸ ਪੁਲਿਸ ਲਾਸ਼ ਲੈ ਜਾ ਰਹੀ ਸੀ ਤਾ ਲੋਕਾ ਨੇ ਇਕੱਠੇ ਹੋ ਕੇ ਐਬੂਲੈੇਸ ਦਾ ਘਿਰਾੳ ਵੀ ਕੀਤਾ ਤਾ ਉਸ ਵੇਲੇ ਮਾਹੋਲ ਹੋਰ ਵਿਗੜ ਗਿਆ। ਇਸ ਦੋਰਾਨ ਪੁਲਿਸ ਮੁਲਾਜਮ ਤੋ ਹਵਾਈ ਫਾਇਰ ਵੀ ਹੋ ਗਿਆ। ਪਰ ਜਾਨੀ ਨੁਕਸਾਨ ਤੋ ਬਚਾਅ ਰਿਹਾ। ਵਿਗੜੇ ਹੋਏ ਮਾਹੋਲ ਨੂੰ ਦੇਖਦਿਆ ਚੌਕੀ ਇੰਚਾਰਜ ਨੂੰ ਲਾਈਨ ਹਾਜ਼ਰ ਵੀ ਕਰ ਦਿੱਤਾ ਗਿਆ।

Send this to a friend