ਸਾਦਗੀ ਦਾ ਸੁੱਖ

ਮਨੁਖ ਮੁਢ ਕਦੀਮ ਤੋਂ ਆਪਣਾ ਜੀਵਨ ਨਿਰਵਾਹ ਕਰਨ ਦੇ ਲਈ ਕਈ ਤਰ੍ਹਾਂ ਦੇ ਉਪਰਾਲੇ ਕਰਦਾ ਹੈ ਅਤੇ ਵਸਤੂਆਂ ਦਾ ਸੰਗ੍ਰਹਿ ਕਰਦਾ ਹੈ , ਜੋ ਕਿ ਹਰ ਕਿਸੇ ਪ੍ਰਾਣੀ ਦੇ ਜੀਵਨ -ਗੁਜ਼ਾਰੇ ਲਈ ਜ਼ਰੂਰੀ ਵੀ ਹੁੰਦਾ ਹੈ । ਪਰ ਕਈ ਵਾਰ ਮਨੁਖ ਝੂਠੇ ਦਿਖਾਵੇ , ਝੂਠੀ ਬਨਾਵਟ ਅਤੇ ਫੋਕੀ ਸ਼ੋਹਰਤ ਦੇ ਵਸ ਪੈ ਕੇ ਸਾਦਗੀ ਤੋਂ ਕੋਹਾਂ ਦੂਰ ਚਲਾ ਜਾਂਦਾ ਹੈ ਅਤੇ ਭ੍ਰਮਿਤ ਹੋ ਕੇ ਰਹਿ ਜਾਂਦਾ ਹੈ । ਸਾਦਗੀ ਇਕ ਗੁਣ , ਗਹਿਣਾ ਅਤੇ ਇਕ ਸਭਿਅਕ ਸਲੀਕਾ ਹੈ । ਮਨੁਖ ਵਲੋਂ ਸਾਦਗੀ ਪਾਸੋਂ ਵਿਮੁਖਤਾ ਮਨੁਖ ਨੂੰ ਸਾਦਾ ਜੀਵਨ ਜਿਉਣ ਅਤੇ ਇਕ ਸ਼ਾਂਤ ਚਿਤ ਹੋ ਕੇ ਰਹਿਣ ਤੇ ਜਿਊਣ ਵਿਚ ਰੁਕਾਵਟ ਖੜ੍ਹੀ ਕਰ ਦਿੰਦਾ ਹੈ। ਅਜ ਦੇ ਮਨੁਖਾ ਦੌਰ ਵਿਚ ਹਰ ਕੋਈ ਦੇਖਾਂ ਦੇਖੀ ਵਾਧੂ ਅਤੇ ਬੇਲੋੜੇ ਖ਼ਰਚਿਆਂ , ਦਿਖਾਵਿਆਂ ਤੇ ਝੂਠੀ ਸ਼ੋਹਰਤ ਵਿਚ ਪੈ ਕੇ ਕਈ ਤਰ੍ਹਾਂ ਦੀਆਂ ਸਮਸਿਆਵਾਂ ਸਹੇੜ ਰਿਹਾ ਹੈ। ਜੋ ਕਿ ਸਾਡੇ ਬਜ਼ੁਰਗਾਂ ਤੇ ਮਹਾਂਪੁਰਸ਼ ਦੀਆਂ ਦਿਤੀਆਂ ਸਿਖਿਆਵਾਂ ਤੋਂ ਬੇਮੁਖਤਾ ਦਰਸਾਉਂਦੀ ਹੈ । ਇਹੀ ਸਾਦਗੀ ਤੋਂ ਵਧੀ ਹੋਈ ਦੂਰੀ ਕਦੇ ਨਾ ਕਦੇ ਸਾਡੇ ਜੀਵਨ ਵਿਚ ਸਾਡੇ ਦੁਖਾਂ , ਸਾਡੀਆਂ ਸਮਸਿਆਵਾਂ , ਖੁਦਕੁਸ਼ੀਆਂ ਤੇ ਘਰੇਲੂ ਤਣਾਅ ਨੂੰ ਜਨਮ ਦੇ ਕੇ ਮਨੁਖਾ ਜੀਵਨ ਵਿਚ ਨੀਰਸਤਾ ਭਰ ਦਿੰਦੀ ਹੈ । ਬਾਬਾ ਫਰੀਦ ਜੀ ਨੇ ਅਲੌਕਿਕ ਸ਼ਬਦਾਂ ਵਿਚ ਕਿਹਾ ਹੈ, ਠ ਫਰੀਦਾ ਜਿਨ੍ਹਾਂ ਖਾਧੀਆਂ ਚੋਪੜੀਆਂ ਘਣੇ ਸਹਿਣਗੇ ਦੁਖ ਠ। ਬਾਬਾ ਫ਼ਰੀਦ ਜੀ ਨੇ ਆਪਣੀ ਪਵਿਤਰ ਪਾਵਨ ਬਾਣੀ ਵਿਚ ਸਾਨੂੰ ਝੂਠੇ ਦਿਖਾਵਿਆਂ ਤੇ ਫੋਕੀਆਂ ਸ਼ੋਹਰਤਾਂ ਤੋਂ ਗੁਰੇਜ਼ ਕਰਨ ਲਈ ਸੁਚੇਤ ਕੀਤਾ ਅਤੇ ਸਾਦਗੀ ਵਲ ਪ੍ਰੇਰਿਤ ਕੀਤਾ ਹੈ। ਅਜ ਜੇਕਰ ਮਨੁਖ ਬੇਲੋੜੀਆਂ ਵਸਤੂਆਂ ਦੇ ਸੰਗ੍ਰਹਿ ਤੋਂ ਬਚ ਸਕੇ ਤਾਂ ਬਹੁਤ ਹੀ ਚੰਗਾ ਅਤੇ ਸਹੀ ਉਪਰਾਲਾ ਹੋ ਸਕਦਾ ਹੈ ; ਕਿਉਂਕਿ ਭੌਤਿਕ ਵਸਤੂਆਂ ਦੀ ਗਲਤਾਨ ਵਿਚ ਫਸਿਆ ਹੋਇਆ ਮਨੁਖ ਦੁਖਾਂ ਰੂਪੀ ਦਲਦਲ ਦੇ ਵਿਚ ਧਸਦਾ ਹੀ ਜਾਂਦਾ ਹੈ , ਜੋ ਕਿ ਉਸ ਦੀ ਜ਼ਿੰਦਗੀ ਦੀ ਸ਼ਾਂਤੀ , ਸਕੂਨ ,ਖ਼ੁਸ਼ੀ , ਖੇੜੇ , ਮਾਨਸਿਕ ਤੰਦਰੁਸਤੀ ਅਤੇ ਰੂਹਾਨੀਅਤ ਤੋਂ ਉਸ ਨੂੰ ਦੂਰ ਕਰ ਦਿੰਦੇ ਹਨ । ਅਜੋਕਾ ਮਨੁਖ ਜੇਕਰ ਸਾਦਗੀ ਦਾ ਪਲੂ ਫੜ ਲਵੇ ਤਾਂ ਕਿਤੇ ਨਾ ਕਿਤੇ ਕੁਦਰਤੀ ਵਰਤਾਰੇ ਤੇ ਸਾਡੇ ਵਾਤਾਵਰਨ ਵਿਚ ਵੀ ਆਈ ਹੋਈ ਗਿਰਾਵਟ ਦੂਰ ਹੋ ਸਕਦੀ ਹੈ ਅਤੇ ਮਨੁਖ , ਪੰਛੀ – ਪ੍ਰਾਣੀ ਤੇ ਕਾਇਨਾਤ ਦੇ ਜੀਵ – ਜੰਤੂ ਖੁਸ਼ਨੁਮਾ ਮਾਹੌਲ ਵਿਚ ਵਿਚਰ ਸਕਦੇ ਹਨ । ਅਜ ਮਨੁਖਤਾ ਵਿਚ ਜਿੰਨੀਆਂ ਸਮਸਿਆਵਾਂ ਪ੍ਰੇਸ਼ਾਨੀਆਂ ਵਧ ਰਹੀਆਂ ਹਨ ਉਨ੍ਹਾਂ ਦੇ ਪਿਛੇ ਕਿਤੇ ਨਾ ਕਿਤੇ ਅਸੀਂ ਸਾਦਗੀ ਤੋਂ ਵਿਮੁਖ ਹੋ ਕੇ ਖੁਦ ਹੀ ਇਨ੍ਹਾਂ ਪ੍ਰੇਸ਼ਾਨੀਆਂ ਦਾ ਕਾਰਨ ਬਣੇ ਹੋਏ ਹਾਂ । ਸਾਦੇ ਵਿਆਹ , ਸਾਦੇ ਭੋਗ , ਸਾਦੇ ਦਿਨ – ਤਿਉਹਾਰ , ਸਾਦੇ ਰਸਮਾਂ – ਰਿਵਾਜ , ਸਾਦੇ ਜਨਮ ਦਿਨ ਆਦਿ ਬੜੀ ਸਾਦਗੀ ਦੇ ਨਾਲ ਮਨਾਉਣੇ ਅਤੇ ਨਿਭਾਉਣੇ ਕਦੇ ਨਾ ਕਦੇ ਕਿਤੇ ਨਾ ਕਿਤੇ ਸਾਡੇ ਹਿਤ ਵਿਚ ਹੀ ਹੁੰਦੇ ਹਨ । ਸਾਦਾ ਪਹਿਰਾਵਾ , ਸਾਦਾ ਰਹਿਣ – ਸਹਿਣ , ਸਾਦਾ ਬੋਲਬਾਣੀ ਤੇ ਸਾਦਾ ਖਾਣ – ਪੀਣ ਸਾਡੇ ਲਈ ਖੁਸ਼ੀ ਅਤੇ ਸ਼ਾਂਤੀ ਦਾ ਸਾਧਨ ਬਣ ਜਾਂਦਾ ਹੈ । ਸਾਦਗੀ ਦਾ ਗਹਿਣਾ ਪਾਉਣ ਤੇ ਅਪਣਾਉਣ ਦੇ ਲਈ ਇਹ ਵੀ ਜ਼ਰੂਰੀ ਹੈ ਕਿ ਸਾਡੀ ਸੋਚ ਵਿਸ਼ਾਲ ਹੋਵੇ ਅਤੇ ਸਾਨੂੰ ਆਪਣੇ ਆਪ ਨੂੰ ਖੁਦ ਨੂੰ ਦੁਨੀਆਂ ਦੇ ਨਜ਼ਰੀਏ ਤੋਂ ਦੇਖਣਾ ਨਹੀਂ ਚਾਹੀਦਾ ਅਤੇ ਠ ਦੁਨੀਆ ਕੀ ਕਹੇਗੀਠ ਵਾਲੀ ਸੋਚ ਤੋਂ ਗੁਰੇਜ਼ ਕਰਨਾ ਸਹੀ ਹੋ ਸਕਦਾ। ਸਾਦਗੀ ਸਬੰਧੀ ਬਜ਼ੁਰਗਾਂ ਦਾ ਕਥਨ ਹੈ , ਠ ਦੂਜਿਆਂ ਦੇ ਮਹਿਲ ਮੁਨਾਰੇ ਦੇਖ ਕੇ ਆਪਣੀ ਝੁਗੀ ਨੂੰ ਅਗ ਨਹੀਂ ਲਗਾਉਣੀ ਚਾਹੀਦੀਠ ਅਤੇ ਠ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨਠ । ਸਚਮੁਚ ਸਾਦਗ਼ੀ ਸਚ ਦਾ ਉਹ ਬੂਹਾ ਹੈ ਜੋ ਸਾਨੂੰ ਦੁਖਾਂ ਤਕਲੀਫ਼ਾਂ ਤੋਂ ਤਾਂ ਬਚਾਉਂਦਾ ਹੀ ਹੈ , ਸਗੋਂ ਸਾਨੂੰ ਪਾਪ ਕਰਮਾਂ ਤੋਂ ਵੀ ਬਚਾ ਕੇ ਰਖਦਾ ਹੈ।ਇਨਸਾਨ ਅਤੇ ਇਨਸਾਨੀਅਤ ਦੇ ਲਈ ਸਾਦਗੀ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ , ਤਦ ਹੀ ਅਸੀਂ ਮਹਾਂਪੁਰਖਾਂ ਦੇ ਕਥਨ ਠ ਸਾਦਾ ਜੀਵਨ ਉਚ ਵਿਚਾਰ’’ ‘ਤੇ ਪਹਿਰਾ ਦੇ ਸਕਦੇ ਹਾਂ।

Send this to a friend